ਅਮਰਨਾਥ ਯਾਤਰਾ : 13083 ਸ਼ਿਵ ਭਗਤਾਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ

Saturday, Jul 14, 2018 - 01:34 AM (IST)

ਅਮਰਨਾਥ ਯਾਤਰਾ : 13083 ਸ਼ਿਵ ਭਗਤਾਂ ਨੇ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ

ਜੰਮੂ/ਸ਼੍ਰੀਨਗਰ (ਕਮਲ,ਮਜੀਦ)-ਅਮਰਨਾਥ ਯਾਤਰਾ ਦੇ ਲਗਾਤਾਰ ਜਾਰੀ ਰਹਿੰਦੇ ਸ਼ੁੱਕਰਵਾਰ ਨੂੰ ਬਾਲਟਾਲ ਅਤੇ ਪਹਿਲਗਾਮ ਰੂਟ ਤੋਂ ਲਗਭਗ 13083 ਸ਼ਿਵ ਭਗਤਾਂ ਨੇ ਪਵਿੱਤਰ ਗੁਫਾ ਵਿਚ ਪਹੁੰਚ ਕੇ ਪੂਜਾ-ਅਰਚਨਾ ਕੀਤੀ।
ਬੀਤੀ 28 ਜੂਨ ਤੋਂ ਸ਼ੁਰੂ ਹੋਈ ਇਸ ਯਾਤਰਾ ਦੌਰਾਨ ਹੁਣ ਤੱਕ 165006 ਸ਼ਰਧਾਲੂ ਪਵਿੱਤਰ ਗੁਫਾ ਵਿਚ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਉਥੇ ਹੀ ਸ਼ੁੱਕਰਵਾਰ ਸਵੇਰੇ ਬ੍ਰਾਹਾਣਾ 'ਚ ਇਕ ਅਮਰਨਾਥ ਯਾਤਰੀ ਦੀ ਮੌਤ ਹੋ ਗਈ, ਜਦੋਂਕਿ 3 ਹੋਰ ਜ਼ਖਮੀ ਹੋ ਗਏ।


Related News