ਡੇਰਾ ਸੱਚਾ ਸੌਦਾ ਦੇ ਵੋਟਰਾਂ ’ਤੇ ਟਿਕੀਆਂ ਸਿਆਸੀ ਪਾਰਟੀ ਦੀਆਂ ਨਜ਼ਰਾਂ

Saturday, Feb 12, 2022 - 04:58 PM (IST)

ਡੇਰਾ ਸੱਚਾ ਸੌਦਾ ਦੇ ਵੋਟਰਾਂ ’ਤੇ ਟਿਕੀਆਂ ਸਿਆਸੀ ਪਾਰਟੀ ਦੀਆਂ ਨਜ਼ਰਾਂ

ਸਿਰਸਾ (ਵਾਰਤਾ)— ਪੰਜਾਬ ’ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਜ਼ੋਰਾਂ ’ਤੇ ਹੈ। ਵੋਟਿੰਗ ਦੇ ਕੁਝ ਦਿਨ ਪਹਿਲਾਂ ਹਰਿਆਣਾ ਨਾਲ ਲੱਗਦੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ ਪੈਰੋਲ ਨੂੰ ਸਿਆਸਤ ਦੇ ਜਾਣਕਾਰ ਚੋਣਾਂ ਨਾਲ ਜੋੜ ਕੇ ਵੇਖ ਰਹੇ ਹਨ। ਸਾਰੀਆਂ ਸਿਆਸੀ ਪਾਰਟੀ ਦੀਆਂ ਨਜ਼ਰਾਂ ਡੇਰਾ ਸੱਚਾ ਸੌਦਾ ਨਾਲ ਜੁੜੇ ਵੋਟਰਾਂ ’ਤੇ ਟਿਕੀਆਂ ਹਨ। ਪੰਜਾਬ ਦੇ ਮਾਲਵਾ ਖੇਤਰ 13-14 ਜ਼ਿਲ੍ਹਿਆਂ ਦੀਆਂ ਕੁੱਲ 69 ਸੀਟਾਂ ’ਚੋਂ ਕਰੀਬ 343 ਸੀਟਾਂ ’ਤੇ ਡੇਰਾ ਦਾ ਪ੍ਰਭਾਵ ਮੰਨਿਆ ਜਾਂਦਾ ਹੈ। ਸੂਬੇ ਵਿਚ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਡੇਰਾ ਸੱਚਾ ਸੌਦਾ ਮੁਖੀ ਦੀ ਪੈਰੋਲ ਵੀ 27 ਫਰਵਰੀ ਤਕ ਹੀ ਹੈ। ਸੂਬੇ ਦੇ ਕਈ ਉਮੀਦਵਾਰ ਹੁਣ ਤਕ ਸਿਰਸਾ ਡੇਰਾ ਵਿਚ ਮੱਥਾ ਟੇਕ ਚੁੱਕੇ ਹਨ। ਇਸ ਤੋਂ ਇਲਾਵਾ ਡੇਰਾ ਵਲੋਂ 9 ਜਨਵਰੀ ਨੂੰ ਪੰਜਾਬ ਦੇ ਡੇਰਾ ਸਲਾਵਤਪੁਰਾ ’ਚ ਆਯੋਜਿਤ ਪ੍ਰੋਗਰਾਮ ’ਚ ਵੀ ਸਾਰੀਆਂ ਪਾਰਟੀਆਂ ਦੇ ਵੱਡੇ ਨੇਤਾਵਾਂ ਨੇ ਸ਼ਿਰਕਤ ਕੀਤੀ ਸੀ।

ਫ਼ਿਲਹਾਲ ਡੇਰਾ ਸੱਚਾ ਸੌਦਾ ਦੀ ਸਿਆਸੀ ਵਿੰਗ ਇੱਥੇ ਆਉਣ ਵਾਲੇ ਉਮੀਦਵਾਰਾਂ ਅਤੇ ਰਾਜਨੇਤਾਵਾਂ ’ਤੇ ਮੰਥਰ ਕਰ ਰਹੀ ਹੈ। ਡੇਰਾ ਮੁਖੀ ਨੂੰ ਪੈਰੋਲ ਮਿਲਣ ਮਗਰੋਂ ਪੰਜਾਬ ਚੋਣਾਂ ਦੀਆਂ ਸਰਗਰਮੀਆਂ ਵਧ ਗਈਆਂ ਹਨ। ਡੇਰੇ ਦੀ ਸਿਆਸੀ ਵਿੰਗ ਹੁਣ ਸਰਗਰਮ ਹੈ ਅਤੇ ਵਿੰਗ ਦੇ ਮੈਂਬਰ ਕੰਮ ’ਚ ਜੁੱਟ ਗਏ ਹਨ। ਜਦੋਂ ਇਸ ਸੰਦਰਭ ’ਚ ਡੇਰਾ ਸੱਚਾ ਸੌਦਾ ਦੀ ਸਿਆਸੀ ਵਿੰਗ ਦੇ ਪ੍ਰਧਾਨ ਰਾਮ ਸਿੰਘ ਇੰਸਾ ਤੋਂ ਪੁੱਛਿਆ ਗਿਆ ਤਾਂ ਉਹ ਬੋਲੇ ਕਿ ਅਜੇ ਵੇਖ ਰਹੇ ਹਾਂ, ਕੀ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਡੇਰਾ ਦੀ ਸਿਆਸੀ ਵਿੰਗ ਦਾ ਸੂਬੇ ’ਚ ਸਾਲ 2007, 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਦਖ਼ਲ ਰਿਹਾ ਹੈ। ਇਸ ਤੋਂ ਇਲਾਵਾ ਸਾਲ 2014 ਦੀਆਂ ਲੋਕ ਸਭਾ ਅਤੇ ਉਸ ਤੋਂ ਬਾਅਦ ਅਕਤੂਬਰ 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਵੀ ਡੇਰਾ ਦੀ ਸਿਆਸੀ ਵਿੰਗ ਨੇ ਖੁੱਲ੍ਹ ਕੇ ਕੰਮ ਕੀਤਾ ਸੀ। ਡੇਰੇ ਨੇ ਉਸ ਸਮੇਂ ਭਾਜਪਾ ਦਾ ਸਮਰਥਨ ਕੀਤਾ ਸੀ। ਇਸ ਵਾਰ ਸੰਗਤ ਨੂੰ ਡੇਰਾ ਕੀ ਨਿਰਦੇਸ਼ ਦਿੰਦਾ ਹੈ, ਇਹ ਤਾਂ ਸਮਾਂ ਦੀ ਦੱਸੇਗਾ।


author

Tanu

Content Editor

Related News