ਰਾਮਲੱਲਾ ਦੀ ਪਹਿਲੀ ਦੀਵਾਲੀ, ਲਗਾਇਆ ਗਿਆ ਇਸ ਖ਼ਾਸ ਅਮਰੀਕੀ ਮਠਿਆਈ ਦਾ ਭੋਗ
Friday, Nov 01, 2024 - 01:47 PM (IST)
ਅਯੁੱਧਿਆ- ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿਚ ਇਸ ਸਾਲ ਦੀ ਦੀਵਾਲੀ ਬਹੁਤ ਖ਼ਾਸ ਹੈ ਕਿਉਂਕਿ ਇੱਥੇ ਰਾਮ ਮੰਦਰ ਦੇ ਨਿਰਮਾਣ ਮਗਰੋਂ ਇਹ ਪਹਿਲੀ ਦੀਵਾਲੀ ਹੈ। ਇਸ ਸ਼ੁੱਭ ਮੌਕੇ ਅਯੁੱਧਿਆ ਦੇ ਮੰਦਰ ਵਿਚ ਬਿਰਾਜਮਾਨ ਰਾਮਲੱਲਾ ਨੂੰ ਪੀਲੇ ਰੰਗ ਦੇ ਕੱਪੜੇ ਧਾਰਨ ਕਰਵਾਏ ਗਏ। ਮੰਦਰ ਨਿਰਮਾਣ ਮਗਰੋਂ ਰਾਮਲੱਲਾ ਦੀ ਪਹਿਲੀ ਦੀਵਾਲੀ 'ਤੇ ਬਾਲਕ ਰਾਮ ਨੇ ਜਿੱਥੇ ਪੀਲੇ ਕੱਪੜੇ ਧਾਰਨ ਕੀਤੇ, ਤਾਂ ਉੱਥੇ ਹੀ ਉਨ੍ਹਾਂ ਨੂੰ ਵਿਸ਼ੇਸ਼ ਮਠਿਆਈ ਅਮਰੀਕੀ ਬਲੂਬੇਰੀ ਦਾ ਭੋਗ ਲਾਇਆ ਗਿਆ। ਇਹ ਮਠਿਆਈ ਰਾਮ ਜਨਮਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਨੂੰ ਸੌਂਪੀ ਗਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨੇ ਦੇ ਵਰਕਰ ਨਾਲ ਸਜੀ ਮਠਿਆਈ ਨੂੰ ਕਈ ਤਰ੍ਹਾਂ ਦੇ ਡਰਾਈ ਫਰੂਡਜ਼ ਨਾਲ ਤਿਆਰ ਕੀਤਾ ਗਿਆ। ਇਸ ਮਠਿਆਈ ਨੂੰ ਬਣਾਉਣ ਵਾਲੇ ਸ਼ਿਤਿਜ ਅਗਰਵਾਲ ਨੇ ਦੱਸਿਆ ਕਿ ਇਸ ਨੂੰ ਬਣਾਉਣ ਵਿਚ 12 ਘੰਟੇ ਦਾ ਸਮਾਂ ਲੱਗਾ। ਜਦੋਂ ਇਹ ਸਪੈਸ਼ਲ ਮਠਿਆਈ ਬਣ ਕੇ ਤਿਆਰ ਹੋ ਗਈ ਤਾਂ ਇਸ ਨੂੰ ਚੰਪਤ ਰਾਏ ਨੂੰ ਸੌਂਪਿਆ ਗਿਆ ਅਤੇ ਉਨ੍ਹਾਂ ਨੇ ਇਸ ਨੂੰ ਮੰਦਰ ਦੇ ਪੁਜਾਰੀਆਂ ਨੂੰ ਸੌਂਪ ਦਿੱਤਾ। ਦੀਵਾਲੀ ਮੌਕੇ ਰਾਮਲੱਲਾ ਨੂੰ ਵੱਖ-ਵੱਖ ਪਕਵਾਨਾਂ ਦਾ ਵੀ ਭੋਗ ਲਾਇਆ ਗਿਆ।
ਦੱਸ ਦੇਈਏ ਕਿ ਦੀਵਾਲੀ ਮੌਕੇ ਰਾਮਲੱਲਾ ਨੂੰ ਪੀਲੇ ਰੰਗ ਦੀ ਸਿਲਕ ਦੀ ਧੋਤੀ ਅਤੇ ਕੱਪੜੇ ਪਹਿਨਾਏ ਗਏ। ਪੀਲੇ ਰੰਗ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਰੇਸ਼ਮੀ ਕੱਪੜਿਆਂ ਨੂੰ ਵੀ ਸ਼ੁੱਭ ਮੰਨਿਆ ਜਾਂਦਾ ਹੈ, ਇਸ ਲਈ ਇਸ ਰੰਗ ਦੇ ਕੱਪੜੇ ਦੀ ਚੋਣ ਕੀਤੀ ਗਈ ਹੈ। ਮਾਲਾ ਅਤੇ ਗਹਿਣਿਆਂ ਨਾਲ ਰਾਮਲੱਲਾ ਦਾ ਸ਼ਿੰਗਾਰ ਕੀਤਾ ਗਿਆ।