ਬੱਚੇ ਦੀ ਮ੍ਰਿਤਕ ਦੇਹ ਲਿਜਾ ਰਹੀ ਐਂਬੂਲੈਂਸ ਹੋਈ ਹਾਦਸੇ ਦਾ ਸ਼ਿਕਾਰ, ਦਾਦੀ ਸਮੇਤ 2 ਦੀ ਮੌਤ

Tuesday, Sep 26, 2023 - 02:31 PM (IST)

ਬੱਚੇ ਦੀ ਮ੍ਰਿਤਕ ਦੇਹ ਲਿਜਾ ਰਹੀ ਐਂਬੂਲੈਂਸ ਹੋਈ ਹਾਦਸੇ ਦਾ ਸ਼ਿਕਾਰ, ਦਾਦੀ ਸਮੇਤ 2 ਦੀ ਮੌਤ

ਰਾਏਸੇਨ (ਵਾਰਤਾ)- ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਬੱਚੇ ਦੀ ਲਾਸ਼ ਲਿਜਾ ਰਹੀ ਐਂਬੂਲੈਂਸ ਹਾਦਸੇ ਦਾ ਸ਼ਿਕਾਰ ਹੋਣ ਨਾਲ ਉਸ 'ਚ ਸਵਾਰ ਬੱਚੇ ਦੀ ਦਾਦੀ ਸਮੇਤ 2 ਲੋਕਾਂ ਦੀ ਮੌਤ ਹੋ ਗਈ। ਰਾਏਸੇਨ ਪੁਲਸ ਸੂਤਰਾਂ ਨੇ ਦੱਸਿਆ ਕਿ ਭੋਪਾਲ ਏਮਜ਼ ਹਸਪਤਾਲ ਤੋਂ ਸਵੇਰੇ ਇਕ ਐਂਬੂਲੈਂਸ ਇਕ ਬੱਚੇ ਦੀ ਮ੍ਰਿਤਕ ਦੇਹ ਘਰ ਲਿਆ ਰਹੀ ਸੀ। ਇਸੇ ਦੌਰਾਨ ਐਂਬੂਲੈਂਸ ਪਿੱਛਿਓਂ ਇਕ ਟਰਾਲੇ 'ਚ ਜਾ ਵੜੀ।

ਇਹ ਵੀ ਪੜ੍ਹੋ : AC ਲਗਾ ਕੇ ਸੌਂ ਗਿਆ ਡਾਕਟਰ, ਨਿੱਜੀ ਕਲੀਨਿਕ 'ਚ ਦਾਖ਼ਲ 2 ਨਵਜਨਮੇ ਬੱਚਿਆਂ ਨਾਲ ਵਾਪਰਿਆ ਭਾਣਾ

ਹਾਦਸੇ 'ਚ ਬੱਚੇ ਦੀ ਦਾਦੀ ਅਤੇ ਐਂਬੂਲੈਂਸ ਡਰਾਈਵਰ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਦਰਦਨਾਕ ਮੌਤ ਹੋ ਗਈ, ਉੱਥੇ ਹੀ ਬੱਚੇ ਦੇ ਪਿਤਾ ਅਤੇ ਹੋਰ 2 ਪਰਿਵਾਰ ਵਾਲੇ ਜ਼ਖ਼ਮੀ ਹਨ। ਐਂਬੂਲੈਂਸ 'ਚ ਫਸੇ ਜ਼ਖਮੀਆਂ ਨੂੰ ਪੁਲਸ ਨੇ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ। ਸੂਚਨਾ ਮਿਲਦੇ ਹੀ ਮੌਕੇ 'ਤੇ ਰਾਏਸੇਨ ਪੁਲਸ ਨਾਲ ਸਾਂਚੀ ਅਤੇ ਸਲਾਮਤਪੁਰ ਥਾਣਾ ਪੁਲਸ ਵੀ ਪਹੁੰਚੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News