ਅਮਰਨਾਥ ਦੀ ਯਾਤਰਾ ਲਈ 5,210 ਸ਼ਰਧਾਲੂਆਂ ਦਾ 14ਵਾਂ ਜੱਥਾ ਰਵਾਨਾ

Monday, Jul 15, 2019 - 03:10 PM (IST)

ਅਮਰਨਾਥ ਦੀ ਯਾਤਰਾ ਲਈ 5,210 ਸ਼ਰਧਾਲੂਆਂ ਦਾ 14ਵਾਂ ਜੱਥਾ ਰਵਾਨਾ

ਸ਼੍ਰੀਨਗਰ—ਸਖਤ ਸੁਰੱਖਿਆ ਪ੍ਰਬੰਧਾ ਦੌਰਾਨ ਸ਼ਰਧਾਲੂਆਂ ਦਾ 14ਵਾਂ ਜੱਥਾ ਅੱਜ ਭਾਵ ਸੋਮਵਾਰ ਨੂੰ ਦੱਖਣੀ ਕਸ਼ਮੀਰ ਸਥਿਤ ਪਵਿੱਤਰ ਗੁਫਾ ਲਈ ਰਵਾਨਾ ਹੋਇਆ ਹੈ। ਦੇਸ਼ ਭਰ ਦੇ 1.85 ਲੱਖ ਤੋਂ ਜ਼ਿਆਦਾ ਯਾਤਰੀਆਂ ਨੇ ਹੁਣ ਤੱਕ ਪਵਿੱਤਰ ਅਮਰਨਾਥ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ। ਅੱਜ ਦੇ 14ਵੇਂ ਜੱਥੇ 'ਚ 3711 ਪੁਰਸ਼, 1386 ਔਰਤਾਂ, 19 ਬੱਚੇ ਅਤੇ 94 ਸਾਧੂ ਸ਼ਾਮਲ ਹਨ। ਇਹ ਸਾਰੇ 222 ਵਾਹਨਾਂ ਰਾਹੀਂ ਭਗਵਤੀ ਨਗਰ ਕੈਂਪ ਰਾਹੀਂ ਪਹਿਲਗਾਮ ਅਤੇ ਬਾਲਟਾਲ ਦੇ ਦੋ ਆਧਾਰ ਕੈਂਪਾਂ ਲਈ ਰਾਵਾਨਾ ਹੋਏ। ਅਧਿਕਾਰੀਆਂ ਨੇ ਦੱਸਿਆ ਹੈ ਕਿ ਪਹਿਲਗਾਮ ਮਾਰਗ ਰਾਹੀਂ 2,838 ਯਾਤਰੀ ਅਤੇ ਬਾਲਟਾਲ ਲਈ 2,372 ਯਾਤਰੀ ਰਾਵਾਨਾ ਹੋਏ। ਇਹ ਸਾਰੇ 123 ਬੱਸਾਂ ਅਤੇ 99 ਛੋਟੀਆਂ ਬੱਸਾਂ 'ਚ ਰਵਾਨਾ ਹੋਏ, ਜਿਨ੍ਹਾਂ ਦੀ ਸੁਰੱਖਿਆ ਦੀ ਸੀ. ਆਰ. ਪੀ. ਐੱਫ. ਕਰ ਰਹੀ ਹੈ। ਜ਼ਿਕਰਯੋਗ ਹੈ ਕਿ 1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਦੀ ਯਾਤਰਾ 15 ਅਗਸਤ ਨੂੰ ਸਾਉਣ ਪੁੰਨਿਆ ਦੇ ਦਿਨ ਸਮਾਪਨ ਹੋਵੇਗੀ। ਇਹ ਯਾਤਰਾ 46 ਦਿਨਾਂ ਤੱਕ ਚੱਲੇਗੀ।


author

Iqbalkaur

Content Editor

Related News