9ਵੀਂ ਜਮਾਤ ਦੇ ਵਿਦਿਆਰਥੀ ਦਾ ਕਮਾਲ- ਨੇਤਰਹੀਣ ਲੋਕਾਂ ਲਈ ਬਣਾਇਆ ''ਸਮਾਰਟ ਬੂਟ''
Monday, Apr 04, 2022 - 10:48 AM (IST)

ਆਸਾਮ- ਆਸਾਮ 'ਚ ਇਕ ਵਿਦਿਆਰਥੀ ਨੇ ਇਕ ਅਜਿਹਾ ਸਮਾਰਟ ਬੂਟ ਬਣਾਇਆ ਹੈ, ਜਿਸ ਨਾਲ ਨੇਤਰਹੀਣ ਲੋਕਾਂ ਦੇ ਰਸਤੇ 'ਚ ਜਿਵੇਂ ਹੀ ਕੋਈ ਰੁਕਾਵਟ ਆਏਗੀ, ਉਨ੍ਹਾਂ ਨੂੰ ਤੁਰੰਤ ਉਸ ਦਾ ਅਲਰਟ ਮਿਲ ਜਾਵੇਗਾ। ਦਰਅਸਲ ਆਸਾਮ ਦੇ ਕਰੀਮਗੰਜ 'ਚ 9ਵੀਂ ਦੇ ਵਿਦਿਆਰਥੀ ਅੰਕੁਰਿਤ ਕਰਮਾਕਰ ਨੇ ਨੇਤਰਹੀਣ ਲੋਕਾਂ ਲਈ ਇਕ ਸੈਂਸਰ ਵਾਲਾ ਸਮਾਰਟ ਬੂਟ ਬਣਾਇਆ।
ਅੰਕੁਰਿਤ ਨੇ ਇਸ ਬਾਰੇ ਦੱਸਿਆ ਕਿ ਮੈਂ ਨੇਤਰਹੀਣ ਲੋਕਾਂ ਲਈ ਇਹ ਸਮਾਰਟ ਬੂਟ ਬਣਾਇਆ ਹੈ। ਜੇਕਰ ਉਨ੍ਹਾਂ ਦੇ ਰਸਤੇ 'ਚ ਕੋਈ ਰੁਕਾਵਟ ਆਉਂਦੀ ਹੈ ਤਾਂ ਇਸ ਬੂਟ 'ਚ ਲੱਗਾ ਸੈਂਸਰ ਇਸ ਦਾ ਪਤਾ ਲਗਾ ਲਵੇਗਾ ਅਤੇ ਅਲਰਟ ਦੇਵੇਗਾ। ਕਰਮਾਕਰ ਨੇ ਦੱਸਿਆ ਕਿ ਉਨ੍ਹਾਂ ਨੂੰ ਗ੍ਰੇਟ ਬ੍ਰਿਟੇਨ ਦੇ ਇਕ ਵਿਅਕਤੀ ਤੋਂ ਇਸ ਤਰ੍ਹਾਂ ਦਾ ਸਮਾਰਟ ਬੂਟ ਡਿਜ਼ਾਈਨ ਕਰਨ ਲਈ ਪ੍ਰੇਰਨਾ ਮਿਲੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਭਵਿੱਖ 'ਚ ਵਿਗਿਆਨੀ ਬਣਨਾ ਚਾਹੁੰਦੇ ਹਨ।