ਮੁੜ ਆਹਮੋ-ਸਾਹਮਣੇ ਹੋਏ ਕਿਸਾਨ ਅਤੇ ਪੁਲਸ, ਅਨਾਜ ਮੰਡੀ ''ਚ ਜਾਣ ਤੋਂ ਅੰਨਦਾਤਾ ਦਾ ਰੋਕਿਆ ਰਾਹ
Wednesday, Jul 17, 2024 - 03:32 PM (IST)
ਅੰਬਾਲਾ- ਅੰਬਾਲਾ ਵਿਚ ਕਿਸਾਨਾਂ ਨੇ ਇਕੱਠਾ ਹੋਣ ਦੀ ਕਾਲ ਦਿੱਤੀ ਸੀ। ਦਰਅਸਲ ਜੇਲ੍ਹ ਤੋਂ ਬੀਤੀ ਰਾਤ ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਦੀ ਰਿਹਾਈ ਹੋ ਗਈ ਸੀ ਪਰ ਅੱਜ ਕਿਸਾਨਾਂ ਨੂੰ ਪੁਲਸ ਨੇ ਇਕੱਠਾ ਨਹੀਂ ਹੋਣ ਦਿੱਤਾ। ਦਰਅਸਲ ਨਵਦੀਪ ਨੂੰ ਕਿਸਾਨਾਂ ਵਲੋਂ ਸਨਮਾਨਤ ਕੀਤਾ ਜਾਣਾ ਸੀ ਅਤੇ ਕਿਸਾਨ ਨੇ ਅਨਾਜ ਮੰਡੀ 'ਚ ਇਕੱਠਾ ਹੋਣਾ ਸੀ। ਪੁਲਸ ਨੇ ਕਿਸਾਨਾਂ ਨੂੰ ਇਕੱਠਾ ਨਹੀਂ ਹੋਣ ਦਿੱਤਾ ਅਤੇ ਹਿਰਾਸਤ ਵਿਚ ਲੈ ਲਿਆ। ਪੁਲਸ ਨੇ ਪੰਜਾਬ ਤੋਂ ਆਉਣ ਵਾਲੇ ਰਾਹਾਂ 'ਤੇ ਵੀ ਸਖ਼ਤ ਪਹਿਰਾ ਰੱਖਿਆ ਤਾਂ ਜੋ ਕਿਸਾਨ ਅੰਬਾਲਾ ਨਾ ਪਹੁੰਚ ਸਕਣ। ਪੰਜਾਬ ਤੋਂ ਕਿਸਾਨ ਅੰਬਾਲਾ ਅਨਾਜ ਮੰਡੀ ਵੱਲ ਵੱਧਣ ਲੱਗੇ ਪਰ ਪੁਲਸ ਵਲੋਂ ਕਿਸਾਨਾਂ ਨੂੰ ਰੋਕ ਦਿੱਤਾ ਗਿਆ। ਜਿਸ ਤੋਂ ਬਾਅਦ ਕਿਸਾਨ ਅਜੇ ਵੀ ਉੱਥੇ ਹੀ ਰੁੱਕੇ ਹੋਏ ਹਨ।
ਇਹ ਵੀ ਪੜ੍ਹੋ- ਵਾਟਰ ਕੈਨਨ ਵਾਲੇ ਨਵਦੀਪ ਨੂੰ ਸਨਮਾਨਤ ਕਰਨਗੇ ਕਿਸਾਨ, ਸ਼ੰਭੂ ਬਾਰਡਰ 'ਤੇ ਲਾਉਣਗੇ ਡੇਰੇ
ਓਧਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਨੇਤਾ ਪੰਧੇਰ ਨੇ ਕਿਹਾ ਕਿ ਐੱਸ. ਪੀ. ਅੰਬਾਲਾ ਨਾਲ ਗੱਲ ਹੋਈ ਹੈ। ਪੰਧੇਰ ਨੇ ਕਿਹਾ ਕਿ ਉਨ੍ਹਾਂ ਦਾ ਐੱਸ. ਪੀ. ਦਫ਼ਤਰ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ ਪਰ ਉਹ ਅਨਾਜ ਮੰਡੀ ਵਿਚ ਇਕੱਠਾ ਹੋ ਕੇ ਦੇਰ ਰਾਤ ਰਿਹਾਅ ਹੋਏ ਕਿਸਾਨ ਨਵਦੀਪ ਦਾ ਸਨਮਾਨ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਜੋ ਕਿ ਸਰਾਸਰ ਗਲਤ ਹੈ। ਪੰਧੇਰ ਦੀ ਮੰਨੀਏ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦ ਹੀ ਸਰਕਾਰ ਨਾਲ ਗੱਲ ਕਰ ਕੇ ਇਸ ਮੁੱਦੇ ਦਾ ਹੱਲ ਕੱਢਣਗੇ।
ਇਹ ਵੀ ਪੜ੍ਹੋ- ਮਰੀ ਹੋਈ ਗਾਂ ਨੂੰ ਟਰੈਕਟਰ ਨਾਲ ਘੜੀਸਿਆ, 7 ਸਫਾਈ ਕਾਮੇ ਬਰਖ਼ਾਸਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8