ਪਹਿਲੀ ਵਾਰ ਅਮਰਨਾਥ ਯਾਤਰੀਆਂ ਨੂੰ ਮਿਲੇਗੀ ਬਾਰਕੋਡ ਸਲਿਪ, ਵਾਹਨਾਂ ''ਚ ਲੱਗਣਗੇ ਰੇਡੀਓ ਟੈਗ

06/26/2019 12:27:10 PM

ਸ਼੍ਰੀਨਗਰ— ਅਮਰਨਾਥ ਦੀ ਪਵਿੱਤਰ ਯਾਤਰਾ ਇਕ ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਇਸ ਵਾਰ ਇਹ 46 ਦਿਨ ਯਾਨੀ 15 ਅਗਸਤ ਤੱਕ ਚੱਲੇਗੀ। ਪੁਲਵਾਮਾ ਹਮਲੇ ਦੇ ਬਾਅਦ ਹੋ ਰਹੀ ਇਸ ਯਾਤਰਾ ਦੀ ਸੁਰੱਖਿਆ ਲਈ ਫੌਜ ਅਤੇ ਸ਼੍ਰੀ ਅਮਰਨਾਥ ਸ਼ਰਾਇਣ ਬੋਰਡ ਨੇ ਹੁਣ ਤੱਕ ਦੇ ਸਭ ਤੋਂ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਹਨ। ਯਾਤਰਾ ਆਸਾਨ ਅਤੇ ਸ਼ਾਂਤੀਪੂਰਨ ਹੋਵੇ, ਇਸ਼ ਲਈ ਤਨਾਕਲੋਜੀ ਦੀ ਵੀ ਮਦਦ ਲਈ ਜਾ ਰਹੀ ਹੈ। ਯਾਤਰਾ ਮਾਰਗਾਂ ਨੂੰ 24 ਘੰਟੇ ਨਿਗਰਾਨੀ ਲਈ ਆਈ.ਪੀ. ਆਧਾਰਤ ਹਾਈ ਰੈਜ਼ੋਲੂਸ਼ਨ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਇਨ੍ਹਾਂ ਤੋਂ ਕੰਟਰੋਲ ਰੂਮ ਨੂੰ ਕਾਫ਼ਲਿਆਂ ਅਤੇ ਯਾਤਰੀਆਂ ਦੀ ਰੀਅਲ ਟਾਈਮ ਫੁਟੇਜ ਮਿਲੇਗੀ। ਨਾਲ ਹੀ ਸੁਰੱਖਿਆ ਫੋਰਸਾਂ ਦਰਮਿਆਨ ਇਕਜੁਟਤਾ 'ਚ ਵੀ ਆਸਾਨੀ ਹੋਵੇਗੀ। ਯਾਤਰੀਆਂ ਦੀ ਪਛਾਣ ਅਤੇ ਲੋਕੇਸ਼ਨ ਜਾਣਨ ਲਈ ਪਹਿਲੀ ਵਾਰ ਉਨ੍ਹਾਂ ਦੀ ਯਾਤਰਾ ਸਲਿਪ 'ਚ ਬਾਰਕੋਡ ਹੋਵੇਗਾ। ਇਸ ਸਲਿਪ 'ਚ ਯਾਤਰੀਆਂ ਦੀ ਪੂਰੀ ਜਾਣਕਾਰੀ ਹੋਵੇਗੀ, ਜਿਵੇਂ ਉਹ ਕਿੱਥੋਂ ਆਏ ਹਨ, ਉਨ੍ਹਾਂ ਦਾ ਮੋਬਾਇਲ ਨੰਬਰ ਕੀ ਹੈ ਆਦਿ। ਇਸ ਰਾਹੀਂ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨੂੰ ਜਾਣਕਾਰੀ ਹੋ ਸਕੇਗੀ ਕਿੰਨੇ ਯਾਤਰੀ ਸ਼ਰਾਇਣ ਪਹੁੰਚੇ ਹਨ।

ਜੰਮੂ ਤੋਂ ਬੇਸ ਕੈਂਪ ਤੱਕ ਸ਼ਰਧਾਲੂਆਂ ਨਾਲ ਜਾਣਗੇ ਨੀਮ ਫੌਜੀ ਫੋਰਸਾਂ ਦੇ ਕਾਫਲੇ
ਇਸ ਤੋਂ ਇਲਾਵਾ ਸਲਿਪ ਦੀਆਂ 3 ਕਾਪੀਆਂ ਹੋਣਗੀਆਂ, ਜਿਸ ਨੂੰ ਯਾਤਰੀ ਚੈਕਿੰਗ ਦੌਰਾਨ ਦਿਖਾਉਣਗੇ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਯਾਤਰੀਆਂ ਦੀ ਗੱਡੀ 'ਚ ਰੇਡੀਓ ਫ੍ਰਿਕਵੇਂਸੀ ਆਈਡੇਂਟੀਫਿਕੇਸ਼ਨ ਟੈਗ (ਆਰ.ਆਈ.ਐੱਫ.ਡੀ.) ਲਗਾਏ ਜਾਣਗੇ ਤਾਂ ਕਿ ਉਨ੍ਹਾਂ ਨੂੰ ਟਰੈਕ ਕੀਤਾ ਜਾ ਸਕੇ। ਸ਼ਰਧਾਲੂਆਂ ਦੇ ਇਹ ਵਾਹਨ ਜੰਮੂ ਤੋਂ ਬੇਸ ਕੈਂਪਸ ਤੱਕ ਨੀਮ ਫੌਜੀ ਫੋਰਸਾਂ ਦੇ ਕਾਫਲੇ ਨਾਲ ਹੀ ਜਾਣਗੇ। ਇਸ ਸਾਲ ਹਾਈ ਰੈਜ਼ੋਲੂਸ਼ਨ ਕੈਮਰਿਆਂ ਨਾਲ ਲੈੱਸ ਡਰੋਨ ਨਾਲ ਵੀ ਯਾਤਰਾ ਮਾਰਗ ਦੀ ਨਿਗਰਾਨੀ ਕੀਤੀ ਜਾਵੇਗੀ।

ਭੀੜ ਕੰਟਰੋਲ ਕਰਨ ਲਈ ਰੋਜ਼ਾਨਾ 7500 ਯਾਤਰੀ ਹੀ ਜਾਣਗੇ
ਭੀੜ ਨੂੰ ਕੰਟਰੋਲ ਰੱਖਣ ਲਈ ਰੋਜ਼ਾਨਾ ਸਿਰਫ 7500 ਯਾਤਰੀ ਹੀ ਗੁਫ਼ਾ ਲਈ ਰਵਾਨਾ ਕੀਤੇ ਜਾਣਗੇ। ਉਨ੍ਹਾਂ ਦੀ ਸੁਰੱਖਿਆ ਲਈ ਇਸ ਸਾਲ 30 ਹਜ਼ਾਰ ਤੋਂ ਵਧ ਨੀਮ ਫੌਜੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਪੂਰੀ ਯਾਤਰਾ ਦੀ ਸੁਰੱਖਿਆ ਵਿਵਸਥਾ ਤਿੰਨ ਲੇਅਰ ਦੀ ਬਣਾਈ ਗਈ ਹੈ। ਸੀ.ਆਰ.ਪੀ.ਐੱਫ. ਦੇ ਸ਼੍ਰੀਨਗਰ ਸੈਕਟਰ ਦੇ ਆਈ.ਜੀ. ਰਵੀਦੀਪ ਸਾਹੀ ਨੇ ਦੱਸਿਆ ਕਿ ਸੁਰੱਖਿਆ ਫੋਰਸਾਂ ਦੀਆਂ 300 ਕੰਪਨੀਆਂ (ਇਕ ਕੰਪਨੀ 'ਚ 80-100 ਜਵਾਨ) ਤਾਇਨਾਤ ਕੀਤੇ ਗਏ ਹਨ ਤਾਂ ਕਿ ਉਹ ਪੁਲਸ, ਨੀਮ ਫੌਜੀ ਫੋਰਸ ਅਤੇ ਫੌਜ ਦੇ ਜਵਾਨਾਂ ਦੀ ਮਦਦ ਕਰ ਸਕਣ। ਪਹਿਲੀ ਲੇਅਰ 'ਚ ਸੀ.ਆਰ.ਪੀ.ਐੱਫ. ਦੂਜੀ 'ਚ ਰਾਜ ਪੁਲਸ ਅਤੇ ਆਖਰੀ ਲੇਅਰ ਫੌਜ ਦੀ ਹੋਵੇਗੀ।


DIsha

Content Editor

Related News