ਸ਼੍ਰੀ ਰਾਮ ਮੰਦਰ ਅਯੋਧਿਆ ਪ੍ਰਸ਼ਾਦ ਦੇ ਨਾਂ ’ਤੇ ਮਠਿਆਈ ਵੇਚ ਰਿਹਾ ਸੀ ਐਮਾਜ਼ੋਨ, ਲੱਗਾ 1 ਲੱਖ ਰੁਪਏ ਦਾ ਜੁਰਮਾਨਾ

Wednesday, Aug 19, 2026 - 06:57 PM (IST)

ਸ਼੍ਰੀ ਰਾਮ ਮੰਦਰ ਅਯੋਧਿਆ ਪ੍ਰਸ਼ਾਦ ਦੇ ਨਾਂ ’ਤੇ ਮਠਿਆਈ ਵੇਚ ਰਿਹਾ ਸੀ ਐਮਾਜ਼ੋਨ, ਲੱਗਾ 1 ਲੱਖ ਰੁਪਏ ਦਾ ਜੁਰਮਾਨਾ

ਬਿਜ਼ਨੈੱਸ ਡੈਸਕ - ਅਯੋਧਿਆ ਦੇ ਰਾਮ ਮੰਦਰ ਦੇ ਪ੍ਰਸ਼ਾਦ ਦੇ ਨਾਂ ’ਤੇ ਆਮ ਮਠਿਆਈਆਂ ਦੀ ਆਨਲਾਈਨ ਵਿਕਰੀ ਨਾਲ ਜੁੜਿਆ ਮਾਮਲਾ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀ. ਸੀ. ਪੀ. ਏ.) ਦੇ ਹੁਕਮ ਤੱਕ ਪਹੁੰਚਿਆ ਹੈ। ਮਾਮਲੇ ’ਚ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਐਮਾਜ਼ੋਨ ਨੂੰ 1 ਲੱਖ ਰੁਪਏ ਦਾ ਜੁਰਮਾਨਾ ਭਰਨ ਦਾ ਨਿਰਦੇਸ਼ ਦਿੱਤਾ ਹੈ।

ਇਹ ਵੀ ਪੜ੍ਹੋ :  'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'

ਅਸਲ ’ਚ ਇਹ ਮਾਮਲਾ ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਦੀ ਜਨਵਰੀ 2024 ਦੀ ਸ਼ਿਕਾਇਤ ਤੋਂ ਸ਼ੁਰੂ ਹੋਇਆ ਸੀ। ਮਾਮਲੇ ’ਚ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਮੰਨਿਆ ਕਿ ਐਮਾਜ਼ੋਨ ਨੇ ਹੀ ਸਬੰਧਿਤ ਲਿਸਟਿੰਗ ਨੂੰ ਹੋਸਟ, ਡਿਸਪਲੇਅ ਅਤੇ ਸਰਲ ਬਣਾਇਆ, ਇਸ ਲਈ ਸਿਰਫ ਵਿਚੋਲਾ ਹੋਣ ਦੀ ਦਲੀਲ ਦੇ ਕੇ ਖਪਤਕਾਰ ਸੁਰੱਖਿਆ ਜ਼ਿੰਮੇਵਾਰੀਆਂ ਤੋਂ ਨਹੀਂ ਬਚਿਆ ਜਾ ਸਕਦਾ।

ਇਹ ਵੀ ਪੜ੍ਹੋ : 83 ਸਾਲ ਦੇ ਅਮਿਤਾਭ ਬੱਚਨ ਨੇ ਪੱਕੀ ਕੀਤੀ ਡੀਲ, ਬਿਨਾਂ ਕੰਮ ਕੀਤੇ ਕਮਾਉਣਗੇ 33 ਲੱਖ ਪ੍ਰਤੀ ਮਹੀਨਾ

ਕੀ ਹੈ ਮਾਮਲਾ?

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਦੇ ਸਾਹਮਣੇ ਸ਼ਿਕਾਇਤ ਇਹ ਸੀ ਕਿ ਐਮਾਜ਼ੋਨ ’ਤੇ ਕੁਝ ਮਠਿਆਈਆਂ ‘ਸ਼੍ਰੀ ਰਾਮ ਮੰਦਰ ਅਯੋਧਿਆ ਪ੍ਰਸ਼ਾਦ’ ਨਾਂ ’ਤੇ ਵੇਚੀਆਂ ਜਾ ਰਹੀਆਂ ਸਨ। ਇਨ੍ਹਾਂ ਦੀ ਵਰਤੋਂ ਅਤੇ ਰਾਮ ਜਨਮਭੂਮੀ ਮੰਦਰ ਤੋਂ ਆਸ਼ੀਰਵਾਦ ਪ੍ਰਾਪਤ ਹੋਣ ਦਾ ਵੀ ਦਾਅਵਾ ਕੀਤਾ ਗਿਆ ਸੀ।

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਅਨੁਸਾਰ 4 ਤਰ੍ਹਾਂ ਦੀਆਂ ਮਠਿਆਈਆਂ ਘਿਉ ਵਾਲੇ ਲੱਡੂ, ਖੋਆ ਲੱਡੂ, ਬੂੰਦੀ ਦੇ ਲੱਡੂ ਅਤੇ ਗਾਂ ਦੇ ਦੁੱਧ ਦੇ ਪੇੜੇ ਦੀ ਲਿਸਟਿੰਗ ਇਸ ਵਿਵਾਦ ’ਚ ਸ਼ਾਮਲ ਸੀ। ਬਾਰ ਐਂਡ ਬੈਂਚ ਦੀ ਰਿਪੋਰਟ ਮੁਤਾਬਕ ਐਮਾਜ਼ੋਨ ’ਤੇ ਇਹ ਸਾਰੇ ਉਤਪਾਦ ਚੰਦੂ ਟ੍ਰੇਡਿੰਗ ਕੰਪਨੀ ਦੁਆਰਾ ਬਿਹਾਰ ਬ੍ਰਦਰਜ਼ ਬ੍ਰਾਂਡ ਤਹਿਤ ਸੂਚੀਬੱਧ ਸਨ।

ਇਹ ਵੀ ਪੜ੍ਹੋ :  ਮਸ਼ਹੂਰ ਪੰਜਾਬੀ ਬਾਲੀਵੁੱਡ ਗਾਇਕ ਦਾ ਡਾਕੂ ਦੇ ਨਾਂ 'ਤੇ ਰੱਖਿਆ ਸੀ ਨਾਮ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਸੀ. ਸੀ. ਪੀ. ਏ. ਨੇ ‘ਰਾਮ ਮੰਦਰ ਪ੍ਰਸ਼ਾਦ’ ਨਾਂ ਨੂੰ ਗੁੰਮਰਾਹਕੁੰਨ ਕਿਉਂ ਮੰਨਿਆ?

ਸੀ. ਸੀ. ਪੀ. ਏ. ਨੇ ਕਿਹਾ ਕਿ ‘ਸ਼੍ਰੀ ਰਾਮ ਮੰਦਰ ਅਯੋਧਿਆ ਪ੍ਰਸ਼ਾਦ’ ਵਰਗੇ ਸ਼ਬਦ ਆਮ ਖਪਤਕਾਰ, ਵਿਸ਼ੇਸ਼ ਤੌਰ ’ਤੇ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦੇ ਹਨ, ਜੋ ਕੁਦਰਤੀ ਤੌਰ ’ਤੇ ਇਹ ਸੰਕੇਤ ਕਰਦੇ ਹਨ ਕਿ ਇਨ੍ਹਾਂ ਨੂੰ ਅਯੋਧਿਆ ਦੇ ਰਾਮ ਮੰਦਰ ’ਚ ਭਗਵਾਨ ਨੂੰ ਅਰਪਿਤ ਅਤੇ ਫਿਰ ਪ੍ਰਸ਼ਾਦ ਦੇ ਰੂਪ ’ਚ ਦਿੱਤਾ ਗਿਆ ਹੋਵੇ।

ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...

ਅਥਾਰਟੀ ਨੇ ਪਾਇਆ ਕਿ ਸਬੰਧਿਤ ਉਤਪਾਦ ਕੋਲ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੀ ਵੀ ਅਜਿਹੀ ਕੋਈ ਇਜਾਜ਼ਤ ਨਹੀਂ ਸੀ, ਇਸ ਲਈ ਆਮ ਮਠਿਆਈਆਂ ਨੂੰ ਮੰਦਿਰ ਦੇ ਪ੍ਰਸ਼ਾਦ ਦੇ ਰੂਪ ’ਚ ਪੇਸ਼ ਕਰਨਾ ਖਪਤਕਾਰ ਨੂੰ ਉਸ ਦੀ ਅਸਲ ਪ੍ਰਕਿਰਤੀ ਬਾਰੇ ਗੁੰਮਰਾਹਕੁੰਨ ਮੰਨਿਆ ਗਿਆ।

ਇਹ ਵੀ ਪੜ੍ਹੋ : ਆ ਗਈ ਨਵੀਂ ਵੈਬਸਾਈਟ, ਕਿਸ ਨੇ ਕਦੋਂ ਤੇ ਕਿੰਨੀ ਲਈ ਰਿਸ਼ਵਤ, ਖੋਲ੍ਹ ਦੇਵੇਗੀ ਹਰੇਕ ਦੀ ਪੋਲ
ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ Influencer ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ 10.74 ਕਰੋੜ ਦੀ ਧੋਖਾਧੜੀ ਦਾ ਦੋਸ਼
ਇਹ ਵੀ ਪੜ੍ਹੋ : Tata ਨੇ ਸਿਰਫ਼ 100 ਰੁਪਏ 'ਚ ਵੇਚ ਦਿੱਤੀ ਆਪਣੀ ਕੰਪਨੀ, ਸਾਬਕਾ CM ਦੀ ਧੀ ਨੇ ਖ਼ਰੀਦੀ ਪੂਰੀ ਹਿੱਸੇਦਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News