ਦਿਲ ਦਹਿਲਾਉਣ ਵਾਲੀ ਤਸਵੀਰ, ਇਕ ਐਂਬੂਲੈਂਸ ''ਚ ਲਿਜਾਈਆਂ ਗਈਆਂ 22 ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ

Tuesday, Apr 27, 2021 - 12:26 PM (IST)

ਦਿਲ ਦਹਿਲਾਉਣ ਵਾਲੀ ਤਸਵੀਰ, ਇਕ ਐਂਬੂਲੈਂਸ ''ਚ ਲਿਜਾਈਆਂ ਗਈਆਂ 22 ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ

ਔਰੰਗਾਬਾਦ- ਮਹਾਰਾਸ਼ਟਰ ਦੇ ਬੀੜ 'ਚ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੋਵਿਡ-19 ਨਾਲ ਜਾਨ ਗੁਆਉਣ ਵਾਲੇ 22 ਲੋਕਾਂ ਦੀਆਂ ਲਾਸ਼ਾਂ ਇਕ ਹੀ ਐਂਬੂਲੈਂਸ 'ਚ ਭਰ ਕੇ ਸ਼ਮਸ਼ਾਨ ਲਿਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਐਂਬੂਲੈਂਸ ਦੀ ਘਾਟ ਨੂੰ ਇਸ ਦਾ ਇਕ ਕਾਰਨ ਦੱਸਿਆ ਹੈ। ਘਟਨਾ ਐਤਵਾਰ ਰਾਤ ਨੂੰ ਹੋਈ ਜਦੋਂ ਬੀੜ ਦੇ ਅੰਬਾਜੋਗਾਈ 'ਚ ਸਥਿਤ ਸਵਾਮੀ ਰਾਮਾਨੰਦ ਤੀਰਥ ਪੇਂਡੂ ਸਰਕਾਰੀ ਮੈਡੀਕਲ ਕਾਲਜ ਦੇ ਸ਼ਮਸ਼ਾਨ ਘਾਟ 'ਚ ਰੱਖੀਆਂ ਗਈਆਂ ਲਾਸ਼ਾਂ ਨੂੰ ਅੰਤਿਮ ਸੰਸਕਾਰ ਲਈ ਲਿਜਾਇਆ ਜਾ ਰਿਹਾ ਸੀ। ਮੈਡੀਕਲ ਕਾਲਜ ਦੇ ਡੀਨ ਡਾਕਟਰ ਸ਼ਿਵਾਜੀ ਸ਼ੁਕਰੇ ਨੇ ਮੰਗਲਵਾਰ ਨੂੰ ਕਿਹਾ,''ਹਸਪਤਾਲ ਪ੍ਰਸ਼ਾਸਨ ਕੋਲ ਐਂਬੂਲੈਂਸ ਨਹੀਂ ਹਨ, ਜਿਸ ਕਾਰਨ ਅਜਿਹਾ ਹੋਇਆ।'' ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪਿਛਲੇ ਸਾਲ ਕੋਵਿਡ-19 ਦੇ ਪਹਿਲੇ ਦੌਰ 'ਚ 5 ਐਂਬੂਲੈਂਸ ਸਨ। ਉਨ੍ਹਾਂ 'ਚੋਂ ਤਿੰਨ ਨੂੰ ਬਾਅਦ 'ਚ ਵਾਪਸ ਲੈ ਲਿਆ ਗਿਆ ਅਤੇ ਹੁਣ ਹਸਪਤਾਲ 'ਚ 2 ਐਂਬੂਲੈਂਸ 'ਚ ਕੋਵਿਡ-19 ਰੋਗੀਆਂ ਨੂੰ ਲਿਆਂਦਾ ਅਤੇ ਲਿਜਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਨਹੀਂ ਰੁਕ ਰਹੀ ਕੋਰੋਨਾ ਦੀ ਰਫ਼ਤਾਰ, 24 ਘੰਟਿਆਂ 'ਚ 3.23 ਲੱਖ ਨਵੇਂ ਮਾਮਲੇ ਆਏ ਸਾਹਮਣੇ

ਅਧਿਕਾਰੀ ਨੇ ਕਿਹਾ,''ਕਦੇ-ਕਦੇ, ਮ੍ਰਿੁਤਕਾਂ ਦੇ ਸੰਬੰਧੀਆਂ ਨੂੰ ਲੱਭਣ 'ਚ ਸਮਾਂ ਲੱਗ ਜਾਂਦਾ ਹੈ। ਲੋਖੰਡੀ ਸਵਾਰਗਾਂਵ ਦੇ ਕੋਵਿਡ-19 ਕੇਂਦਰ ਤੋਂ ਵੀ ਲਾਸ਼ਾਂ ਨੂੰ ਸਾਡੇ ਹਸਪਤਾਲ 'ਚ ਭੇਜਿਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਕੋਲ ਕੋਲਡ ਸਟੋਰੇਜ਼ ਨਹੀਂ ਹੈ।'' ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਹੋਰ ਐਂਬੂਲੈਂਸ ਮੁਹੱਈਆ ਕਰਵਾਉਣ ਲਈ 17 ਮਾਰਚ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿੱਠੀ ਲਿਖੀ ਸੀ। ਉਨ੍ਹਾਂ ਕਿਹਾ,''ਅਵਿਵਸਥਾ ਤੋਂ ਬਚਣ ਲਈ ਅਸੀਂ ਅੰਬਾਜੋਗਾਈ ਨਗਰ ਕੌਂਸਲ ਨੂੰ ਚਿੱਠੀ ਲਿਖੀ ਸੀ ਕਿ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਅੰਤਿਮ ਸੰਸਕਾਰ ਕਰਵਾਏ ਜਾਣ ਅਤੇ ਹਸਪਤਾਲ ਵਾਰਡ ਤੋਂ ਹੀ ਲਾਸ਼ਾਂ ਨੂੰ ਸ਼ਮਸ਼ਾਨ ਭੇਜਿਆ ਜਾਵੇ।''

ਇਹ ਵੀ ਪੜ੍ਹੋ : ਰਾਹਤ : ਦਿੱਲੀ ਪਹੁੰਚੀ ਆਕਸੀਜਨ ਐਕਸਪ੍ਰੈੱਸ, ਟੈਂਕਰਾਂ ਨਾਲ ਹਸਪਤਾਲਾਂ 'ਚ ਪਹੁੰਚਾਏਗੀ ਕੇਜਰੀਵਾਲ ਸਰਕਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News