ਚਾਹ-ਸਮੋਸਾ, ਗੁਜਰਾਤੀ ਅੰਦਾਜ 'ਚ ਇਸ ਤਰ੍ਹਾਂ ਹੋਵੇਗੀ ਟਰੰਪ ਦੀ ਖਾਤਿਰਦਾਰੀ

02/24/2020 10:45:37 AM

ਗੁਜਰਾਤ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨੀਆ ਨਾਲ 2 ਦਿਨਾ ਯਾਤਰਾ 'ਤੇ ਭਾਰਤ ਲਈ ਰਵਾਨਾ ਹੋ ਗਏ ਹਨ ਅਤੇ ਅੱਜ ਯਾਨੀ ਸੋਮਵਾਰ ਨੂੰ ਪਹੁੰਚ ਰਹੇ ਹਨ। ਰਾਸ਼ਟਰਪਤੀ ਟਰੰਪ ਗੁਜਰਾਤ ਦੇ ਅਹਿਮਦਾਬਾਦ 'ਚ ਲੈਂਡ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਖਾਣ-ਪੀਣ ਲਈ ਸ਼ਾਨਦਾਰ ਵਿਵਸਥਾ ਕੀਤੀ ਗਈ ਹੈ ਅਤੇ ਖਾਸ ਇੰਤਜ਼ਾਮ ਵੀ ਕੀਤੇ ਗਏ ਹਨ। ਰਾਸ਼ਟਰਪਤੀ ਟਰੰਪ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਵੀ ਜਾਣਗੇ ਅਤੇ ਇਸ ਦੌਰੇ ਦੌਰਾਨ ਆਸ਼ਰਮ 'ਚ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਭੋਜਨ ਕਰਨਗੇ। ਟਰੰਪ ਲਈ ਭੋਜਨ ਤਿਆਰ ਕਰਨ ਦੀ ਜ਼ਿੰਮੇਵਾਰੀ ਸ਼ੈੱਫ ਸੁਰੇਸ਼ ਖੰਨਾ ਨੂੰ ਦਿੱਤੀ ਗਈ ਹੈ।

PunjabKesariਇਹ ਹੋਵੇਗਾ ਖਾਣੇ ਦਾ ਮੈਨਿਊ
ਸੁਰੇਸ਼ ਖੰਨਾ ਫਾਰਚਿਊਨ ਲੈਂਡਮਾਰਕ ਹੋਟਲ ਦੇ ਸ਼ੈੱਫ ਹਨ। ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ, ਫਰਸਟ ਲੇਡੀ ਮੇਲਾਨੀਆ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਭੋਜਨ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸ਼ੈੱਫ ਸੁਰੇਸ਼ ਖੰਨਾ ਨੇ ਦੱਸਿਆ ਕਿ ਟਰੰਪ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਸ਼ੈੱਫ ਸੁਰੇਸ਼ ਨੇ ਦੱਸਿਆ ਕਿ ਉਹ ਉਤਸ਼ਾਹਤ ਹਨ, ਕਿਉਂਕਿ ਖਾਣੇ 'ਚ ਗੁਜਰਾਤੀ ਮੈਨਿਊ ਤੈਅ ਕੀਤੇ ਗਏ ਹਨ। ਮੈਨਿਊ 'ਚ ਫਾਰਚਿਊਨ ਸਿਗਨੇਚਰ ਕੁਕੀਜ਼, ਬ੍ਰੋਕੋਲੀ ਅਤੇ ਕੋਰਨ ਸਮੋਸਾ ਤੇ ਦਾਲਚੀਨੀ ਐਪਲ ਪਾਈ ਹੋਵੇਗਾ। ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

PunjabKesariਪੀ.ਐੱਮ. ਮੋਦੀ ਦੀ ਮਨਪਸੰਦ ਮਸਾਲਾ ਚਾਹ ਵੀ ਹੋਵੇਗੀ 
ਸੁਰੇਸ਼ ਖੰਨਾ ਨੇ ਦੱਸਿਆ ਕਿ ਉਹ ਸਪੈਸ਼ਲ ਅਦਰਕ ਅਤੇ ਮਸਾਲਾ ਚਾਹ ਤਿਆਰ ਕਰ ਰਹੇ ਹਨ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਸੰਦ ਹੈ। ਖੰਨਾ ਨੇ ਦੱਸਿਆ ਕਿ ਉਨ੍ਹਾਂ ਨੇ ਪੀ.ਐੱਮ. ਮੋਦੀ ਤੋਂ ਇਲਾਵਾ ਕਈ ਹੋਰ ਦਿੱਗਜ ਲੋਕਾਂ ਦੀ ਸੇਵਾ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ 17 ਸਾਲਾਂ ਤੋਂ ਗੁਜਰਾਤ ਦੌਰੇ 'ਤੇ ਆਉਣ ਵਾਲੇ ਮਹਿਮਾਨਾਂ ਲਈ ਮੈਨਿਊ ਤਿਆਰ ਕਰ ਰਹੇ ਹਨ।


DIsha

Content Editor

Related News