ਸੂਡਾਨ ਤੇ ਸਪੇਨ ਸਮੇਤ 4 ਦੇਸ਼ਾਂ ਦੇ ਰਾਜਦੂਤਾਂ ਨੇ ਰਾਸ਼ਟਰਪਤੀ ਦ੍ਰੌਪਤੀ ਮੁਰਮੂ ਨੂੰ ਸੌਂਪੇ ਪਛਾਣ ਪੱਤਰ
Thursday, Jul 11, 2024 - 10:46 PM (IST)

ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀਰਵਾਰ ਨੂੰ ਇੱਥੇ ਰਾਸ਼ਟਰਪਤੀ ਭਵਨ ਵਿੱਚ ਇੱਕ ਸਮਾਰੋਹ ਵਿੱਚ ਦੱਖਣੀ ਸੂਡਾਨ ਅਤੇ ਸਪੇਨ ਸਮੇਤ ਚਾਰ ਦੇਸ਼ਾਂ ਦੇ ਰਾਜਦੂਤਾਂ ਦੇ ਪਛਾਣ ਪੱਤਰ ਪ੍ਰਾਪਤ ਕੀਤੇ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਮੁਰਮੂ ਨੂੰ ਪਛਾਣ ਪੱਤਰ ਸੌਂਪਣ ਵਾਲਿਆਂ ਵਿੱਚ ਦੱਖਣੀ ਸੂਡਾਨ ਦੇ ਰਾਜਦੂਤ ਲੁਮੁੰਬਾ ਮੇਕੇਲ ਨਿਆਜੋਕ, ਜ਼ਿੰਬਾਬਵੇ ਦੀ ਰਾਜਦੂਤ ਸਟੈਲਾ ਨਕੋਮੋ, ਸਪੇਨ ਦੇ ਰਾਜਦੂਤ ਜੁਆਨ ਐਂਟੋਨੀਓ ਮਾਰਚ ਪੁਜੋਲ ਅਤੇ ਅਰਜਨਟੀਨਾ ਦੇ ਰਾਜਦੂਤ ਮਾਰੀਆਨੋ ਅਗਸਟਿਨ ਕਸੀਨੋਸ ਸ਼ਾਮਲ ਸਨ।