ਪ੍ਰੇਮ ਵਿਆਹ ਤੋਂ ਬਾਅਦ ਵੀ ਪਤਨੀ ਨਹੀਂ ਭੁਲਾ ਸਕੀ ਪਹਿਲਾ ਪਿਆਰ, ਪਤੀ ਨੇ ਕਰਵਾ ਦਿੱਤਾ ਵਿਆਹ

Saturday, May 29, 2021 - 12:41 PM (IST)

ਪ੍ਰੇਮ ਵਿਆਹ ਤੋਂ ਬਾਅਦ ਵੀ ਪਤਨੀ ਨਹੀਂ ਭੁਲਾ ਸਕੀ ਪਹਿਲਾ ਪਿਆਰ, ਪਤੀ ਨੇ ਕਰਵਾ ਦਿੱਤਾ ਵਿਆਹ

ਛਪਰਾ— ਬਿਹਾਰ ਦੇ ਛਪਰਾ ’ਚ ਇਕ ਅਨੋਖੀ ਪ੍ਰੇਮ ਕਹਾਣੀ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਦਰਸਅਸਲ ਪ੍ਰੇਮ ਵਿਆਹ ਤੋਂ ਬਾਅਦ ਵੀ ਪਤਨੀ ਆਪਣੇ ਪਹਿਲੇ ਬੁਆਏ ਫਰੈਂਡ ਨੂੰ ਨਹੀਂ ਭੁੱਲ ਸਕੀ ਅਤੇ ਉਸ ਦੇ ਪਤੀ ਨੇ ਪਤਨੀ ਦਾ ਵਿਆਹ ਉਸ ਨਾਲ ਕਰਵਾ ਦਿੱਤਾ। ਪਤੀ ਨੇ ਇਹ ਸਭ ਪਤਨੀ ਦੀ ਖੁਸ਼ੀ ਲਈ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਦੀ ਇਕ ਦੋ ਸਾਲ ਦੀ ਬੱਚੀ ਵੀ ਹੈ, ਜਿਸ ਦੀ ਪਰਵਰਿਸ਼ ਦਾ ਜ਼ਿੰਮਾ ਪਤੀ ਨੇ ਚੁੱਕਿਆ ਹੈ। ਹੁਣ ਇਸ ਵਿਆਹ ਦੇ ਚਰਚੇ ਹੋ ਰਹੇ ਹਨ। 

ਇਹ ਵੀ ਪੜ੍ਹੋ: ਦੁਖ਼ਦਾਇਕ! ਸੱਤ ਫੇਰਿਆਂ ਤੋਂ ਪਹਿਲਾਂ ਲਾੜੀ ਹੋਈ ਬੇਹੋਸ਼, ਮੰਡਪ ’ਚ ਹੀ ਤੋੜਿਆ ਦਮ

ਬਿਹਾਰ ਦੇ ਛਪਰਾ ਦਾ ਹੈ ਮਾਮਲਾ—
ਦਰਅਸਲ ਮਾਮਲਾ ਛਪਰਾ ਦੇ ਨਗਰ ਨਿਗਮ ਖੇਤਰ ਦੇ ਵਾਰਡ ਨੰਬਰ-45 ਸਥਿਤ ਘੇਘਟਾ ਪਿੰਡ ਦਾ ਹੈ, ਜਿੱਥੇ ਰਹਿਣ ਵਾਲੇ ਸ਼ਖਸ ਨੇ ਕੁਝ ਸਮੇਂ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ। ਸਭ ਕੁਝ ਠੀਕ ਚਲ ਰਿਹਾ ਸੀ ਪਰ ਫਿਰ ਕੁੜੀ ਦੀ ਪਸੰਦ ਬਦਲ ਗਈ। ਇਸ ਦੌਰਾਨ ਪਤਨੀ ਨੂੰ ਜਦੋਂ ਇਹ ਗੱਲ ਪਤਾ ਲੱਗੀ ਕਿ ਉਸ ਦੀ ਪਤਨੀ ਕਿਸੇ ਦੂਜੇ ਨੌਜਵਾਨ ਨੂੰ ਪਿਆਰ ਕਰਦੀ ਹੈ ਤਾਂ ਉਸ ਨੇ ਉਸ ਨੂੰ ਸਮਝਾਇਆ। ਪਤੀ ਨੂੰ ਲੱਗਿਆ ਕਿ ਸਭ ਕੁਝ ਠੀਕ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ।

ਇਹ ਵੀ ਪੜ੍ਹੋ: ਹੱਸਦੇ-ਖੇਡਦੇ ਪਰਿਵਾਰ ’ਤੇ ‘ਕੋਰੋਨਾ’ ਦਾ ਗ੍ਰਹਿਣ, 25 ਦਿਨ ’ਚ ਤਿੰਨ ਸਕੇ ਭਰਾਵਾਂ ਸਮੇਤ ਮਾਂ ਨੇ ਤੋੜਿਆ ਦਮ

ਵੀਡੀਓ ਜ਼ਰੀਏ ਹੋਇਆ ਵਿਆਹ ਦਾ ਖ਼ੁਲਾਸਾ—
ਇਸ ਵਿਆਹ ਦਾ ਖ਼ੁਲਾਸਾ ਇਕ ਵੀਡੀਓ ਜ਼ਰੀਏ ਹੋਇਆ। ਨੌਜਵਾਨ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਨੇ ਵੀ ਪ੍ਰੇਮ ਵਿਆਹ ਹੀ ਕੀਤਾ ਸੀ ਪਰ ਪਤਨੀ ਦਾ ਚੱਕਰ ਕਿਸੇ ਹੋਰ ਨਾਲ ਚੱਲਣ ਲੱਗਾ। ਇਸ ਗੱਲ ਦੀ ਜਾਣਕਾਰੀ ਜਦੋਂ ਮੈਨੂੰ ਲੱਗੀ ਤਾਂ ਮੈਂ ਉਕਤ ਨੌਜਵਾਨ ਨੂੰ ਪਿੰਡ ਦੇ ਮੰਦਰ ਵਿਚ ਬੁਲਾਇਆ ਅਤੇ ਉੱਥੇ ਸਾਦਗੀ ਨਾਲ ਦੋਹਾਂ ਦਾ ਵਿਆਹ ਕਰਵਾ ਦਿੱਤਾ। ਜਾਣਕਾਰੀ ਮੁਤਾਬਕ ਸਥਾਨਕ ਲੋਕਾਂ ਨੇ ਮੰਦਰ ’ਚ ਇਨ੍ਹਾਂ ਤਿੰਨਾਂ ਨੂੰ ਵੇਖਿਆ ਸੀ। ਸਾਰਿਆਂ ਨੂੰ ਲੱਗਾ ਕਿ ਇਹ ਆਮ ਵਿਆਹ ਹੋ ਰਿਹਾ ਹੈ ਪਰ ਜਿਵੇਂ ਹੀ ਪਤਾ ਲੱਗਾ ਕਿ ਪਤੀ ਹੀ ਆਪਣੀ ਪਤਨੀ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਕਰਵਾ ਰਿਹਾ ਹੈ, ਤਾਂ ਲੋਕ ਵੀਡੀਓ ਬਣਾਉਣ ਲੱਗੇ। ਬਾਅਦ ’ਚ ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਿਆ। ਓਧਰ ਇਸ ਪੂਰੀ ਘਟਨਾ ਨੂੰ ਲੈ ਕੇ ਪੁਲਸ ਚੁੱਪ ਹੈ। ਵਜ੍ਹਾ ਇਹ ਹੈ ਕਿ ਸਾਰੇ ਪੱਖਾਂ ਦੀ ਸਹਿਮਤੀ ਨਾਲ ਇਹ ਵਿਆਹ ਹੋਇਆ ਹੈ। 

ਇਹ ਵੀ ਪੜ੍ਹੋ: ਪੁਲਵਾਮਾ ਹਮਲੇ ’ਚ ਸ਼ਹੀਦ ਫ਼ੌਜੀ ਦੀ ਪਤਨੀ ਦੇ ਜਜ਼ਬੇ ਨੂੰ ਸਲਾਮ, ਨਿਕਿਤਾ ਕੌਲ ਭਾਰਤੀ ਫ਼ੌਜ ’ਚ ਹੋਈ ਸ਼ਾਮਲ

ਪਤੀ ਬੋਲਿਆ- ਮੈਨੂੰ ਆਪਣੀ ਪਤਨੀ ਦੇ ਜਾਨ ਦਾ ਗ਼ਮ ਨਹੀਂ—
ਪ੍ਰੇਮੀ ਨਾਲ ਵਿਆਹ ਕਰਵਾ ਕੇ ਪਤਨੀ ਦੇ ਚੱਲੇ ਜਾਣ ਤੋਂ ਬਾਅਦ ਪਤਨੀ ਨੇ ਕਿਹਾ ਕਿ ਉਸ ਨੂੰ ਕੋਈ ਗ਼ਮ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਪਤਨੀ ਖੁਸ਼ ਰਹੇ, ਇੰਨਾ ਹੀ ਕਾਫੀ ਹੈ। ਮੈਂ ਆਪਣੀ ਬੱਚੀ ਦੀ ਪਰਵਰਿਸ਼ ਕਰ ਲਵਾਂਗਾ। ਲੋੜ ਪਈ ਤਾਂ ਦੂਜਾ ਵਿਆਹ ਵੀ ਕਰਾਂਗਾ ਪਰ ਮੈਂ ਆਪਣੀ ਪਤਨੀ ਦੀ ਜ਼ਿੰਦਗੀ ਵਿਚ ਹੁਣ ਕੋਈ ਖਲਲ ਨਹੀਂ ਪਾਵਾਂਗਾ। ਪਤੀ ਨੇ ਦੱਸਿਆ ਕਿ ਦੋਹਾਂ ਦਾ 6 ਮਹੀਨੇ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਇਸ ਦੀ ਜਾਣਕਾਰੀ ਹੋਣ ਤੋਂ ਬਾਅਦ ਉਸ ਨੇ ਉਕਤ ਨੌਜਵਾਨ ਬਾਰੇ ਪਤਾ ਲਾਇਆ। ਉਹ ਵੀ ਪਤਨੀ ਦੇ ਪਿੰਡ ਦਾ ਰਹਿਣ ਵਾਲਾ ਹੈ। ਜਿਸ ਤੋਂ ਬਾਅਦ ਦੋਹਾਂ ਦਾ ਵਿਆਹ ਕਰਵਾ ਦਿੱਤਾ।

 


author

Tanu

Content Editor

Related News