ਬਾਲਟਾਲ ਤੋਂ ਵੀ ਅਮਰਨਾਥ ਯਾਤਰਾ ਬਹਾਲ, ਹੁਣ ਤੱਕ ਇਕ ਲੱਖ ਸ਼ਰਧਾਲੂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ

Tuesday, Jul 11, 2023 - 11:20 AM (IST)

ਬਾਲਟਾਲ ਤੋਂ ਵੀ ਅਮਰਨਾਥ ਯਾਤਰਾ ਬਹਾਲ, ਹੁਣ ਤੱਕ ਇਕ ਲੱਖ ਸ਼ਰਧਾਲੂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ

ਸ਼੍ਰੀਨਗਰ- ਸੋਮਵਾਰ 20,000 ਅਮਰਨਾਥ ਯਾਤਰੀਆਂ ਨੂੰ ਬਾਲਟਾਲ ਬੇਸ ਕੈਂਪ ਤੋਂ ਰਵਾਨਾ ਹੋਣ ਦਿੱਤਾ ਗਿਆ। ਪਹਿਲਗਾਮ ਤੋਂ ਵੀ ਯਾਤਰਾ ਆਮ ਵਾਂਗ ਜਾਰੀ ਰਹੀ। ਯਾਤਰਾ ਦੀ ਸ਼ੁਰੂਆਤ ਤੋਂ ਸੋਮਵਾਰ ਤੱਕ ਇਕ ਲੱਖ ਤੋਂ ਵੱਧ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਸਨ।

PunjabKesari

ਇਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸਵੇਰੇ 6,265 ਸ਼ਰਧਾਲੂਆਂ ਨੇ ਅਮਰਨਾਥ ਦੀ ਪਵਿੱਤਰ ਗੁਫਾ ’ਚ ਮੱਥਾ ਟੇਕਿਆ। ਚੰਗੇ ਮੌਸਮ ਕਾਰਨ ਸਵੇਰੇ 10 ਵਜੇ ਤੱਕ ਔਰਤਾਂ ਅਤੇ ਸਾਧੂਆਂ ਸਮੇਤ 19,276 ਸ਼ਰਧਾਲੂਆਂ ਨੂੰ ਬਾਲਟਾਲ ਬੇਸ ਕੈਂਪ ਤੋਂ ਅਮਰਨਾਥ ਗੁਫਾ ਵੱਲ ਜਾਣ ਦੀ ਇਜਾਜ਼ਤ ਦਿੱਤੀ ਗਈ। ਖਰਾਬ ਮੌਸਮ ਅਤੇ ਤਿਲਕਣ ਕਾਰਨ 7 ਜੁਲਾਈ ਨੂੰ ਪਹਿਲਗਾਮ ਅਤੇ ਬਾਲਟਾਲ ਦੋਵਾਂ ਮਾਰਗਾਂ ’ਤੇ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।


author

DIsha

Content Editor

Related News