ਕੋਰੋਨਾ ਕਾਰਨ ਇਸ ਸੂਬੇ ਦੇ ਸਾਰੇ ਸਕੂਲ-ਕਾਲਜ ਬੰਦ, ਜਾਰੀ ਹੋਏ ਨਵੇਂ ਨਿਯਮ

Saturday, Apr 10, 2021 - 03:49 AM (IST)

ਕੋਰੋਨਾ ਕਾਰਨ ਇਸ ਸੂਬੇ ਦੇ ਸਾਰੇ ਸਕੂਲ-ਕਾਲਜ ਬੰਦ, ਜਾਰੀ ਹੋਏ ਨਵੇਂ ਨਿਯਮ

ਪਟਨਾ - ਬਿਹਾਰ ਵਿੱਚ ਵੱਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਵੇਖਦੇ ਹੋਏ ਸਰਕਾਰ ਨੇ 11 ਅਪ੍ਰੈਲ ਤੱਕ ਸਕੂਲ ਅਤੇ ਕਾਲਜਾਂ ਨੂੰ ਬੰਦ ਕਰਣ ਦਾ ਹੁਕਮ ਦਿੱਤਾ ਹੋਇਆ ਹੈ। ਹੁਣ ਇਸ ਦੀ ਮਿਆਦ ਇੱਕ ਹੋਰ ਹਫਤੇ ਲਈ ਵਧਾ ਦਿੱਤੀ ਗਈ ਹੈ। ਯਾਨੀ ਹੁਣ 18 ਅਪ੍ਰੈਲ ਤੱਕ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ। ਇਸ ਤੋਂ ਇਲਾਵਾ 30 ਅਪ੍ਰੈਲ ਤੱਕ ਸਾਰੀਆਂ ਦੁਕਾਨਾਂ ਅਤੇ ਅਦਾਰੇ ਸ਼ਾਮ ਸੱਤ ਵਜੇ ਤੱਕ ਹੀ ਖੁੱਲ੍ਹਣਗੇ। ਇਸ ਦੀ ਜਾਣਕਾਰੀ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਪ੍ਰੈੱਸ ਕਾਨਫਰੰਸ ਕਰਕੇ ਦਿੱਤੀ।

ਇਹ ਵੀ ਪੜ੍ਹੋ- ਇਸ ਸੂਬੇ 'ਚ 3-4 ਹਫਤੇ ਲਈ ਲੱਗ ਸਕਦੈ ਸੰਪੂਰਨ ਲਾਕਡਾਊਨ

ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਸ਼ੁੱਕਰਵਾਰ ਨੂੰ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਉੱਚ ਪੱਧਰੀ ਬੈਠਕ ਕੀਤੀ। ਨੀਤੀਸ਼ ਨੇ ਕਿਹਾ, ਬਿਹਾਰ ਵਿੱਚ ਕੋਰੋਨਾ ਵਾਇਰਸ ਵੱਧ ਰਿਹਾ ਹੈ। ਕੱਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੋਰੋਨਾ ਦੇ ਵੱਧਦੇ ਇਨਫੈਕਸ਼ਨ 'ਤੇ ਗੱਲ ਹੋਈ। ਕੋਰੋਨਾ ਵੈਕਸੀਨੇਸ਼ਨ ਦਾ ਕੰਮ ਬਿਹਾਰ ਵਿੱਚ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਹੁਣ ਜ਼ਿਲ੍ਹਿਆਂ ਨੂੰ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਕੋਰੋਨਾ ਵਾਇਰਸ ਜਾਂਚ ਵਿੱਚ ਤੇਜ਼ੀ ਲਿਆਈ ਜਾਵੇ। ਰੋਜ਼ਾਨਾ ਘੱਟ ਤੋਂ ਘੱਟ ਇੱਕ ਲੱਖ ਲੋਕਾਂ ਦੀ ਜਾਂਚ ਕੀਤੀ ਜਾਵੇ।

ਇਹ ਵੀ ਪੜ੍ਹੋ- ਕੋਵਿਡ-19: ਇਸ ਸੂਬੇ 'ਚ ਇੱਕੋਂ ਵਾਰ 42 ਲਾਸ਼ਾਂ ਦਾ ਹੋਇਆ ਸਸਕਾਰ, ਦੋਖੋ ਹੈਰਾਨ ਕਰਦੀਆਂ ਤਸਵੀਰਾਂ

ਬੈਠਕ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮਾਸਕ ਲਗਾਉਣਾ ਅਤੇ ਸੈਨੇਟਾਇਜ਼ਰ ਦਾ ਇਸਤੇਮਾਲ ਜ਼ਰੂਰੀ ਹੋਵੇਗਾ। ਮਹਾਰਾਸ਼ਟਰ ਤੋਂ ਆਉਣ ਵਾਲੀਆਂ ਸਾਰੀਆਂ ਟਰੇਨਾਂ ਦੇ ਮੁਸਾਫਰਾਂ ਦਾ ਸਟੇਸ਼ਨ 'ਤੇ ਹੀ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਜੋ ਵੀ ਪਾਜ਼ੇਟਿਵ ਪਾਏ ਜਾਣਗੇ ਉਨ੍ਹਾਂ ਨੂੰ ਇਕਾਂਤਵਾਸ ਸੈਂਟਰ ਭੇਜਿਆ ਜਾਵੇਗਾ। 30 ਅਪ੍ਰੈਲ ਤੱਕ ਘਰ ਦੀਆਂ ਸਾਰੀਆਂ ਦੁਕਾਨਾਂ ਅਤੇ ਅਦਾਰੇ ਸ਼ਾਮ ਸੱਤ ਵਜੇ ਤੱਕ ਹੀ ਖੁੱਲ੍ਹਣਗੇ। ਹਾਲਾਂਕਿ ਇਹ ਨਿਯਮ ਰੇਸਤਰਾਂ ਅਤੇ ਹੋਟਲਾਂ ਲਈ ਲਾਗੂ ਨਹੀਂ ਹੈ।

ਇਹ ਵੀ ਪੜ੍ਹੋ- ਕੋਵਿਡ-19: ਦਿੱਲੀ ਦੇ ਸਾਰੇ ਸ‍ਕੂਲ ਅਗਲੇ ਹੁਕਮ ਤੱਕ ਬੰਦ

ਕੀ ਹਨ ਕੋਰੋਨਾ ਨੂੰ ਲੈ ਕੇ ਸਰਕਾਰ ਦੇ ਨਵੇਂ ਨਿਯਮ?

  • 18 ਅਪ੍ਰੈਲ ਤੱਕ ਸਕੂਲ-ਕਾਲਜ ਬੰਦ
  • ਸ਼ਾਮ ਸੱਤ ਵਜੇ ਤੱਕ ਹੀ ਖੁੱਲ੍ਹਣਗੀਆਂ ਦੁਕਾਨਾਂ
  • ਰੇਸਤਰਾਂ, ਹੋਟਲ ਅਤੇ ਢਾਬੇ ਵਿੱਚ ਸਮਰੱਥਾ ਤੋਂ 25% ਦਾ ਹੀ ਇਸਤੇਮਾਲ ਹੋਵੇਗਾ
  • ਸਿਨੇਮਾ ਹਾਲ ਵਿੱਚ ਸਮਰੱਥਾ ਦਾ 50% ਹੀ ਵਰਤੋ ਹੋਵੇਗਾ
  • ਆਮ ਲੋਕਾਂ ਲਈ ਧਾਰਮਿਕ ਥਾਂ ਬੰਦ ਰਹਿਣਗੇ
  • ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿੱਚ 33% ਕਰਮਚਾਰੀਆਂ ਦੀ ਹਾਜ਼ਰੀ ਹੋਵੇਗੀ
  • ਮਾਸਕ ਅਤੇ ਸੈਨੇਟਾਇਜ਼ਰ ਦਾ ਇਸਤੇਮਾਲ ਜ਼ਰੂਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News