ਸਾਰੇ ਵੀਜ਼ਾ ਮੁਅੱਤਲ, OCI ਕਾਰਡ ਧਾਰਕਾਂ ਦੀ ਯਾਤਰਾ ''ਤੇ ਪਾਬੰਦੀ

05/05/2020 10:34:18 PM

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਨੂੰ ਦਿੱਤੇ ਗਏ ਸਾਰੇ ਮੌਜੂਦਾ ਵੀਜ਼ੇ (ਕੁਝ ਸ਼੍ਰੇਣੀਆਂ ਛੱਡ ਕੇ) ਲਾਕਡਾਊਨ ਵਿਚ ਭਾਰਤ ਤੋਂ ਅੰਤਰਰਾਸ਼ਟਰੀ ਉਡਾਣਾਂ ਦਾ ਪਰਿਚਾਲਨ ਬੰਦ ਰਹਿਣ ਤੱਕ ਮੁਅੱਤਲ ਕਰ ਦਿੱਤੇ ਹਨ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਅਲੱਗ ਤੋਂ ਇਕ ਆਦੇਸ਼ ਵਿਚ ਆਖਿਆ ਕਿ ਉਸ ਨੇ ਲਾਕਡਾਊਨ ਦੇ ਕਾਰਨ ਭਾਰਤ ਵਿਚ ਫਸੇ ਵਿਦੇਸ਼ੀਆਂ ਦਾ ਵੀਜ਼ਾ ਬਿਨਾਂ ਕਿਸੇ ਫੀਸ ਦੇ ਵਧਾ ਦਿੱਤਾ ਹੈ। ਇਹ ਮਿਆਦ ਅੰਤਰਰਾਸ਼ਟਰੀ ਹਵਾਈ ਯਾਤਰਾ ਸ਼ੁਰੂ ਹੋਣ ਤੋਂ ਬਾਅਦ 30 ਦਿਨ ਦੀ ਮਿਆਦ ਤੱਕ ਹੋਵੇਗੀ। ਮੰਤਰਾਲੇ ਨੇ ਇਹ ਵੀ ਆਖਿਆ ਕਿ ਅੰਤਰਰਾਸ਼ਟਰੀ ਉਡਾਣਾਂ ਮੁਅੱਤਲ ਰਹਿਣ ਤੱਕ ਭਾਰਤ ਦੇ ਪ੍ਰਵਾਸੀ ਨਾਗਰਿਕ (ਓ. ਸੀ. ਆਈ.) ਕਾਰਡ ਧਾਰਕਾਂ ਨੂੰ ਦਿੱਤੇ ਗਏ ਲਾਈਫ-ਟਾਈਮ ਵੀਜ਼ਾ 'ਤੇ ਯਾਤਰਾ ਵੀ ਮੁਅੱਤਲ ਕੀਤੀ ਗਈ ਹੈ। ਪਹਿਲਾਂ ਤੋਂ ਭਾਰਤ ਵਿਚ ਰਹਿ ਰਹੇ ਓ. ਸੀ. ਆਈ. ਕਾਰਡ ਧਾਰਕ ਇਥੇ ਕਾਫੀ ਸਮੇਂ ਤੱਕ ਰਹਿ ਸਕਦੇ ਹਨ। ਆਦੇਸ਼ ਵਿਚ ਆਖਿਆ ਗਿਆ ਹੈ ਸਿਆਸੀ, ਅਧਿਕਾਰਕ, ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਸੰਗਠਨਾਂ, ਰੁਜ਼ਗਾਰ ਅਤੇ ਪਰਿਯੋਜਨਾ ਸ਼੍ਰੇਣੀਆਂ ਨੂੰ ਛੱਡ ਕੇ ਵਿਦੇਸ਼ੀਆਂ ਨੂੰ ਦਿੱਤੇ ਗਏ ਸਾਰੇ ਮੌਜੂਦਾ ਵੀਜ਼ੇ ਉਦੋਂ ਤੱਕ ਮੁਅੱਤਲ ਰਹਿਣਗੇ, ਜਦ ਤੱਕ ਸਰਕਾਰ ਅੰਤਰਰਾਸ਼ਟਰੀ ਹਵਾਈ ਯਾਤਰਾਵਾਂ 'ਤੇ ਲੱਗੀ ਰੋਕ ਹਟਾ ਨਹੀਂ ਦਿੰਦੀ।


Khushdeep Jassi

Content Editor

Related News