1995 ਤੋਂ 2025 ਤੱਕ ਦੀ ਅਲੌਕਿਕ ਯਾਤਰਾ ! ਬਾਬਾ ਬਰਫ਼ਾਨੀ ਦੇ ਦੁਰਲੱਭ ਦਰਸ਼ਨ

Friday, Jul 04, 2025 - 12:42 PM (IST)

1995 ਤੋਂ 2025 ਤੱਕ ਦੀ ਅਲੌਕਿਕ ਯਾਤਰਾ ! ਬਾਬਾ ਬਰਫ਼ਾਨੀ ਦੇ ਦੁਰਲੱਭ ਦਰਸ਼ਨ

ਜੰਮੂ- ਸ਼੍ਰੀ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਚੁਕੀ ਹੈ। ਹਜ਼ਾਰਾਂ ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਚੁਕੇ ਹਨ। ਅੱਜ ਤੁਹਾਨੂੰ 1995 ਤੋਂ 2025 ਤੱਕ ਦੇ ਹਰ ਸਾਲ ਦੇ ਬਾਬਾ ਬਰਫ਼ਾਨੀ ਦੇ ਹਿਮਲਿੰਗ ਦੇ ਦੁਰਲੱਭ ਰੂਪਾਂ ਦੇ ਦਰਸ਼ਨ ਕਰਵਾਉਂਦੇ ਹਾਂ। ਅਮਰਨਾਥ ਯਾਤਰਾ 3 ਜੁਲਾਈ ਤੋਂ 9 ਅਗਸਤ 2025 ਤੱਕ ਚੱਲੇਗੀ। ਇਸ ਸਾਲ ਹੁਣ ਤੱਕ 3.5 ਲੱਖ ਤੋਂ ਵੱਧ ਤੀਰਥ ਯਾਤਰੀ ਰਜਿਸਟਰੇਸ਼ਨ ਕਰਵਾ ਚੁੱਕੇ ਹਨ।

ਇਹ ਵੀ ਪੜ੍ਹੋ : ਪਹਿਲੇ ਦਿਨ 12,000 ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ

ਹਿਮਲਿੰਗ ਦੇ ਦਰਸ਼ਨ ਛੜੀ ਮੁਬਾਰਕ ਤੱਕ ਹੁੰਦੇ ਸਨ। ਯਾਤਰਾ 50-60 ਦਿਨਾਂ ਤੱਕ ਚੱਲਦੀ ਹੈ। ਹੁਣ ਇਹ ਘੱਟ ਕੇ 30-40 ਦਿਨ ਰਹਿ ਗਈ ਹੈ। ਕੁਦਰਤ ਨਾਲ ਛੇੜਛਾੜ ਕਾਰਨ ਬਾਬਾ ਜਲਦੀ ਅੰਤਰਧਿਆਨ ਹੋ ਰਹੇ ਹਨ। ਚੰਡੀਗੜ੍ਹ ਦੇ ਸੈਕਟਰ-45 ਗਊਸ਼ਾਲਾ ਦੇ ਅਰੁਣ, ਨਿੱਕੂ ਅਤੇ ਸਤੀਸ਼ 1995 ਤੋਂ ਪਵਿੱਤਰ ਯਾਤਰਾ ਕਰ ਰਹੇ ਹਨ। ਅਰੁਣ ਨੇ ਦੱਸਿਆ ਕਿ ਉਹ 30 ਸਾਲਾਂ ਤੋਂ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਰਹੇ ਹਨ। ਸ਼ੁਰੂਆਤ 'ਚ ਉਨ੍ਹਾਂ ਨਾਲ 35 ਸੇਵਾਦਾਰ ਅਤੇ 100 ਸ਼ਰਧਾਲੂ ਸਨ। ਅੱਜ ਗਿਣਤੀ 500 ਦੇ ਪਾਰ ਪਹੁੰਚ ਗਈ ਹੈ। ਨਿੱਕੂ ਨੇ ਦੱਸਿਆ ਕਿ 1995 'ਚ ਬਾਬਾ ਦਾ ਵਿਸ਼ਾਲ ਰੂਪ ਦੇਖਣ ਨੂੰ ਮਿਲਦਾ ਸੀ। ਬੀਤੇ ਕੁਝ ਸਾਲਾਂ 'ਚ ਬਾਬਾ ਦਾ ਰੂਪ ਜਲਦ ਅੰਤਰਧਿਆਨ ਹੋਣ ਨਾਲ ਦੁਖ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਯਾਤਰਾ ਦੇ ਅੱਧੇ ਰਸਤੇ 'ਚ ਕੰਕ੍ਰੀਟ ਦੀਆਂ ਸੜਕਾਂ ਬਣ ਗਈਆਂ ਹਨ। ਕ੍ਰੰਕੀਟ ਜ਼ਿਆਦਾ ਹੋਣ ਕਾਰਨ ਤਾਪਮਾਨ 'ਚ ਵਾਧਾ ਹੋਣ ਲੱਗਾ ਹੈ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News