ਅਮਰੀਕਾ ਦੀ ਸਮਾਜ ਸੇਵਕਾ ਨੇ ਸ਼ੁਰੂ ਕੀਤੀ ਸੀ ''ਮੀ ਟੂ'' ਮੁਹਿੰਮ, ਮਰਦਾਂ ਦੀ ਵਧਾਈ ਚਿੰਤਾ

10/13/2018 6:38:25 PM

ਨਵੀਂ ਦਿੱਲੀ (ਏਜੰਸੀ)- ਦੁਨੀਆਭਰ 'ਚ ਪ੍ਰਚਲਿਤ ਕੈਂਪੇਨ 'ਮੀ ਟੂ' ਤੋਂ ਅੱਜ ਹਰ ਕੋਈ ਵਾਕਿਫ ਹੈ, ਸਗੋਂ ਸਿਰਫ ਵਾਕਿਫ ਹੀ ਨਹੀਂ ਹੁਣ ਤਾਂ ਇਸ ਕੈਂਪੇਨ ਦੀ ਬਦੌਲਤ ਔਰਤਾਂ ਨੂੰ ਆਪਮੀ ਆਵਾਜ਼ ਬੁਲੰਦ ਕਰਨ ਦਾ ਮੌਕਾ ਵੀ ਮਿਲ ਰਿਹਾ ਹੈ। ਜਿਸਦਾ ਅੰਦਾਜ਼ਾ ਹਾਲ ਹੀ 'ਚ ਹੋਈਆਂ ਘਟਨਾਵਾਂ ਤੋਂ ਲਗਾਇਆ ਜਾ ਸਕਦਾ ਹੈ। ਆਏ ਦਿਨ ਨਵੇਂ-ਨਵੇਂ ਖੁਲਾਸਿਆਂ ਨੇ ਔਰਤਾਂ ਦੀ ਸੁਰੱਖਿਆ 'ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਕੈਂਪੇਨ ਦੀ ਸ਼ੁਰੂਆਤ ਕਿਥੋਂ ਹੋਈ? ਕੌਣ ਸੀ ਇਸ ਕੈਂਪੇਨ ਨੂੰ ਸ਼ੁਰੂ ਕਰਨ ਦੇ ਪਿੱਛੇ? ਅਤੇ ਕੀ ਮਕਸਦ ਸੀ ਇਸਨੂੰ ਸ਼ੁਰੂ ਕਰਨ ਦਾ? ਜੇਕਰ ਤੁਹਾਡੇ ਮਨ 'ਚ ਇਹ ਸਵਾਲ ਉੱਠਦੇ ਹਨ ਤਾਂ ਚਲੋ ਦੱਸਦੇ ਹਨ ਇਸ ਕੈਂਪੇਨ ਦੇ ਪਿੱਛੇ ਦੀ ਪੂਰੀ ਕਹਾਣੀ।

'ਮੀ ਟੂ' ਮੁਹਿੰਮ ਦੀ ਸ਼ੁਰੂਆਤ ਸਾਲ 2006 'ਚ ਅਮਰੀਕਾ ਦੀ ਮਸ਼ਹੂਰ ਸਮਾਜ ਸੇਵਿਕਾ ਤਰਾਨਾ ਬੁਰਕੇ ਨੇ ਕੀਤੀ ਸੀ। ਤਰਾਨਾ ਨੇ ਇਸ 'ਮੀ ਟੂ' ਕੈਂਪੇਨ ਦੀ ਸ਼ੁਰੂਆਤ ਔਰਤਾਂ ਦੇ ਖਿਲਾਫ ਹਿੰਸਾ ਅਤੇ ਸੈਕਸ ਸ਼ੋਸ਼ਣ ਦੇ ਖਿਲਾਫ ਕੀਤੀ ਸੀ। ਤਰਾਨਾ ਦੇ ਮੁਹਿੰਮ ਰਾਹੀਂ ਕਈ ਔਰਤਾਂ ਨੇ ਮੂੰਹ ਖੋਲ੍ਹਿਆ ਅਤੇ ਮਾਮਲੇ ਦੇ ਦੋਸ਼ੀਆਂ ਨੂੰ ਸ਼ਰਮਿੰਦਗੀ ਤੋਂ ਇਲਾਵਾ ਕਈ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਦਾ ਰਸਤਾ ਵੀ ਸਾਫ ਹੋਇਆ। ਜਿਸ 'ਤੇ ਲੋਕਾਂ ਨੇ ਆਪਣੀ ਸਹਿਮਤੀ ਅਤੇ ਭਾਰੀ ਸਮਰਥਨ ਕੀਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ