ਅਮਿਤ ਸ਼ਾਹ ਦੇ ਪੱਤਰ ਦਾ ਚੰਦਰਬਾਬੂ ਨੇ ਦਿੱਤਾ ਜਵਾਬ

Saturday, Mar 24, 2018 - 05:27 PM (IST)

ਹੈਦਰਾਬਾਦ— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਲਿਖੇ ਪੱਤਰ ਦਾ ਜਵਾਬ ਦਿੱਤਾ ਹੈ। ਚੰਦਰਬਾਬੂ ਨੇ ਸ਼ਾਹ ਦੇ ਪੱਤਰ ਨੂੰ ਝੂਠ ਦਾ ਪੁਲਿੰਦਾ ਕਰਾਰ ਦਿੰਦੇ ਹੋਏ ਕਿਹਾ ਕਿ ਕੇਂਦਰ ਦਾ ਰਵੱਈਆ ਰਾਜ ਦੇ ਪ੍ਰਤੀ ਠੀਕ ਨਹੀਂ ਹੈ ਅਤੇ ਉਹ ਸਾਡੀ ਸਰਕਾਰ ਬਾਰੇ ਵਹਿਮ ਫੈਲਾ ਰਹੇ ਹਨ। ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਨੇ ਚੰਦਰਬਾਬੂ ਨਾਇਡੂ ਨੂੰ ਲਿਖੇ ਪੱਤਰ 'ਚ ਕਿਹਾ ਕਿ ਐੱਨ.ਡੀ.ਏ. ਸਰਕਾਰ ਤੋਂ ਵੱਖ ਹੋਣ ਦਾ ਚੰਦਰਬਾਬੂ ਦਾ ਫੈਸਲਾ ਇਕ ਪਾਸੜ ਅਤੇ ਸਿਆਸੀ ਭਾਵਨਾ ਨਾਲ ਪ੍ਰੇਰਿਤ ਸੀ। ਚੰਦਰਬਾਬੂ ਨਾਇਡੂ ਨੇ ਵਿਧਾਨ ਸਭਾ 'ਚ ਭਾਜਪਾ ਪ੍ਰਧਾਨ ਦੇ ਪੱਤਰ ਦਾ ਜਵਾਬ ਦਿੰਦੇ ਹੋਏ ਕਿਹਾ,''ਅਮਿਤ ਸ਼ਾਹ ਦਾ ਪੱਤਰ ਝੂਠ ਦਾ ਪੁਲਿੰਦਾ ਹੈ, ਜਿਸ ਨਾਲ ਉਨ੍ਹਾਂ ਦੇ ਰਵੱਈਏ ਦਾ ਪਤਾ ਲੱਗਦਾ ਹੈ। ਕੇਂਦਰ ਤਾਂ ਅਜੇ ਨਾਰਥ ਈਸਟ ਰਾਜਾਂ ਨੂੰ ਵਿਸ਼ੇਸ਼ ਸਹੂਲਤ ਮੁਹੱਈਆ ਕਰਵਾ ਰਹੀ ਹੈ। ਜੇਕਰ ਆਂਧਰਾ ਪ੍ਰਦੇਸ਼ ਨੂੰ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹੁੰਦੀਆਂ ਤਾਂ ਇੱਥੇ ਕਈ ਸਾਰੀਆਂ ਇੰਡਸਟਰੀ ਹੁਣ ਤੱਕ ਆ ਚੁਕੀਆਂ ਹੁੰਦੀਆਂ।''

ਉਨ੍ਹਾਂ ਨੇ ਕਿਹਾ,''ਅਮਿਤ ਸ਼ਾਹ ਨੇ ਆਪਣੇ ਪੱਤਰ 'ਚ ਲਿਖਿਆ ਹੈ ਕਿ ਕੇਂਦਰ ਨੇ ਰਾਜ ਨੂੰ ਕਈ ਸਾਰੇ ਫੰਡ ਦਿੱਤੇ ਹਨ, ਜਿਨ੍ਹਾਂ ਦੀ ਅਸੀਂ ਵਰਤੋਂ ਨਹੀਂ ਕਰ ਸਕੇ। ਉਹ ਕਹਿਣਾ ਚਾਅ ਰਹੇ ਹਨ ਕਿ ਆਂਧਰਾ ਪ੍ਰਦੇਸ਼ ਦੀ ਸਰਕਾਰ ਸਮਰੱਥ ਨਹੀਂ ਹੈ। ਸਾਡੀ ਸਰਕਾਰ ਦਾ ਜੀ.ਡੀ.ਪੀ. ਚੰਗਾ ਹੈ ਅਤੇ ਖੇਤੀ ਸਮੇਤ ਕਈ ਰਾਸ਼ਟਰੀ ਪੁਰਸਕਾਰ ਹਨ। ਇਹ ਹੈ ਸਾਡੀ ਸਮਰੱਥਾ, ਤੁਸੀਂ ਕਿਉਂ ਝੂਠ ਫੈਲਾ ਰਹੇ ਹੋ।'' ਦਰਅਸਲ ਸ਼ਾਹ ਨੇ ਆਪਣੇ 9 ਪੇਜ਼ ਦੇ ਖੱਤ 'ਚ ਟੀ.ਡੀ.ਪੀ. ਸਰਕਾਰ 'ਤੇ ਫੰਡ ਦੀ ਵਰਤੋਂ ਨਹੀਂ ਕਰਨ ਦਾ ਦੋਸ਼ ਲਗਾਇਆ ਹੈ। ਸ਼ਾਹ ਨੇ ਲਿਖਿਆ ਸੀ ਕਿ ਕੇਂਦਰ ਸਰਕਾਰ ਨੇ ਆਪਣੇ ਪਹਿਲੇ ਤਿੰਨ ਸਾਲਾਂ 'ਚ ਸੂਬੇ ਦੇ 7 ਸਭ ਤੋਂ ਪਿਛੜੇ ਜ਼ਿਲਿਆਂ 1050 ਕਰੋੜ ਰੁਪਏ ਜਾਰੀ ਕੀਤੇ ਸਨ। ਸ਼ਾਹ ਨੇ ਲਿਖਿਆ ਕਿ ਹੈਰਾਨੀਜਨਕ ਤੌਰ 'ਤੇ ਰਾਜ ਨੇ ਸਿਰਫ 12 ਫੀਸਦੀ ਰਕਮ ਖਰਚ ਕੀਤੀ। ਨਾਇਡੂ ਇਸੇ ਦੋਸ਼ ਦਾ ਜਵਾਬ ਦੇ ਰਹੇ ਸਨ।
ਜ਼ਿਕਰਯੋਗ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪੱਤਰ 'ਚ ਆਪਣੀ ਪਾਰਟੀ ਵੱਲੋਂ ਆਂਧਰਾ ਪ੍ਰਦੇਸ਼ ਲਈ ਕੀਤੇ ਗਏ ਕੰਮਾਂ ਨੂੰ ਦੋਹਰਾਉਂਦੇ ਹੋਏ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੀ ਜਨਤਾ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਕੋਈ ਕਸਰ ਨਹੀਂ ਛੱਡੀ। ਵੱਖ ਹੋਣ ਦਾ ਉਨ੍ਹਾਂ ਦਾ ਫੈਸਲਾ ਮੰਦਭਾਗੀ ਅਤੇ ਇਕ ਪਾਸੜ ਹੈ। ਇਹ ਇਕ ਅਜਿਹਾ ਫੈਸਲਾ ਹੈ, ਜਿਸ ਨੂੰ ਵਿਕਾਸ ਸੰਬੰਧੀ ਚਿੰਤਾਵਾਂ ਦੀ ਬਜਾਏ ਪੂਰੀ ਤਰ੍ਹਾਂ ਨਾਲ ਸਿਆਸੀ ਵਿਚਾਰਾਂ 'ਤੇ ਆਧਾਰਤ ਮੰਨਿਆ ਜਾਵੇਗਾ।'' ਚੰਦਰਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦਾ ਵਾਅਦਾ ਨਾ ਪੂਰਾ ਕਰਨ ਦਾ ਦੋਸ਼ ਲੱਗਾ ਐੱਨ.ਡੀ.ਏ. ਨਾਲ ਨਾ ਸਿਰਫ ਰਿਸ਼ਤਾ ਤੋੜਿਆ ਸਗੋਂ ਕੇਂਦਰ ਦੇ ਖਿਲਾਫ ਬੇਭਰੋਸਗੀ ਪ੍ਰਸਤਾਵ ਵੀ ਲਿਆ ਰੱਖਿਆ ਹੈ। ਟੀ.ਡੀ.ਪੀ. ਨੇ 16 ਮਾਰਚ ਨੂੰ ਐੱਨ.ਡੀ.ਏ. ਦਾ ਸਾਥ ਛੱਡਿਆ ਸੀ। ਟੀ.ਡੀ.ਪੀ. ਤੋਂ ਇਲਾਵਾ ਵਾਈ.ਐੱਸ.ਆਰ. ਕਾਂਗਰਸ ਨੇ ਵੀ ਕੇਂਦਰ ਦੇ ਖਿਲਾਫ ਬੇਭਰੋਸਗੀ ਪ੍ਰਸਤਾਵ ਦਿੱਤਾ ਹੈ।


Related News