''ਅਮਰੀਕਾ ਭਾਰਤ ਨੂੰ ਨਹੀਂ ਹੋਣ ਦੇਵੇਗਾ ਤੇਲ ਦੀ ਕਮੀ''

Thursday, Jun 27, 2019 - 02:43 AM (IST)

''ਅਮਰੀਕਾ ਭਾਰਤ ਨੂੰ ਨਹੀਂ ਹੋਣ ਦੇਵੇਗਾ ਤੇਲ ਦੀ ਕਮੀ''

ਨਵੀਂ ਦਿੱਲੀ— ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕੀ ਪਾਬੰਦੀਆਂ ਕਾਰਨ ਨਵੀਂ ਦਿੱਲੀ ਨੇ ਈਰਾਨ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ ਹੈ, ਇਸ ਲਈ ਵਾਸ਼ਿੰਗਟਨ ਭਾਰਤ ਨੂੰ ਤੇਲ ਦੀ ਮੌਜੂਦਾ ਸਪਲਾਈ ਯਕੀਨੀ ਕਰੇਗਾ। ਸੂਤਰਾਂ ਮੁਤਾਬਕ ਦੁਨੀਆ 'ਚ ਤੇਲ ਦੇ ਤੀਜੇ ਸਭ ਤੋਂ ਵੱਡੇ ਐਕਸਪੋਰਟਕਰਤਾ ਦੇਸ਼ ਭਾਰਤ ਨੇ ਅਮਰੀਕਾ ਤੋਂ ਨਵੰਬਰ 2018 ਤੋਂ ਲੈ ਕੇ ਮਈ 2019 ਵਿਚਾਲੇ ਰੋਜ਼ਾਨਾ ਕਰੀਬ 1,84,000 ਬੈਰਲ ਤੇਲ ਖਰੀਦਿਆਂ, ਜਦਕਿ ਪਿਛਲੇ ਸਾਲ ਦੀ ਸਮਾਨ ਮਿਆਦ 'ਚ ਇਹ ਅੰਕੜਾ ਰੋਜ਼ਾਨਾ ਕਰੀਬ 40,000 ਬੈਰਲ ਸੀ। ਅੰਕੜਿਆਂ ਮੁਤਾਬਕ, ਇਸ ਮਿਆਦ ਦੌਰਾਨ ਭਾਰਤ ਨੇ ਤੇਹਰਾਨ ਤੋਂ 48 ਫੀਸਦੀ ਘੱਟ ਤੇਲ ਖਰੀਦਿਆਂ ਅਤੇ ਇਹ ਕਰੀਬ 2,75,000 ਬੈਰਲ ਰੋਜ਼ਾਨਾ ਰਿਹਾ। ਮਈ ਤਕ ਭਾਰਤ ਈਰਾਨੀ ਤੇਲ ਦਾ ਦੂਜਾ ਸਭ ਤੋਂ ਵੱਡਾ ਖਰੀਦਾਰ ਸੀ।
ਮਾਇਕ ਪੋਂਪੀਓ ਭਾਰਤ ਦੌਰੇ 'ਤੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਵਿਆਪਕ ਮੁੱਦਿਆਂ 'ਤੇ ਚਰਚਾ ਕੀਤੀ। ਬੈਠਕ ਦੌਰਾਨ, ਜੈਸ਼ੰਕਰ ਤੇ ਪੋਂਪੀਓ ਨੇ ਈਰਾਨ ਨਾਲ ਤੇਲ ਇਮਪੋਰਟ 'ਤੇ ਅਮਰੀਕੀ ਪਾਬੰਦੀ ਤੇ ਖਾੜੀ 'ਚ ਵਾਸ਼ਿੰਗਟਨ ਤੇ ਈਰਾਨ ਵਿਚਾਲੇ ਤਣਾਅ ਵਧਣ ਦੇ ਮੱਦੇਨਜ਼ਰ ਊਰਜਾ ਸੁਰੱਖਿਆ ਨਾਲ ਸਬੰਧਿਤ ਮੁੱਦਿਆਂ 'ਤੇ ਚਰਚਾ ਕੀਤੀ।


author

Inder Prajapati

Content Editor

Related News