ਅਮਰੀਕਾ ਨੇ ਭਾਰਤ ਨੂੰ ਗਾਰਡੀਅਨ ਡਰੋਨ ਦੇਣ ਦੀ ਪੇਸ਼ਕਸ਼ ਕੀਤੀ : ਸੂਤਰ
Thursday, Jul 19, 2018 - 01:05 AM (IST)
ਵਾਸ਼ਿੰਗਟਨ — ਅਮਰੀਕਾ ਨੇ ਭਾਰਤ ਨੂੰ ਗਾਰਡੀਅਨ ਡਰੋਨ ਦੇ ਆਰਮਡ ਵਰਜਨ (ਹਥਿਆਰ ਲਿਜਾਣ 'ਚ ਸਮਰਥ) ਦੇਣ ਦੀ ਪੇਸ਼ਕਸ਼ ਕੀਤੀ ਹੈ। ਸੂਤਰਾਂ ਮੁਤਾਬਕ ਇਹ ਡਰੋਨ ਸਿਰਫ ਗੈਰ-ਹਥਿਆਰ ਅਤੇ ਸਰਵਿਲਾਂਸ ਉਦੇਸ਼ਾਂ ਲਈ ਹੀ ਵਿਕਰੀ ਲਈ ਅਧਿਕਾਰਤ ਸੀ। ਇਕ ਸੀਨੀਅਰ ਅਮਰੀਕੀ ਅਧਿਕਾਰੀ ਅਤੇ ਇੰਡਸਟਰੀ ਇਕ ਸੋਰਸ ਦੇ ਹਵਾਲੇ ਤੋਂ ਇਕ ਅੰਗ੍ਰੇਜ਼ੀ ਅਖਬਾਰ ਨੇ ਇਸ ਦੀ ਜਾਣਕਾਰੀ ਦਿੱਤੀ। ਜੇਕਰ ਇਹ ਡੀਲ ਹੁੰਦੀ ਹੈ ਤਾਂ ਨਾਟੋ ਦੇਸ਼ਾਂ ਦੇ ਬਾਹਰ ਦੂਜੇ ਦੇਸ਼ ਨੂੰ ਅਮਰੀਕਾ ਪਹਿਲੀ ਵਾਰ ਵੱਡੇ ਆਰਮਡ ਡਰੋਨ ਬੇਚੇਗਾ।
ਇਹ ਭਾਰਤ-ਪਾਕਿਸਤਾਨ ਵਿਚਾਲੇ ਅਕਸਰ ਤਣਾਅ ਵਾਲੇ ਇਸ ਇਲਾਕੇ ਲਈ ਪਹਿਲਾ ਹਾਈਟੈੱਕ ਮਨੁੱਖੀ ਰਹਿਤ ਏਅਰਕ੍ਰਾਫਟ ਹੋਵੇਗਾ। ਅਪ੍ਰੈਲ 'ਚ ਟਰੰਪ ਪ੍ਰਸ਼ਾਸਨ ਨੇ ਅਮਰੀਕੀ ਹਥਿਆਰ ਬਰਾਮਦ ਨੀਤੀ 'ਚ ਬਦਲਾਅ ਕੀਤੇ ਸਨ। ਇਸ ਦੇ ਤਹਿਤ ਟਰੰਪ ਪ੍ਰਸ਼ਾਸਨ ਨੇ ਹਥਿਆਰਾਂ ਦੀ ਵਿਕਰੀ ਨੂੰ ਸਹਿਯੋਗੀਆਂ ਵਿਚਾਲੇ ਵਧਾਉਣ ਦਾ ਟੀਚਾ ਤਿਆਰ ਕੀਤਾ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਦੀ ਮਦਦ ਨਾਲ ਅਮਰੀਕਨ ਡਿਫੈਂਸ ਇੰਡਸਟਰੀ ਨੂੰ ਫਾਇਦਾ ਮਿਲੇਗਾ ਅਤੇ ਉਨ੍ਹਾਂ ਦੇ ਦੇਸ਼ 'ਚ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।
ਸੂਤਰਾਂ ਮੁਤਾਬਕ ਜੁਲਾਈ 'ਚ ਭਾਰਤ ਅਤੇ ਅਮਰੀਕਾ ਵਿਚਾਲੇ ਰੱਦ ਹੋਈ '2+2 ਬੈਠਕ' ਡਰੋਨ ਦੀ ਇਸ ਡੀਲ 'ਤੇ ਵੀ ਗੱਲ ਹੋਣੀ ਸੀ ਅਤੇ ਇਸ ਨੂੰ ਏਜੰਡੇ 'ਚ ਸ਼ਾਮਲ ਕੀਤਾ ਗਿਆ ਸੀ। ਇਸ ਉੱਚ ਪੱਧਰੀ ਬੈਠਕ ਦੇ ਹੁਣ ਇਸ ਸਾਲ ਸਤੰਬਰ 'ਚ ਹੋਣ ਦੀ ਉਮੀਦ ਹੈ। ਜੂਨ 'ਚ ਜਨਰਲ ਐਟਾਮਿਕਸ ਨੇ ਕਿਹਾ ਸੀ ਕਿ ਅਮਰੀਕੀ ਸਰਕਾਰ ਨੇ ਡਰੋਨ ਦੇ ਨੈਵਲ ਵੈਰਿਐਂਟ ਨੂੰ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ। ਭਾਰਤ ਹਿੰਦ ਮਹਾਸਾਗਰ ਦੀ ਨਿਗਰਾਨੀ ਲਈ 22 ਮਨੁੱਖੀ ਰਹਿਤ MQ-9B ਸਰਵਿਲਾਂਸ ਖਰੀਦਣ ਲਈ 2 ਅਰਬ ਡਾਲਰ ਦੀ ਡੀਲ ਨੂੰ ਲੈ ਕੇ ਗੱਲਬਾਤ 'ਚ ਲੱਗਾ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹੁਣ ਇਸ 'ਚ ਆਰਮਡ ਡਰੋਨ ਦੇ ਸ਼ਾਮਲ ਹੋਣ ਤੋਂ ਇਲਾਵਾ ਏਅਰਕ੍ਰਾਫਟ ਦੀ ਗਿਣਤੀ ਵੀ ਬਦਲਣ ਦੀ ਉਮੀਦ ਹੈ। ਇਕ ਰੱਖਿਆ ਸੂਤਰ ਦਾ ਕਹਿਣਾ ਹੈ ਕਿ ਮਿਲਟਰੀ ਅਜਿਹਾ ਡਰੋਨ ਚਾਹੁੰਦੀ ਹੈ ਜੋ ਸਿਰਫ ਸਰਵਿਲਾਂਸ ਨਾ ਕਰੇ ਬਲਕਿ ਸਮੁੰਦਰ ਅਤੇ ਜ਼ਮੀਨ 'ਤੇ ਦੁਸ਼ਮਣਾਂ ਨੂੰ ਵੀ ਨਿਸ਼ਾਨਾ ਬਣਾਵੇ।
