ਲਖਬੀਰ ਕਤਲਕਾਂਡ : ਹਰਿਆਣਾ ਪੁਲਸ ਨੂੰ ਚਕਮਾ ਦੇ ਕੁੰਡਲੀ ਬਾਰਡਰ ਤੋਂ ਫਰਾਰ ਹੋਇਆ ਅਮਨਦੀਪ ਸਿੰਘ
Wednesday, Dec 15, 2021 - 11:51 AM (IST)
ਸੋਨੀਪਤ- ਕੁੰਡਲੀ ਬਾਰਡਰ ’ਤੇ ਪੰਜਾਬ ਦੇ ਤਰਨਤਾਰਨ ਦੇ ਲਖਬੀਰ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ’ਚ ਨਿਹੰਗ ਜੱਥੇਦਾਰ ਅਮਨ ਸਿੰਘ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਕੋਰਟ ਨੇ ਖਾਰਜ ਕਰ ਦਿੱਤੀ ਸੀ। ਅਮਨ ਦੀ ਗ੍ਰਿਫ਼ਤਾਰੀ ਲਈ ਹਰਿਆਣਾ ਪੁਲਸ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਜੋ ਹਾਲੇ ਵੀ ਫ਼ਰਾਰ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਚਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਮਲੇ ’ਚ ਨਿਹੰਗ ਜੱਥੇਦਾਰ ਦਾ ਨਾਮ ਆਉਣ ਤੋਂ ਬਾਅਦ ਪੁਲਸ ਨੇ ਜੱਥੇਦਾਰ ਅਮਨ ਸਿੰਘ ਨੂੰ ਜਾਂਚ ’ਚ ਸ਼ਾਮਲ ਹੋਣ ਦਾ ਨੋਟਿਸ ਦਿੱਤਾ ਸੀ। ਜਿਸ ਤੋਂ ਬਾਅਦ ਅਮਨ ਵਲੋਂ ਪੇਸ਼ਗੀ ਜ਼ਮਾਨਤ ਪਟੀਸ਼ਨ ਲਗਾਈ ਗਈ ਸੀ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਪੁਲਵਾਮਾ ’ਚ ਮੁਕਾਬਲੇ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਇਕ ਅੱਤਵਾਦੀ ਕੀਤਾ ਢੇਰ
ਦੱਸਣਯੋਗ ਹੈ ਕਿ ਮਾਮਲੇ ’ਚ ਨਿਹੰਗ ਜੱਥੇਦਾਰ ਅਮਨ ਸਿੰਘ ਨੇ 30 ਅਕਤੂਬਰ ਨੂੰ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਕੁੰਡਲੀ ਥਾਣਾ ਪੁਲਸ ਉਸ ਨੂੰ ਗ੍ਰਿਫ਼ਤਾਰੀ ਦੇਣ ਲਈ ਕਹਿ ਚੁਕੀ ਹੈ ਪਰ ਉਹ ਉਦੋਂ ਗ੍ਰਿਫ਼ਤਾਰੀ ਦੇਵੇਗਾ, ਜਦੋਂ ਉਸ ਦੀਆਂ ਸ਼ਰਤਾਂ ਸਰਕਾਰ ਪੂਰੀਆਂ ਕਰੇਗੀ। ਉਸ ਨੇ ਕਿਹਾ ਸੀ ਕਿ ਸਾਲ 2001 ਤੋਂ ਲੈ ਕੇ ਹੁਣ ਤੱਕ ਹੋਏ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਤੇ ਉਸ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਸ ਨੇ ਕਿਹਾ ਸੀ ਕਿ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਲਖਬੀਰ ਸਿੰਘ ਨੂੰ ਇੱਥੇ ਕਿਸ ਨੇ ਭੇਜਿਆ ਸੀ ਅਤੇ ਇਸ ਪੂਰੀ ਘਟਨਾ ਦੇ ਪਿੱਛੇ ਕੀ ਯੋਜਨਾ ਹੈ।
ਇਹ ਵੀ ਪੜ੍ਹੋ : ਬੇਅਦਬੀ ਮਾਮਲਾ : ਪੰਜਾਬ ਸਰਕਾਰ ਦੇ ਫ਼ੈਸਲੇ ਨੂੰ ਰਾਮ ਰਹੀਮ ਨੇ ਹਾਈ ਕੋਰਟ ’ਚ ਦਿੱਤੀ ਚੁਣੌਤੀ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ