20 ਰੁਪਏ ''ਚ ਮਿਲੇਗਾ ਦੁੱਧ, ''ਅਮੂਲ'' ਨੂੰ ਟੱਕਰ ਦੇਵੇਗੀ ਅੰਬਾਨੀ ਦੀ ਡੇਅਰੀ

Thursday, Oct 15, 2026 - 03:03 AM (IST)

20 ਰੁਪਏ ''ਚ ਮਿਲੇਗਾ ਦੁੱਧ, ''ਅਮੂਲ'' ਨੂੰ ਟੱਕਰ ਦੇਵੇਗੀ ਅੰਬਾਨੀ ਦੀ ਡੇਅਰੀ

ਮੁੰਬਈ : ਤੇਲ, ਰਿਟੇਲ, ਡਿਜੀਟਲ ਸੇਵਾਵਾਂ ਅਤੇ ਮਨੋਰੰਜਨ ਤੋਂ ਬਾਅਦ ਹੁਣ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਨੇ ਡੇਅਰੀ ਕਾਰੋਬਾਰ ਵਿੱਚ ਵੀ ਕਦਮ ਰੱਖ ਦਿੱਤਾ ਹੈ। ਰਿਲਾਇੰਸ ਦੀ ਐੱਫ.ਐੱਮ.ਸੀ.ਜੀ. (FMCG) ਕੰਪਨੀ 'ਰਿਲਾਇੰਸ ਕੰਜਿਊਮਰ ਪ੍ਰੋਡਕਟਸ ਲਿਮਟਿਡ' (RCPL) ਨੇ ਰੈਡੀ-ਟੂ-ਡ੍ਰਿੰਕ ਡੇਅਰੀ ਬਾਜ਼ਾਰ ਵਿੱਚ ਉਤਰਦਿਆਂ ਤਾਮਿਲਨਾਡੂ ਵਿੱਚ 'ਜੌਏਲੈਂਡ' ਨਾਂ ਨਾਲ ਫਲੇਵਰਡ ਮਿਲਕ ਲਾਂਚ ਕੀਤਾ ਹੈ।

ਕੰਪਨੀ ਵੱਲੋਂ ਜੌਏਲੈਂਡ ਫਲੇਵਰਡ ਮਿਲਕ ਦੀ ਕੀਮਤ ਮਹਿਜ਼ 20 ਰੁਪਏ ਰੱਖੀ ਗਈ ਹੈ। ਫਿਲਹਾਲ ਇਹ ਦੋ ਫਲੇਵਰਜ਼—ਸਟ੍ਰੌਬੇਰੀ ਅਤੇ ਵਨੀਲਾ ਵਿੱਚ ਉਪਲਬਧ ਕਰਵਾਇਆ ਗਿਆ ਹੈ। ਕੰਪਨੀ ਦਾ ਮੁੱਖ ਮਕਸਦ ਘੱਟ ਕੀਮਤ 'ਤੇ ਖਪਤਕਾਰਾਂ ਨੂੰ ਵਧੀਆ ਗੁਣਵੱਤਾ ਵਾਲੇ ਉਤਪਾਦ ਮੁਹੱਈਆ ਕਰਵਾਉਣਾ ਹੈ।

ਰਿਲਾਇੰਸ ਕੰਜਿਊਮਰ ਪ੍ਰੋਡਕਟਸ ਲਿਮਟਿਡ ਦੇ ਡਾਇਰੈਕਟਰ ਟੀ. ਕ੍ਰਿਸ਼ਨਾਕੁਮਾਰ ਅਨੁਸਾਰ, ਰੈਡੀ-ਟੂ-ਡ੍ਰਿੰਕ ਡੇਅਰੀ ਖੇਤਰ ਵਿੱਚ ਉਤਰਨਾ ਕਾਰੋਬਾਰ ਦੇ ਵਿਸਥਾਰ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਦੱਸਿਆ ਕਿ ਤਾਮਿਲਨਾਡੂ ਤੋਂ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਇਸ ਨੂੰ ਪੂਰੇ ਦੇਸ਼ ਵਿੱਚ ਲਾਂਚ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਕੰਪਨੀ ਆਉਣ ਵਾਲੇ ਸਮੇਂ ਵਿੱਚ ਜੌਏਲੈਂਡ ਦੇ ਹੋਰ ਨਵੇਂ ਫਲੇਵਰਜ਼ ਅਤੇ ਡੇਅਰੀ ਡ੍ਰਿੰਕਸ ਦੀਆਂ ਹੋਰ ਸ਼੍ਰੇਣੀਆਂ ਵਿੱਚ ਵੀ ਉਤਰਨ ਦੀ ਤਿਆਰੀ ਕਰ ਰਹੀ ਹੈ।


author

Inder Prajapati

Content Editor

Related News