ਅਮਰੀਕਾ ਜੰਮੂ ਕਸ਼ਮੀਰ ਲਈ ਜਾਰੀ ਯਾਤਰਾ ਐਡਵਾਇਜ਼ਰੀ ਦੀ ਕਰੇਗਾ ਸਮੀਖਿਆ : ਸਰਜੀਓ ਗੋਰ
Wednesday, Aug 19, 2026 - 05:50 PM (IST)
ਸ਼੍ਰੀਨਗਰ (ਏਜੰਸੀ)- ਭਾਰਤ 'ਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਜੰਮੂ ਕਸ਼ਮੀਰ ਜਾਰੀ ਯਾਤਰਾ ਐਡਵਾਇਜ਼ਰੀ ਦੀ ਸਮੀਖਿਆ ਕਰੇਗਾ, ਕਿਉਂਕਿ ਕੇਂਦਰ ਸਰਕਾਰ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਖੇਤਰ ਨੂੰ ਵੱਧ ਸੁਰੱਖਿਅਤ ਬਣਾਉਣ ਲਈ ਕਦਮ ਚੁੱਕੇ ਹਨ। ਗੋਰ ਜੰਮੂ ਕਸ਼ਮੀਰ ਅਤੇ ਲੱਦਾਖ ਦੇ 2 ਦਿਨਾਂ ਦੌਰੇ 'ਤੇ ਬੁੱਧਵਾਰ ਨੂੰ ਸ਼੍ਰੀਨਗਰ ਪਹੁੰਚੇ। ਉਨ੍ਹਾਂ ਨੇ ਉਮਰ ਨਾਲ ਇਕ ਸੰਯੁਕਤ ਪ੍ਰੈੱਸ ਵਾਰਤਾ 'ਚ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਅਹਿਮ ਹਿੱਸਾ ਅਤੇ ਇਕ ਬੇਹੱਦ ਖੂਬਸੂਰਤ ਜਗ੍ਹਾ ਹੈ।
ਗੋਰ ਨੇ ਕਿਹਾ,''ਅਮਰੀਕਾ ਯਾਤਰਾ ਨਾਲ ਜੁੜੀਆਂ ਚਿਤਾਵਨੀਆਂ ਜਾਰੀ ਕਰਦਾ ਹੈ ਅਤੇ ਅਸੀਂ ਸਮੇਂ-ਸਮੇਂ 'ਤੇ ਇਨ੍ਹਾਂ ਦੀ ਸਮੀਖਿਆ ਕਰਦੇ ਹਨ। ਮੈਂ ਅੱਜ ਇੱਥਏ ਕੋਈ ਵੱਡਾ ਐਲਾਨ ਤਾਂ ਨਹੀਂ ਕਰ ਸਕਦਾ ਪਰ ਅਸੀਂ ਇਸ ਮੁੱਦੇ 'ਤੇ ਵਿਚਾਰ ਜ਼ਰੂਰ ਕਰਾਂਗੇ।'' ਉਨ੍ਹਾਂ ਕਿਹਾ,''ਸਾਡਾ ਮੰਨਣਾ ਹੈ ਕਿ ਨਵੀਂ ਦਿੱਲੀ, ਇੱਥੇ ਦੇ ਮੁੱਖ ਮੰਤਰੀ ਅਤੇ ਇੱਥੇ ਦੇ ਪ੍ਰਸ਼ਾਸਨ ਨੇ ਇਸ ਖੇਤਰ ਨੂੰ ਹੋਰ ਵੱਧ ਸੁਰੱਖਿਅਤ ਬਣਾਉਣ ਲਈ ਕੁਝ ਬਿਹਤਰੀਨ ਕਦਮ ਚੁੱਕੇ ਹਨ।''
ਗੋਰ ਨੇ ਕਿਹਾ,''ਇਸ ਲਈ ਅਸੀਂ ਇਸ ਗੱਲ 'ਤੇ ਵਿਚਾਰ ਕਰਾਂਗੇ ਕਿ ਕੀ ਅਮਰੀਕਾ ਵਲੋਂ ਜਾਰੀ ਯਾਤਰਾ ਚਿਤਾਵਨੀ ਦੇ ਪੱਧਰ ਨੂੰ ਘੱਟ ਕੀਤਾ ਜਾਣਾ ਚਾਹੀਦਾ, ਕਿਉਂਕਿ ਜਿਵੇਂ ਕਿ ਮੈਂ ਪਹਿਲਾਂ ਕਿਹਾ, ਇਹ ਇਕ ਖੂਬਸੂਰਤ ਜਗ੍ਹਾ ਹੈ। ਮੈਨੂੰ ਲੱਗਦਾ ਹੈ ਕਿ ਬਹੁਤ ਸਾਡੇ ਅਮਰੀਕੀ ਜੰਮੂ ਕਸ਼ਮੀਰ ਆ ਕੇ ਇਸ ਦੀ ਖੂਬਸੂਰਤੀ ਦਾ ਦੀਦਾਰ ਕਰਨਾ ਅਤੇ ਇੱਥੇ ਮੌਜੂਦ ਮੌਕਿਆਂ ਬਾਰੇ ਜਾਣਨਾ ਪਸੰਦ ਕਰਨਗੇ।'' ਸ਼੍ਰੀਨਗਰ ਪਹੁੰਚਣ ਦੇ ਤੁਰੰਤ ਬਾਅਦ ਗੋਰ ਨੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਉਨ੍ਹਾਂ ਕਿਹਾ,''ਮੈਂ ਇੱਥੇ ਆ ਕੇ ਉਤਸ਼ਾਹਤ ਹਾਂ। ਸਾਡੀ ਅਜੇ ਬਹੁਤ ਚੰਗੀ ਗੱਲਬਾਤ ਹੋਈ। ਕੁਝ ਅਜਿਹੇ ਮੁੱਦੇ ਹਨ, ਜਿਨ੍ਹਾਂ ਨੂੰ ਅਸੀਂ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਦੇ ਸਾਹਮਣੇ ਚੁੱਕਣ ਦੀ ਉਮੀਦ ਕਰਦੇ ਹਾਂ। ਇਹ ਇਕ ਬਹੁਤ ਹੀ ਗਰਮਜੋਸ਼ੀ ਭਰੀ ਬੈਠਕ ਸੀ। ਅਸੀਂ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਉਤਸੁਕ ਹਾਂ।''
ਗੋਰ ਵੀਰਵਾਰ ਨੂੰ ਲੱਦਾਖ ਦਾ ਦੌਰਾ ਕਰਨਗੇ। ਉਮਰ ਨੇ ਕਿਹਾ ਕਿ ਉਨ੍ਹਾਂ ਨੇ ਗੋਰ ਨਾਲ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਿਚਾਲੇ ਸੰਬੰਧਾਂ 'ਤੇ ਚਰਚਾ ਕੀਤੀ, ਜਿਸ 'ਚ ਜੰਮੂ ਕਸ਼ਮੀਰ 'ਤੇ ਖਾਸ ਤੌਰ 'ਤੇ ਧਿਆਨ ਦਿੱਤਾ ਗਿਆ। ਉਨ੍ਹਾਂ ਕਿਹਾ,''ਇਹ ਇਕ ਬਹੁਤ ਚੰਗੀ ਬੈਠਕ ਸੀ। ਸਾਨੂੰ ਦੋਵਾਂ ਦੇਸ਼ਾਂ ਵਿਚਾਲੇ ਸੰਬੰਧਾਂ 'ਤੇ ਚਰਚਾ ਕਰਨ ਦਾ ਮੌਕਾ ਮਿਲਿਆ, ਜਿਸ 'ਚ ਖਾਸ ਤੌਰ 'ਤੇ ਇਸ ਗੱਲ ਦਾ ਧਿਆਨ ਦਿ4ਤਾ ਗਿਆ ਕਿ ਅਮਰੀਕਾ ਜੰਮੂ ਕਸ਼ਮੀਰ ਦੇ ਮਾਮਲੇ 'ਚ ਕੀ ਕਰ ਸਕਦਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
