Alt News ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਦਿੱਲੀ ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਮਾਮਲਾ

06/27/2022 9:32:33 PM

ਨਵੀਂ ਦਿੱਲੀ : ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਨੂੰ ਦਿੱਲੀ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 153/295 ਤਹਿਤ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਹੈ। ਮੁਹੰਮਦ ਜ਼ੁਬੈਰ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 153ਏ/295ਏ ਤਹਿਤ ਕੇਸ ਦਰਜ ਕੀਤਾ ਗਿਆ ਸੀ। ਅੱਜ ਉਹ ਜਾਂਚ ਵਿੱਚ ਸ਼ਾਮਲ ਹੋਇਆ ਅਤੇ ਰਿਕਾਰਡ 'ਤੇ ਪੁਖਤਾ ਸਬੂਤ ਹੋਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਕੇ ਹੋਰ ਪੁਲਸ ਰਿਮਾਂਡ ਦੀ ਮੰਗ ਕੀਤੀ ਜਾ ਰਹੀ ਹੈ।

PunjabKesari

ਦਿੱਲੀ ਪੁਲਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਮਾਮਲਾ ਟਵਿੱਟਰ 'ਤੇ ਹਨੂਮਾਨ ਭਗਤ @balajikijaiin ਹੈਂਡਲ ਦੁਆਰਾ ਇਕ ਪੋਸਟ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਨੇ ਇਕ ਪੋਸਟ ਨੂੰ ਲੈ ਕੇ ਮੁਹੰਮਦ ਜ਼ੁਬੈਰ ਨਾਂ ਦੇ ਇਕ ਹੋਰ ਟਵਿੱਟਰ ਹੈਂਡਲ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਪੋਸਟ ਸੀ 'BEFORE 2014: Honeymoon Hotel. After 2014: Hanuman Hotel' ਇਕ ਫੋਟੋ (ਟਵੀਟ 'ਚ) ਦਿਖਾਈ ਦੇ ਰਹੀ ਹੈ, ਜਿੱਥੇ ਹੋਟਲ ਦੇ ਸਾਈਨ ਬੋਰਡ 'ਹਨੀਮੂਨ ਹੋਟਲ' ਨੂੰ ਬਦਲ ਕੇ 'ਹਨੂਮਾਨ ਹੋਟਲ' ਕਰ ਦਿੱਤਾ ਗਿਆ ਹੈ। ਹਨੂਮਾਨ ਭਗਤ @balajikijaiin ਨੇ ਟਵੀਟ ਕੀਤਾ ਕਿ ਸਾਡੇ ਭਗਵਾਨ ਹਨੂਮਾਨ ਜੀ ਨੂੰ ਹਨੀਮੂਨ ਨਾਲ ਜੋੜਨਾ ਹਿੰਦੂਆਂ ਦਾ ਸਿੱਧਾ ਅਪਮਾਨ ਹੈ ਕਿਉਂਕਿ ਉਹ ਬ੍ਰਹਮਚਾਰੀ ਹਨ। ਕਿਰਪਾ ਕਰਕੇ ਇਸ ਬੰਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।


Mukesh

Content Editor

Related News