ਅਮਰਨਾਥ ਯਾਤਰਾ : 27 ਤੋਂ ਸ਼ੁਰੂ ਹੋਵੇਗੀ ਹੈਲੀਕਾਪਟਰਾਂ ਦੀ ਆਨ ਲਾਈਨ ਬੁਕਿੰਗ

Thursday, Apr 12, 2018 - 10:29 PM (IST)

ਅਮਰਨਾਥ ਯਾਤਰਾ : 27 ਤੋਂ ਸ਼ੁਰੂ ਹੋਵੇਗੀ ਹੈਲੀਕਾਪਟਰਾਂ ਦੀ ਆਨ ਲਾਈਨ ਬੁਕਿੰਗ

ਜੰਮੂ (ਕਮਲ)- ਇਸ ਸਾਲ 28 ਜੂਨ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਲਈ ਹੈਲੀਕਾਪਟਰ ਸੇਵਾ ਦੀ ਆਨ ਲਾਈਨ ਬੁਕਿੰਗ  27 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਬੁਕਿੰਗ ਨੂੰ ਲੈ ਕੇ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਐਡਵਾਂਸ ਹੈਲੀ ਟਿਕਟ ਪ੍ਰਬੰਧਾਂ ਦਾ ਵੀਰਵਾਰ ਜਾਇਜ਼ਾ ਲਿਆ।
ਯਾਤਰਾ ਦੀ ਸਮੀਖਿਆ ਲਈ  ਆਯੋਜਿਤ ਬੈਠਕ ਵਿਚ ਸ਼੍ਰੀ ਅਮਨਾਥ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਉਮੰਗ ਨਰੂਲਾ ਨੇ ਬੋਰਡ ਦੇ ਚੇਅਰਮੈਨ ਰਾਜਪਾਲ ਐੱਨ. ਐੱਨ. ਵੋਹਰਾ ਨੂੰ ਸੂਚਿਤ ਕੀਤਾ ਕਿ ਵੱਖ-ਵੱਖ ਹੈਲੀ ਆਪਰੇਟਰਜ਼ ਦੇ ਸਹਿਯੋਗ ਨਾਲ ਹੈਲੀਕਾਪਟਰਾਂ ਦੀ ਬੁਕਿੰਗ ਦੀ ਪ੍ਰਕਿਰਿਆ ਜਾਰੀ ਹੈ।  ਸ਼ਰਾਈਨ ਬੋਰਡ ਦੇ ਸੀ. ਈ. ਓ. ਉਮੰਗ ਨਰੂਲਾ ਨੇ ਦੱਸਿਆ ਕਿ ਨੀਲਗਰਥ-ਪੰਜਤਰਨੀ-ਨੀਲਗਰਥ ਤਕ ਦਾ ਹੈਲੀਕਾਪਟਰ ਦਾ ਕਿਰਾਇਆ ਪ੍ਰਤੀ ਵਿਅਕਤੀ 1600 ਰੁਪਏ ਨਿਰਧਾਰਤ ਕੀਤਾ ਗਿਆ ਹੈ ਜਿਸ ਵਿਚ ਸਭ ਟੈਕਸ ਸ਼ਾਮਲ ਹਨ।   ਪਹਿਲਗਾਮ-ਪੰਜਤਰਨੀ-ਪਹਿਲਗਾਮ ਸੈਕਟਰ ਲਈ ਇਹ ਕਿਰਾਇਆ ਸਭ ਟੈਕਸਾਂ ਸਮੇਤ 2750 ਰੁਪਏ ਪ੍ਰਤੀ ਵਿਅਕਤੀ ਨਿਰਧਾਰਤ ਕੀਤਾ ਗਿਆ ਹੈ। ਹੁਣ ਤਕ ਇਕ ਲੱਖ ਤੋਂ ਵੱਧ ਯਾਤਰੀਆਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ।


Related News