ਦਿੱਲੀ ਦੇ ਸਾਰੇ ਸਕੂਲ ਅਗਲੇ ਆਦੇਸ਼ ਤੱਕ ਬੰਦ, ਸਿਰਫ਼ ਆਨਲਾਈਨ ਪੜ੍ਹਾਈ ਰਹੇਗੀ ਜਾਰੀ

Sunday, Nov 21, 2021 - 05:47 PM (IST)

ਦਿੱਲੀ ਦੇ ਸਾਰੇ ਸਕੂਲ ਅਗਲੇ ਆਦੇਸ਼ ਤੱਕ ਬੰਦ, ਸਿਰਫ਼ ਆਨਲਾਈਨ ਪੜ੍ਹਾਈ ਰਹੇਗੀ ਜਾਰੀ

ਨਵੀਂ ਦਿੱਲੀ (ਵਾਰਤਾ)- ਦਿੱਲੀ ’ਚ ਪ੍ਰਦੂਸ਼ਣ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਨੇ ਸਾਰੇ ਸਕੂਲ ਅਗਲੇ ਆਦੇਸ਼ ਤੱਕ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਸਿੱਖਿਆ ਵਿਭਾਗ ਵਲੋਂ ਅੱਜ ਯਾਨੀ ਐਤਵਾਰ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਸਾਰੇ ਸਰਕਾਰੀ, ਗੈਰ-ਸਰਕਾਰੀ, ਸਰਕਾਰੀ ਮਦਦ ਪ੍ਰਾਪਤ, ਬਿਨਾਂ ਮਦਦ ਪ੍ਰਾਪਤ, ਮਾਨਤਾ ਪ੍ਰਾਪਤ, ਐੱਨ.ਡੀ.ਐੱਮ.ਸੀ., ਨਗਰ ਨਿਗਮ ਅਤੇ ਦਿੱਲੀ ਛਾਉਣੀ ਬੋਰਡ ਦੇ ਸਕੂਲ ਅਗਲੇ ਆਦੇਸ਼ ਤੱਕ ਬੰਦ ਰਹਿਣਗੇ। ਇਸ ਦੌਰਾਨ ਹਾਲਾਂਕਿ ਆਨਲਾਈਨ ਪੜ੍ਹਾਈ ਜਾਰੀ ਰਹੇਗੀ।

ਇਹ ਵੀ ਪੜ੍ਹੋ : ਹੁਣ ਭਾਜਪਾ ਸਰਕਾਰ ਚੀਨੀ ਕਬਜ਼ੇ ਦੀ ਗੱਲ ਵੀ ਕਰੇ ਸਵੀਕਾਰ : ਰਾਹੁਲ ਗਾਂਧੀ

ਇਸ ਤੋਂ ਇਲਾਵਾ ਬੋਰਡ ਦੀਆਂ ਪ੍ਰੀਖਿਆਵਾਂ ਵੀ ਸਕੂਲ ’ਚ ਪਹਿਲਾਂ ਤੋਂ ਤੈਅ ਪ੍ਰੋਗਰਾਮ ਦੇ ਅਧੀਨ ਹੋਣਗੀਆਂ। ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਦੇ ਮੁਖੀਆਂ ਨੂੰ ਇਹ ਨਿਰਦੇਸ਼ ਦਿੱਤਾ ਹੈ ਕਿ ਉਹ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ-ਪਿਤਾ ਨੂੰ ਇਨ੍ਹਾਂ ਆਦੇਸ਼ਾਂ ਦੀ ਜਾਣਕਾਰੀ ਦੇਣਗੇ। ਦੱਸਣਯੋਗ ਹੈ ਕਿ ਦਿੱਲੀ ’ਚ ਵਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਸਰਕਾਰ ਨੇ ਸਕੂਲ-ਕਾਲਜ, ਇੰਸਟੀਚਿਊਟ, ਟਰੇਨਿੰਗ ਸੈਂਟਰ ਅਤੇ ਲਾਇਬਰੇਰੀ ਆਦਿ 21 ਨਵੰਬਰ ਤੱਕ ਲਈ ਬੰਦ ਕਰ ਦਿੱਤੇ ਸਨ ਅਤੇ ਸਰਕਾਰੀ ਕਰਮੀਆਂ ਨੂੰ ਘਰੋਂ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News