ਤ੍ਰਿਪੁਰਾ ''ਚ ਰੋਹਿੰਗਿਆ ਸ਼ਰਨਾਰਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਸਰਹੱਦ ''ਤੇ ਅਲਰਟ

09/17/2017 5:14:13 AM

ਅਗਰਤਲਾ— ਮਿਆਂਮਾਰ ਤੋਂ ਬੰਗਲਾਦੇਸ਼ ਹੋ ਕੇ ਤ੍ਰਿਪੁਰਾ ਪਹੁੰਚਣ ਵਾਲੇ ਚਾਰ ਰੋਹਿੰਗਿਆ ਸ਼ਰਨਾਰਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਸੂਬੇ 'ਚ ਬੰਗਲਾਦੇਸ਼ ਨਾਲ ਲੱਗਦੀ ਸਰਹੱਦ 'ਤੇ ਅਲਰਟ ਜਾਰੀ ਕਰਦੇ ਹੋਏ ਸੁਰੱਖਿਆ ਵਧਾ ਦਿੱਤੀ ਗਈ ਹੈ। ਦੂਜੇ ਪਾਸੇ ਤ੍ਰਿਪੁਰਾ ਅਤੇ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ 'ਚ ਘੱਟ ਗਿਣਤੀ ਸੰਗਠਨਾਂ ਨੇ ਰੋਹਿੰਗਿਆ ਮੁਸਲਮਾਨਾਂ 'ਤੇ ਹੋਣ ਵਾਲੇ ਜੁਲਮ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਅਤੇ ਦੇਸ਼ 'ਚ ਰਹਿਣ ਵਾਲੇ 40 ਹਜ਼ਾਰ ਸ਼ਰਨਾਰਥੀਆਂ ਨੂੰ ਵਾਪਸ ਮਿਆਂਮਾਰ ਨਹੀਂ ਭੇਜਣ ਦੀ ਕੇਂਦਰ ਤੋਂ ਮੰਗ ਕੀਤੀ ਗਈ।
ਪੁਲਸ ਸੂਤਰਾਂ ਨੇ ਦੱਸਿਆ ਕਿ ਉਕਤ ਰੋਹਿੰਗਿਆ ਪਰਿਵਾਰ ਮਿਆਂਮਾਰ ਤੋਂ ਬੰਗਲਾਦੇਸ਼ ਗਿਆ ਸੀ ਅਤੇ ਉਥੋਂ ਸਰਹੱਦ ਪਾਰ ਕਰ ਪੱਛਮੀ ਤ੍ਰਿਪੁਰਾ ਦੇ ਖੋਵਾਈ ਇਲਾਕੇ 'ਚ ਆਇਆ ਸੀ। ਉਹ ਇਕ ਕਾਰ ਰਾਹੀ ਅਗਰਤਲਾ ਆ ਰਹੇ ਸੀ ਪਰ ਅਚਾਨਕ ਰਾਸਤੇ 'ਚ ਪੁਲਸ ਦੀ ਕਾਰ ਨਾਲ ਟੱਕਰ ਹੋਣ ਤੋਂ ਬਾਅਦ ਉਨ੍ਹਾਂ ਨਾਲ ਪੱਛਗਿੱਛ ਕੀਤੀ ਗਈ ਅਤੇ ਇਸ ਦੌਰਾਨ ਉਨ੍ਹਾਂ ਦੇ ਰੋਹਿੰਗਿਆ ਹੋਣ ਦਾ ਖੁਲਾਸਾ ਹੋਇਆ। ਹੁਣ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਹੋਰ ਵੀ ਕਈ ਰੋਹਿੰਗਿਆ ਸ਼ਰਨਾਰਥੀ ਸੂਬੇ 'ਚ ਆ ਗਏ ਹੋਣਗੇ। ਇਸ ਤੋਂ ਇਲਾਵਾ ਅਸਮ ਰਾਇਫਲਸ ਦੇ ਜਵਾਨਾਂ ਨੂੰ ਵੀ ਸਰਹੱਦੀ ਇਲਾਕਿਆਂ 'ਚ ਗਸ਼ਤ ਜਾਂਚ ਤੇਜ਼ ਕਰਨ ਨੂੰ ਕਿਹਾ ਗਿਆ ਹੈ।


Related News