ਜੰਮੂ-ਕਸ਼ਮੀਰ : ਭਾਜਪਾ ਦੇ ਸਾਰੇ ਮੰਤਰੀਆਂ ਨੇ ਪਾਰਟੀ ਪ੍ਰਧਾਨ ਨੂੰ ਸੌਂਪੇ ਅਸਤੀਫੇ

Tuesday, Apr 17, 2018 - 09:38 PM (IST)

ਨਵੀਂ ਦਿੱਲੀ- ਜੰਮੂ-ਕਸ਼ਮੀਰ 'ਚ ਭਾਜਪਾ ਕੋਟੇ ਦੇ ਸਾਰੇ ਮੰਤਰੀ ਮਹਿਬੂਬਾ ਨੂੰ ਮੰਤਰੀ ਮੰਡਲ 'ਚ ਅਸਤੀਫੇ ਦੇਣਗੇ। ਕਠੂਆ ਰੇਪ ਕੇਸ ਦੇ ਬਾਅਦ ਭਾਜਪਾ ਦੇ ਦੋ ਮੰਤਰੀਆਂ ਨੇ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ। ਦੋ ਦਿਨ ਪਹਿਲਾਂ ਸੀ. ਐੱਮ. ਮਹਿਬੂਬਾ ਨੇ ਸਮਰਥਨ ਵਾਪਸੀ ਦੀ ਧਮਕੀ ਵੀ ਦਿੱਤੀ ਸੀ ਪਰ ਦੋ ਮੰਤਰੀਆਂ ਦੇ ਅਸਤੀਫੇ ਦੇ ਬਾਅਦ ਸਥਿਤੀ 'ਚ ਸੁਧਾਰ ਹੋਇਆ ਸੀ। ਪੀ. ਡੀ. ਪੀ. ਭਾਜਪਾ ਸਰਕਾਰ 'ਚ ਭਾਜਪਾ ਕੋਟੇ ਤੋਂ ਨਵੇਂ ਚਿਹਰੇ ਸ਼ਾਮਲ ਕਰਕੇ ਮੰਤਰੀ ਮੰਡਲ 'ਚ ਫੇਰਬਦਲ ਕੀਤਾ ਜਾਵੇਗਾ। 
ਭਾਜਪਾ ਕੋਟੇ ਤੋਂ ਮੰਤਰੀਆਂ ਨੇ ਪਾਰਟੀ ਸੂਬਾ ਪ੍ਰਧਾਨ ਦੇ ਸਾਹਮਣੇ ਆਪਣੇ-ਆਪਣੇ ਅਸਤੀਫੇ ਦੀ ਪੇਸ਼ਕਸ ਕੀਤੀ ਹੈ। ਅੰਤਿਮ ਫੈਸਲਾ ਪਾਰਟੀ ਸੂਬਾ ਪ੍ਰਧਾਨ ਨੂੰ ਲੈਣਾ ਹੈ। ਹਾਲਾਂਕਿ ਇਹ ਜੰਮੂ-ਕਸ਼ਮੀਰ ਸਰਕਾਰ ਲਈ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਪੀ. ਡੀ. ਪੀ. ਦੇ ਨਾਲ ਭਾਜਪਾ ਦੇ ਗੱਠਜੋੜ 'ਤੇ ਕੋਈ ਸੰਕਟ ਨਹੀਂ ਆਉਣ ਵਾਲਾ ਹੈ। ਇਹ ਮਹਿਜ ਮੰਤਰੀਆਂ ਦੇ ਅਸਤੀਫੇ ਨਾਲ ਜੁੜਿਆ ਮਾਮਲਾ ਹੈ।


Related News