ਅਮਰਨਾਥ ਯਾਤਰਾ : ਪਵਿੱਤਰ ਗੁਫ਼ਾ ’ਚ ਬਾਬਾ ਬਰਫਾਨੀ ਪੂਰਨ ਰੂਪ ’ਚ ਵਿਰਾਜਮਾਨ

05/26/2023 10:45:24 AM

ਜੰਮੂ (ਕਮਲ)- ਸ਼੍ਰੀ ਬਾਬਾ ਅਮਰਨਾਥ ਦੀ ਪਵਿੱਤਰ ਗੁਫ਼ਾ ’ਚ ਬਾਬਾ ਬਰਫਾਨੀ ਪੂਰਨ ਰੂਪ ਨਾਲ ਵਿਰਾਜਮਾਨ ਹਨ। ਹਾਲਾਂਕਿ ਪਵਿੱਤਰ ਅਮਰਨਾਥ ਯਾਤਰਾ ਸ਼ੁਰੂ ਹੋਣ ’ਚ ਲਗਭਗ ਇਕ ਮਹੀਨੇ ਤੋਂ ਵੱਧ ਦਾ ਸਮਾਂ ਬਾਕੀ ਹੈ ਪਰ ਸੋਸ਼ਲ ਮੀਡੀਆ ’ਤੇ ਪਵਿੱਤਰ ਗੁਫ਼ਾ ’ਚ ਬਾਬਾ ਬਰਫਾਨੀ ਦੇ ਪੂਰਨ ਰੂਪ ਨਾਲ ਪ੍ਰਗਟ ਹੋਣ ਦੀਆਂ ਤਸਵੀਰਾਂ ਆ ਰਹੀਆਂ ਹਨ।

ਇਹ ਵੀ ਪੜ੍ਹੋ : ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਜੰਮੂ-ਕਸ਼ਮੀਰ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ

ਇਸ ਸਾਲ ਪਵਿੱਤਰ ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ, ਜੋ 31 ਅਗਸਤ ਨੂੰ ਰੱਖੜੀ ਵਾਲੇ ਦਿਨ ਸੰਪੰਨ ਹੋਵੇਗੀ। ਇਸ ਵਾਰ ਯਾਤਰਾ 62 ਦਿਨਾਂ ਦੀ ਹੈ। ਯਾਤਰਾ ਦੀਆਂ ਤਿਆਰੀਆਂ ਅਜੇ ਚੱਲ ਰਹੀਆਂ ਹਨ ਪਰ ਪਵਿੱਤਰ ਗੁਫ਼ਾ ’ਚ ਬਾਬਾ ਬਰਫਾਨੀ ਪ੍ਰਗਟ ਹੋ ਗਏ ਹਨ। ਕੁਦਰਤੀ ਤੌਰ ’ਤੇ ਬਣੇ ਹਿਮ ਸ਼ਿਵਲਿੰਗ ’ਚ ਬਾਬਾ ਬਰਫਾਨੀ ਪੂਰੇ ਆਕਾਰ ’ਚ ਵਿਰਾਜਮਾਨ ਦਿਖਾਈ ਦੇ ਰਹੇ ਹਨ। ਰਸਮੀ ਤੌਰ ’ਤੇ ਯਾਤਰਾ ਸ਼ੁਰੂ ਹੋਣ ’ਚ ਲਗਭਗ 36 ਦਿਨ ਦਾ ਸਮਾਂ ਬਾਕੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News