ਖਰਾਬ ਮੌਸਮ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਮੁਅੱਤਲ
Monday, Aug 13, 2018 - 04:09 PM (IST)
ਜੰਮੂ— ਖਰਾਬ ਮੌਸਮ ਕਾਰਨ ਅੱਜ ਜੰਮੂ ਤੋਂ ਅਮਰਨਾਥ ਯਾਤਰਾ ਮੁਅੱਤਲ ਕਰ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਬਾਰਿਸ਼ ਅਤੇ ਖਰਾਬ ਮੌਸਮ ਕਾਰਨ ਰਾਜਮਾਰਗ ਬੰਦ ਹੋਣ ਦੇ ਚਲਦੇ ਰਾਜ ਦੀ ਸਰਦ ਰੁੱਤ ਰਾਜਧਾਨੀ 'ਚ ਭਗਵਤੀਨਗਤ ਆਧਾਰ 'ਤੇ ਸ਼ਿਵਿਰ ਤੋਂ ਯਾਤਰਾ ਰੋਕ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਜੰਮੂ ਤੋਂ ਤੀਰਥ ਯਾਤਰੀਆਂ ਨੂੰ ਅਮਰਨਾਥ ਜਾਣ ਦੀ ਅਨੁਮਤੀ ਨਹੀਂ ਦਿੱਤੀ ਗਈ। 60 ਦਿਨਾਂ ਤਕ ਚੱਲਣ ਵਾਲੀ ਅਮਰਨਾਥ ਯਾਤਰਾ 28 ਜੂਨ ਨੂੰ ਦੋ ਮਾਰਗਾਂ ਤੋਂ ਸ਼ੁਰੂ ਹੋਈ ਸੀ। ਯਾਤਰਾ ਦਾ ਸਮਾਪਤੀ ਰੱਖੜੀ ਵਾਲੇ ਦਿਨ 26 ਅਗਸਤ ਨੂੰ ਹੋਵੇਗੀ। ਕੱਲ ਸ਼ਾਮ ਤਕ 2,78,878 ਤੀਰਥ ਯਾਤਰੀਆਂ ਨੇ ਪਵਿੱਤਰ ਅਮਰਨਾਥ ਗੁਫਾ ਦੇ ਦਰਸ਼ਨ ਕੀਤੇ।