‘ਆਪ’ ਦੇ ਵਟਸਐਪ ਗਰੁੱਪ ਤੋਂ ਫਿਰ ਹਟਾਈ ਅਲਕਾ ਲਾਂਬਾ
Sunday, May 26, 2019 - 04:55 AM (IST)

ਨਵੀਂ ਦਿੱਲੀ, (ਭਾਸ਼ਾ)– ਆਮ ਆਦਮੀ ਪਾਰਟੀ ਤੋਂ ਨਾਰਾਜ਼ ਚੱਲ ਰਹੀ ਚਾਂਦਨੀ ਚੌਕ ਦੀ ਵਿਧਾਇਕਾ ਅਲਕਾ ਲਾਂਬਾ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਾਰਟੀ ਵਿਧਾਇਕਾਂ ਦੇ ਵਟਸਐਪ ਗਰੁੱਪ ਤੋਂ ਹਟਾ ਦਿੱਤਾ ਗਿਆ ਹੈ। ਲਾਂਬਾ ਨੇ ਦਾਅਵਾ ਕੀਤਾ ਕਿ ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ 5ਵੇਂ ਕਾਰਜਕਾਲ ਲਈ ਮਿਲੀ ਜਿੱਤ ’ਤੇ ਉਨ੍ਹਾਂ ਨੂੰ ਵਧਾਈ ਦੇਣ ਦੀ ਵਜ੍ਹਾ ਨਾਲ ਉਸ ਨੂੰ (ਲਾਂਬਾ) ਨੂੰ ਗਰੁੱਪ ਵਿਚੋਂ ਹਟਾ ਦਿੱਤਾ ਗਿਆ।