ਵੱਡੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ਬਾਦਾਮ
Tuesday, Apr 07, 2020 - 07:24 PM (IST)

ਨਵੀਂ ਦਿੱਲੀ– ਵਿਸ਼ਵ ਸਿਹਤ ਦਿਵਸ ਨੂੰ ਹਰ ਸਾਲ ਵਿਸ਼ਵ ਭਰ ’ਚ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਹਰ ਸਾਲ ਇਸ ਦਿਨ ਕੋਈ ਨਵੀਂ ਥੀਮ ਰੱਖੀ ਜਾਂਦੀ ਹੈ, ਜੋ ਦੁਨੀਆ ਭਰ ਦੇ ਲੋਕਾਂ ਲਈ ਜ਼ਰੂਰੀ ਹੋਵੇ। ਸਾਲ 2020 ’ਚ ਵਿਸ਼ਵ ਸਿਹਤ ਸੰਗਠਨ ਦਿਵਸ ਦੀ ਥੀਮ-ਯੂਨੀਵਰਸਲ ਹੈਲਥ ਕਵਰੇਜ (ਯੂ. ਐੱਚ. ਸੀ.) ਹੈ। ਇਸ ਸਾਲ ਦੀ ਥੀਮ ਅਹਿਮ ਬਿੰਦੂ ’ਤੇ ਕੇਂਦਰਿਤ ਹੈ ਕਿ ਦੁਨੀਆ ਭਰ ’ਚ ਸਾਰਿਆਂ ਕੋਲ ਬਿਨਾਂ ਆਰਥਿਕ ਪ੍ਰੇਸ਼ਾਨੀ ਦੇ ਕੁਆਲਿਟੀ ਹੈਲਥ ਸੇਵਾਵਾਂ ਉਪਲਬਧ ਹੋਣ। ਸਹਿਤ ਪ੍ਰਤੀ ਜਾਗਰੂਕਤਾ ਸਾਡੇ ਲਈ ਵੀ ਓਨੀ ਹੀ ਅਹਿਮ ਹੈ।
ਸਨੈਕਸ ਦੀ ਸਹੀ ਚੋਣ
ਇਸ ਦੀ ਸ਼ੁਰੂਆਤ ਤੁਸੀਂ ਖਾਣੇ ਅਤੇ ਸਨੈਕਸ ਦੀ ਸਹੀ ਚੋਣ ਕਰ ਕੇ ਕਰ ਸਕਦੇ ਹਾਂ। ਬਾਦਾਮ ਵਰਗੇ ਨਟਸ ’ਚ 15 ਪੋਸ਼ਕ ਤੱਤ ਹੁੰਦੇ ਹਨ। ਯਾਨੀ ਬਾਦਾਮ ਵਰਗੀਆਂ ਛੋਟੀ ਜਿਹੀ ਚੀਜ਼ ਨੂੰ ਆਪਣੀ ਰੋਜ਼ਾਨਾ ਦੀ ਡਾਈਟ ’ਚ ਜੋੜਨ ਨਾਲ ਤੁਹਾਨੂੰ ਵਿਟਾਮਿਨ-ਈ, ਪ੍ਰੋਟੀਨ, ਜਿੰਕ ਸਮੇਤ ਕਈ ਪੋਸ਼ਕ ਤੱਤ ਮਿਲਣਗੇ। ਇਸ ਤੋਂ ਇਲਾਵਾ ਬਾਦਮ ’ਚ ਤੁਹਾਨੂੰ ਤੰਦਰੁਸਤ ਰੱਖਣ ਲਈ ਕਈ ਤਰ੍ਹਾਂ ਦੇ ਫਾਇਦੇ ਹਨ। ਇਸ ਪੋਸਟ ’ਚ ਅਸੀਂ ਤੁਹਾਨੂੰ ਬਾਦਾਮ ਨੂੰ ਆਪਣੀ ਡਾਈਟ ’ਚ ਜੋੜਨ ਦੇ 3 ਪ੍ਰਮੁੱਖ ਫਾਇਦਿਆਂ ਬਾਰੇ ਦੱਸ ਰਹੇ ਹਾਂ।
ਦਿਲ ਦੀ ਸਿਹਤ ਦਾ ਰੱਖਦਾ ਹੈ ਧਿਆਨ
ਦਿਲ ਦੇ ਰੋਗ ਸਿਰਫ ਭਾਰਤ ’ਚ ਹੀ ਨਹੀਂ ਸਗੋਂ ਵਿਸ਼ਵ ਭਰ ’ਚ ਮੌਤ ਦਰ ਦਾ ਇਕ ਵੱਡਾ ਕਾਰਣ ਹੈ। ਇਸ ਦੇ ਮੁੱਖ ਕਾਰਣਾਂ ’ਚੋਂ ਇਕ ਮਾੜੀ ਜੀਵਨਸ਼ੈਲੀ ਵੀ ਹੈ। ਅੱਜਕਲ ਲੋਕ ਸਰੀਰਿਕ ਸਰਗਰਮੀ ਘੱਟ ਕਰਦੇ ਹਨ। ਜਿਆਦਾਤਰ ਲੋਕਾਂ ਦੀ ਬੈਠਣ ਦੀ ਜੌਬ ਹੈ, ਇਸ ਤੋਂ ਬਾਅਦ ਖਾਣ-ਪੀਣ ’ਚ ਵੀ ਫ੍ਰਾਈਡ ਸਨੈਕਸ ਅਤੇ ਮਿੱਠਾ ਰਹਿੰਦਾ ਹੈ। ਇਹ ਸਭ ਦਿਲ ਦੇ ਰੋਗ ਦੇ ਮੁੱਖ ਕਾਰਨਾਂ ’ਚੋਂ ਇਕ ਹੈ।
ਭਾਰ ਦੇ ਮਾਮਲੇ ’ਚ ਵੀ ਕਰਦਾ ਹੈ ਮਦਦ
ਮੋਟਾਪਾ ਭਾਰਤ ’ਚ ਹੀ ਨਹੀਂ ਸਗੋਂ ਪੂਰੀ ਦੁਨੀਆ ’ਚ ਖਾਣ-ਪੀਣ ਦੀਆਂ ਆਦਤਾਂ ਦੇ ਚਲਦੇ ਇਕ ਵੱਡੀ ਪ੍ਰੇਸ਼ਾਨੀ ਜਾਂ ਮੈਡੀਕਲੀ ਹਾਲਤ ਦੇ ਰੂਪ ’ਚ ਉਭਰਿਆ ਹੈ। ਇਸ ਦੇ ਨਾਲ-ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਲੈਵਲ ਦੇ ਵਧਣ ਵਰਗੀਆਂ ਬੀਮਾਰੀਆਂ ਵੀ ਸਰੀਰ ’ਚ ਘਰ ਕਰ ਲੈਂਦੀਆਂ ਹਨ। ਹਾਲ ਹੀ ’ਚ ਹੋਏ ਇਕ ਅਧਿਐਨ ਮੁਤਾਬਕ ਬਾਦਾਮ ਕੋਲੈਸਟ੍ਰਾਲ ਲੈਵਲ ’ਚ ਸੁਧਾਰ ਲਿਆਉਣ ਦੇ ਨਾਲ-ਨਾਲ ਪੇਟ ਦੀ ਚਰਬੀ ਅਤੇ ਕਮਰ ਨੂੰ ਵੀ ਘੱਟ ਕਰਨ ’ਚ ਮਦਦ ਕਰਦਾ ਹੈ। ਇਸ ਨਾਲ ਦਿਲ ਦੇ ਰੋਗ ਦਾ ਖਤਰਾ ਵੀ ਘੱਟ ਹੁੰਦਾ ਹੈ।
ਸਕਿਨ ਨੂੰ ਵੀ ਰੱਖਦੈ ਤੰਦਰੁਸਤ
ਸਾਡੇ ਖਾਣੇ ਅਤੇ ਸਾਡੇ ਲਾਈਫਸਟਾਈਲ ਦਾ ਸਾਡੀ ਸਕਿਨ ’ਤੇ ਕਾਫੀ ਪ੍ਰਭਾਵ ਪੈਂਦਾ ਹੈ। ਅਸੀਂ ਕੀ ਖਾਂਦੇ ਹਾਂ ਅਤੇ ਕਿਹੋ ਜਿਹੇ ਵਾਤਾਵਰਣ ’ਚ ਰਹਿੰਦੇ ਹਾਂ। ਇਨ੍ਹਾਂ ਕਾਰਕਾਂ ’ਤੇ ਸਾਡੀ ਚਮੜੀ ਦੀ ਸਿਹਤ ਕਾਫੀ ਹੱਦ ਤੱਕ ਨਿਰਭਰ ਕਰਦੀ ਹੈ। ਲੰਮੇ ਸਮੇਂ ਬਾਅਦ ਸਾਡੇ ਬੁਰਾ ਖਾਣ-ਪੀਣ ਅਤੇ ਲਾਈਫਸਟਾਈਲ ਸਕਿਨ ’ਤੇ ਅਸਰ ਪਾਉਂਦਾ ਹੈ ਅਤੇ ਐਕਨੇ, ਸਮੇਂ ਤੋਂ ਪਹਿਲਾਂ ਝੁਰੜੀਆਂ, ਪਿਗਮੈਂਟੇਸ਼ਨ ਵਰਗੀਆਂ ਕਈ ਚਮੜੀ ਨਾਲ ਸਬੰਧਤ ਬੀਮਾਰੀਆਂ ਲੱਗ ਜਾਂਦੀਆਂ ਹਨ। ਇਸ ਤੋਂ ਬਾਅਦ ਖੁਦ ਨੂੰ ਸੁੰਦਰ ਦਿਖਣ ਲਈ ਪਤਾ ਨਹੀਂ ਕਿੰਨੇ ਕਾਸਮੈਟਿਕ ਪ੍ਰੋਡਕਟਸ ਦਾ ਇਸਤੇਮਾਲ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਆਵੇ ਹੀ ਨਾ, ਇਸ ਲਈ ਸਾਨੂੰ ਰੋਜ਼ਾਨਾ ਅਜਿਹੀ ਖੁਰਾਕ ਖਾਣੀ ਚਾਹੀਦੀ ਹੈ, ਜਿਸ ’ਚ ਖੂਬ ਪੋਸ਼ਕ ਤੱਤ ਹੋਣ।