ਪਵਿੱਤਰ ਗੁਫਾ ''ਚ ਪੂਜਾ-ਪਾਠ ਨਾਲ ਅਮਰਨਾਥ ਯਾਤਰਾ 2020 ਸੰਪੰਨ

08/04/2020 10:29:04 AM

ਜੰਮੂ (ਕਮਲ): ਸਾਓਣ ਪੁੰਨਿਆ ਦੇ ਸ਼ੁੱਭ ਮੌਕੇ 'ਤੇ ਛੜੀ ਮੁਬਾਰਕ ਦੇ ਸਵਾਮੀ ਅਮਰਨਾਥ ਗੁਫਾ ਵਿਚ ਪੂਜਾ-ਪਾਠ ਦੇ ਨਾਲ ਹੀ ਅਮਰਨਾਥ ਯਾਤਰਾ ਸੰਪੰਨ ਹੋ ਗਈ। ਮਹੰਤ ਦੀਪੇਂਦਰ ਗਿਰੀ ਦੀ ਅਗਵਾਈ ਵਿਚ ਸ਼ਿਵ ਤੇ ਸ਼ਕਤੀ ਦੇ ਸਰੂਪ ਛੜੀ ਮੁਬਾਰਕ ਨੂੰ ਸਵੇਰੇ ਦਸ਼ਨਾਮੀ ਅਖਾੜਾ ਸ਼੍ਰੀਨਗਰ ਤੋਂ ਬਾਬਾ ਬਰਫਾਨੀ ਦੀ ਪਵਿੱਤਰ ਗੁਫਾ ਵਿਚ ਲਿਜਾਇਆ ਗਿਆ। ਪਵਿੱਤਰ ਛੜੀ ਨੂੰ ਬਾਬਾ ਬਰਫਾਨੀ ਦੀ ਪਵਿੱਤਰ ਗੁਫਾ ਤੱਕ ਹਵਾਈ ਰਸਤਿਓਂ ਪਹੁੰਚਾਇਆ ਗਿਆ ਤੇ ਪਵਿੱਤਰ ਤੀਰਥ ਵਿਚ ਰਸਮੀ ਭਵਨਾਂ ਤੇ ਵੈਦਿਕ ਮੰਤਰਾਂ ਦੇ ਉੱਚਾਰਨ ਨਾਲ ਪੂਜਾ-ਪਾਠ ਤੇ ਭਜਨ ਕੀਰਤਨ ਕੀਤਾ ਗਿਆ।

ਛੜੀ ਮੁਬਾਰਕ ਨੂੰ ਲੈ ਕੇ ਛੋਟਾ ਦਲ ਸ਼ਾਮੀਂ ਪਹਿਲਗਾਮ ਪਹੁੰਚ ਗਿਆ ਸੀ ਤੇ ਦਲ ਵਿਚ ਕੁਝ ਹੀ ਸਾਧੂ ਤੇ ਸੰਤਾਂ ਨੂੰ ਸ਼ਾਮਲ ਕੀਤਾ ਗਿਆ। ਮਹਾਮਾਰੀ ਦੇ ਜਲਦ ਹੱਲ ਲਈ ਸਮੂਹਕ ਰੂਪ 'ਚ ਪ੍ਰਾਰਥਨਾ ਕੀਤੀ ਗਈ। ਮਹੰਤ ਦੀਪੇਂਦਰ ਗਿਰੀ ਨੇ ਸਾਰੇ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਵਿਚ ਸਮੂਹਿਕ ਕੋਸ਼ਿਸ਼ ਦੀ ਅਪੀਲ ਕੀਤੀ ਤੇ ਸਮਾਜਿਕ ਜ਼ਿੰਮੇਦਾਰੀ ਨਿਭਾਉਂਦੇ ਹੋਏ ਲੋਕਾਂ ਨੂੰ ਮਾਸਕ ਪਾਉਣ ਤੇ ਸੋਸ਼ਲ ਡਿਸਟੈਂਸਿੰਗ ਨਾਲ ਦੂਰੀ ਬਣਾ ਕੇ ਰੱਖਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਮਹਾਮਾਰੀ 'ਤੇ ਜਿੱਤ ਹਾਸਲ ਕਰਨ ਤੋਂ ਬਾਅਦ ਹਾਲਾਤ ਆਮ ਹੋਣ 'ਤੇ ਇਕ ਵਾਰ ਮੁੜ ਤੋਂ ਆਪਣਾ ਕੁਦਰਤੀ ਅਤੇ ਆਮ ਜੀਵਨ ਵਾਪਸ ਹਾਸਲ ਕਰ ਸਕਾਂਗੇ। ਦੀਪੇਂਦਰ ਗਿਰੀ ਨੇ ਦੱਸਿਆ ਕਿ ਬਾਬਾ ਬਰਫ਼ਾਨੀ ਦੀ ਪੂਜਾ ਤੋਂ ਬਾਅਦ 4 ਅਗਸਤ 2020 ਨੂੰ ਲਿੱਦਰ ਨਦੀ ਦੇ ਤੱਟ 'ਤੇ ਪੂਜਾ ਤੇ ਵਿਸਰਜਨ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਇਸ ਸਾਲ ਬਾਬਾ ਅਮਰਨਾਥ ਦੀ ਤੀਰਥ ਯਾਤਰਾ ਨੂੰ ਟਾਲ ਦਿੱਤਾ ਸੀ। ਅਮਰਨਾਥ ਯਾਤਰਾ ਦਾ ਪਹਿਲਾ ਮੌਕਾ ਸੀ ਜਿਸ ਵਿਚ ਮਹਾਮਾਰੀ ਦੇ ਕਾਰਨ ਯਾਤਰਾ ਨੂੰ ਟਾਲਿਆ ਗਿਆ ਪਰ 3 ਅਗਸਤ 2020 ਸਾਓਣ ਪੁੰਨਿਆ (ਰੱਖੜੀ) ਦੇ ਦਿਨ ਤੱਕ ਛੜੀ ਮੁਬਾਰਕ (ਧਾਰਮਿਕ ਭਵਨ) ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ।


Tanu

Content Editor

Related News