ਕੋਰੋਨਾ ''ਤੇ ਸਰਕਾਰ ਨੂੰ ਦਿੱਤੇ ਗਏ ਮਾਹਿਰਾਂ ਦੇ ਸਾਰੇ ਅਨੁਮਾਨ ਗਲਤ

Tuesday, May 26, 2020 - 08:15 PM (IST)

ਕੋਰੋਨਾ ''ਤੇ ਸਰਕਾਰ ਨੂੰ ਦਿੱਤੇ ਗਏ ਮਾਹਿਰਾਂ ਦੇ ਸਾਰੇ ਅਨੁਮਾਨ ਗਲਤ

ਨਵੀਂ ਦਿੱਲੀ - ਕੋਰੋਨਾ 'ਤੇ ਸਰਕਾਰ ਨੂੰ ਸਲਾਹ ਦੇਣ ਵਾਲੇ ਮਾਹਿਰਾਂ ਨੇ ਇਹ ਸਵੀਕਾਰ ਕਰ ਲਿਆ ਹੈ ਕਿ ਵਾਇਰਸ ਦੇ ਫੈਲਣ ਨੂੰ ਲੈ ਕੇ ਉਨ੍ਹਾਂ ਦੇ ਅਨੁਮਾਨ ਅਤੇ ਭਵਿੱਖਬਾਣੀਆਂ ਗਲਤ ਸਾਬਿਤ ਹੋਈਆਂ ਹਨ। ਜਿਵੇਂ ਇਹ ਕਾਫੀ ਨਾ ਹੋਵੇ, ਉਨ੍ਹਾਂ ਨੇ ਇਸ ਦੇ ਲਈ ਦੂਜਿਆਂ ਦੇ ਸਿਰ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਹ ਦੱਸਣ ਵਿਚ ਅਸਮਰੱਥ ਹਨ ਕਿ ਅੱਗੇ ਕੀ ਹੋਣ ਵਾਲਾ ਹੈ। ਇਹ ਮਾਹਿਰ ਮਾਰਚ ਤੋਂ ਕੋਰੋਨਾ ਨਾਲ ਲੜ ਰਹੇ ਹਨ ਅਤੇ ਲੰਬੇ ਲਾਕਡਾਊਨ ਲਾਗੂ ਕਰਨ ਵਾਲੀ ਪ੍ਰਧਾਨ ਮੰਤਰੀ ਦੀ ਟਾਸਕ ਫੋਰਸ ਦਾ ਹਿੱਸਾ ਹਨ ਜੋ ਹੁਣ ਅਲੱਗ-ਅਲੱਗ ਸੁਰ ਵਿਚ ਬੋਲ ਰਹੇ ਹਨ।

ਇਕ ਪਾਸੇ ਹਨ ਪ੍ਰਧਾਨ ਮੰਤਰੀ ਦੀ ਟਾਸਕ ਫੋਰਸ ਦੇ ਮੈਂਬਰ ਡਾ. ਵੀ. ਕੇ. ਪਾਲ ਜੋ ਕਹਿ ਰਹੇ ਹਨ ਕਿ ਉਨ੍ਹਾਂ ਨੇ ਕਦੇ ਵੀ ਇਹ ਭਵਿੱਖਬਾਣੀ ਨਹੀਂ ਕੀਤੀ ਸੀ ਕਿ ਕੋਵਿਡ-19 ਮਾਮਲੇ 16 ਮਾਰਚ ਤੱਕ ਜ਼ੀਰੋ 'ਤੇ ਆ ਜਾਣਗੇ। ਦੂਜੇ ਹਨ ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਜਿਨ੍ਹਾਂ ਨੇ ਇਕ ਕਦਮ ਅੱਗੇ ਵਧ ਕੇ ਇਹ ਕਹਿ ਕੇ ਦੇਸ਼ ਨੂੰ ਹੈਰਾਨ ਕਰ ਦਿੱਤਾ ਕਿ ਕੋਰੋਨਾ ਮਾਮਲਿਆਂ ਅਤੇ ਮੌਤਾਂ 'ਤੇ ਸਰਕਾਰ ਦੇ ਮਾਡਲ ਅਤੇ ਅੰਕੜੇ ਕੁਝ ਨਹੀਂ, ਸਿਰਫ ਮੋਟਾ-ਮੋਟਾ ਅਨੁਮਾਨ ਸੀ। ਡਾ. ਪਲ ਨੀਤੀ ਆਯੋਗ ਦੇ ਮੈਂਬਰ ਵੀ ਹਨ।

ਜਦ ਡਾ. ਪਾਲ ਤੋਂ 24 ਅਪ੍ਰੈਲ ਨੂੰ ਦਿੱਤੇ ਗਏ ਉਨ੍ਹਾਂ ਦੇ ਬਿਆਨ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੀਡੀਆ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਉਸ ਦਿਨ ਸਿਰਫ ਸਲਾਈਡ ਪ੍ਰੈਜੈਂਟੇਸ਼ਨ ਦਿੱਤੀ ਸੀ, ਵਿਅਕਤੀਗਤ ਰੂਪ ਤੋਂ ਕੋਈ ਬਿਆਨ ਦਿੱਤਾ ਗਿਆ ਸੀ। ਡਾ. ਪਾਲ ਨੇ ਇਹ ਵੀ ਦੱਸਿਆ ਕਿ ਸਰਕਾਰ ਨੇ ਕਈ ਸੰਸਥਾਨਾਂ ਅਤੇ ਰਿਟਾਇਰਡ ਸਾਇੰਸਦਾਨਾਂ ਨਾਲ ਸਲਾਹ ਕਰਨ ਤੋਂ ਬਾਅਦ ਇਹ ਅਨੁਮਾਨ ਪੇਸ਼ ਕੀਤਾ ਸੀ ਕਿ 16 ਮਈ ਤੱਕ ਕੋਰੋਨਾ ਦੇ ਮਾਮਲੇ ਜ਼ੀਰੋ ਹੋ ਜਾਣਗੇ। ਡਾ. ਪਾਲ ਨੇ ਪਹਿਲੀ ਵਾਰ ਇਹ ਦੱਸਿਆ ਕਿ ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਅਤੇ ਮੌਤਾਂ ਦੇ ਬਾਰੇ ਵਿਚ ਬੋਸਟਨ ਕੰਸਲਟਿੰਗ ਗਰੁੱਪ, ਪਬਲਿਕ ਹੈਲਥ ਫਾਊਂਡੇਸ਼ਨ ਅਤੇ ਹੋਰ ਸੰਸਥਾਨਾਂ ਨੇ ਸਰਕਾਰ ਨੂੰ ਆਪਣੇ ਅਨੁਮਾਨ ਦੱਸੇ ਸਨ। ਇਸ ਤੋਂ ਸਾਫ ਹੈ ਕਿ ਡਾ. ਪਾਲ ਇਨਾਂ ਸਾਰਿਆਂ ਅਨੁਮਾਨਾਂ ਤੋਂ ਖੁਦ ਨੂੰ ਦੂਰ ਰੱਖਣਾ ਚਾਹੁੰਦੇ ਹਨ ਅਤੇ ਜੇਕਰ ਕਿਸੇ ਨੂੰ ਦੋਸ਼ੀ ਮੰਨਿਆ ਜਾਵੇ ਤਾਂ ਇਨਾਂ ਗਰੁੱਪਾਂ ਨੂੰ ਮੰਨਿਆ ਜਾਵੇ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਇਨ੍ਹੀਂ ਟਾਸਕ ਫੋਰਸ ਵਿਸ਼ੇਸ਼ ਰੂਪ ਤੋਂ ਡਾ. ਪਾਲ ਅਤੇ ਕੇਂਦਰੀ ਗ੍ਰਹਿ ਸਕੱਤਰ ਅਨਿਲ ਭੱਲਾ ਦੀਆਂ ਸਿਫਾਰਸ਼ਾਂ 'ਤੇ ਇਕ ਤੋਂ ਬਾਅਦ ਇਕ ਲਾਕਡਾਊਨ ਦੇਸ਼ 'ਤੇ ਥੋਪੇ ਗਏ। 23 ਮਈ ਨੂੰ ਜਿਵੇਂ ਹੀ ਡਾ. ਪਾਲ ਨੇ ਆਪਣਾ ਪਹਿਲਾ ਸਟੈਂਡ ਬਦਲਿਆ, ਡਾ. ਗੁਲੇਰਿਆ ਨੇ ਅਗਲੇ ਦਿਨ ਆਪਣਾ ਬਿਆਨ ਜਾਰੀ ਕੀਤਾ। ਡਾ. ਗੁਲੇਰਿਆ ਉਸ ਟਾਸਕ ਫੋਰਸ ਦੇ ਮੈਂਬਰ ਨਹੀਂ ਹਨ ਜਿਸ ਦੀ ਅਗਵਾਈ ਡਾ. ਪਾਲ ਕਰ ਰਹੇ ਹਨ।


author

Khushdeep Jassi

Content Editor

Related News