ਇਲਾਹਾਬਾਦ ਹਾਈ ਕੋਰਟ ਦੀ PM ਮੋਦੀ ਅਤੇ ਚੋਣ ਕਮਿਸ਼ਨ ਨੂੰ ਅਪੀਲ, ਟਾਲ ਦਿਓ UP ਚੋਣਾਂ

Friday, Dec 24, 2021 - 10:34 AM (IST)

ਇਲਾਹਾਬਾਦ ਹਾਈ ਕੋਰਟ ਦੀ PM ਮੋਦੀ ਅਤੇ ਚੋਣ ਕਮਿਸ਼ਨ ਨੂੰ ਅਪੀਲ, ਟਾਲ ਦਿਓ UP ਚੋਣਾਂ

ਪ੍ਰਯਾਗਰਾਜ- ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਖਤਰੇ ਦਰਮਿਆਨ ਇਲਾਹਾਬਾਦ ਹਾਈ ਕੋਰਟ ਕਾਫ਼ੀ ਚਿੰਤਤ ਹੈ। ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੋਣ ਕਮਿਸ਼ਨ ਨੂੰ 2 ਮਹੀਨੇ ਲਈ ਚੋਣ ਟਾਲਣ ਦੀ ਅਪੀਲ ਕੀਤੀ ਹੈ। ਕੋਰਟ ਦਾ ਕਹਿਣਾ ਹੈ ਕਿ ਦੇਸ਼ ’ਚ ਕੋਰੋਨਾ ਦੀ ਤੀਜੀ ਲਹਿਰ ਦੇ ਸੰਭਾਵੀ ਖਤਰੇ ਨੂੰ ਵੇਖਦੇ ਹੋਏ ਫਿਲਹਾਲ ਯੂ. ਪੀ. ਵਿਧਾਨ ਸਭਾ ਚੋਣਾਂ 2022 ਟਾਲ ਦਿੱਤੀਆਂ ਜਾਣ, ਨਾਲ ਹੀ ਹਾਈ ਕੋਰਟ ਨੇ ਕਿਹਾ ਕਿ ਪੀ. ਐੱਮ. ਅਤੇ ਚੋਣ ਕਮਿਸ਼ਨ ਸੂਬੇ ’ਚ ਚੋਣ ਰੈਲੀਆਂ ਅਤੇ ਸਭਾਵਾਂ ’ਤੇ ਰੋਕ ਲਾਉਣ ਲਈ ਸਖ਼ਤ ਕਦਮ ਚੁੱਕੇ।

ਇਹ ਵੀ ਪੜ੍ਹੋ : ਕੀ 31 ਦਸੰਬਰ ਤੱਕ ਭਾਰਤ ਬੰਦ ਦਾ ਕੀਤਾ ਗਿਆ ਹੈ ਐਲਾਨ? ਜਾਣੋ ਇਸ ਵਾਇਰਲ ਸੰਦੇਸ਼ ਦੀ ਪੂਰੀ ਸੱਚਾਈ

ਇਲਾਹਾਬਾਦ ਹਾਈ ਕੋਰਟ ਦੇ ਜੱਜ ਸ਼ੇਖਰ ਕੁਮਾਰ ਯਾਦਵ ਨੇ ਇਹ ਗੱਲ ਦੋਸ਼ੀ ਸੰਜੇ ਯਾਦਵ ਦੀ ਜ਼ਮਾਨਤ ਪਟੀਸ਼ਨ ਸਵੀਕਾਰ ਕਰਨ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਅੱਜ ਕੋਰਟ 'ਚ 400 ਮੁਕੱਦਮੇ ਸੂਚੀਬੱਧ ਹਨ, ਇਸੇ ਤਰ੍ਹਾਂ ਨਾਲ ਮਾਮਲਿਆਂ ਦੀ ਗਿਣਤੀ ਹਰ ਰੋਜ਼ ਹੁੰਦੀ ਹੈ। ਸੁਣਵਾਈ ਦੌਰਾਨ ਵਕੀਲ ਨਾਲ ਖੜ੍ਹੇ ਹੁੰਦੇ ਹਨ, ਜਿਸ ਕਾਰਨ ਕੋਰੋਨਾ ਨਿਯਮਾਂ ਦਾ ਪਾਲਣ ਨਹੀਂ ਹੁੰਦਾ ਹੈ। ਓਮੀਕ੍ਰੋਨ ਦਾ ਖ਼ਤਰਾ ਵਧਦਾ ਹੀ ਜਾ ਰਿਹਾ ਹੈ ਅਤੇ ਤੀਜੀ ਲਹਿਰ ਆਉਣ ਦੀ ਸੰਭਾਵਨਾ ਹੈ। ਇਹੀ ਨਹੀਂ ਹਰ ਰੋਜ਼ ਕਰੀਬ 6 ਹਜ਼ਾਰ ਨਵੇਂ ਮਾਮਲੇ ਆ ਰਹੇ ਹਨ, ਲਗਾਤਾਰ ਸੰਕਰਮਣ ਦੇ ਮਾਮਲੇ ਵੱਧ ਰਹੇ ਹਨ। ਕਈ ਦੇਸ਼ਾਂ ਚੀਨ, ਨੀਦਰਲੈਂਡ, ਆਇਰਲੈਂਡ, ਜਰਮਨੀ, ਸਕਾਟਲੈਂਡ ਨੇ ਲਾਕਡਾਊਨ ਵੀ ਲਗਾ ਦਿੱਤਾ ਹੈ। ਪਿਛਲੀ ਲਹਿਰ 'ਚ ਦੇਸ਼ 'ਚ ਲੱਖਾਂ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ। ਗ੍ਰਾਮ ਪੰਚਾਇਤ ਚੋਣਾਂ, ਪੱਛਮੀ ਬੰਗਾਲ ਚੋਣਾਂ 'ਚ ਵੱਡੀ ਗਿਣਤੀ 'ਚ ਲੋਕ ਸੰਕ੍ਰਮਿਤ ਹੋਏ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਅਗਲੇ ਮਹੀਨੇ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਹੋ ਸਕਦਾ ਹੈ। ਸਿਆਸੀ ਦਲ ਲੱਖਾਂ ਦੀ ਭੀੜ ਜੁਟਾ ਰਹੇ ਹਨ, ਰੈਲੀਆਂ ਕਰ ਰਹੇ ਹਨ। ਜਿਸ ਨੂੰ ਦੇਖਦੇ ਹੋਏ ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਰੈਲੀਆਂ ਅਤੇ ਭੀੜ ਇਕੱਠੀ ਹੋਣ 'ਤੇ ਰੋਕ ਲਗਾਏ।

ਇਹ ਵੀ ਪੜ੍ਹੋ : ਓਮੀਕ੍ਰੋਨ ਨੂੰ ਲੈ ਕੇ ਏਮਜ਼ ਡਾਇਰੈਕਟਰ ਗੁਲੇਰੀਆ ਦੀ ਚਿਤਾਵਨੀ, ਕਿਹਾ- ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News