ਅਕਸ਼ੈ ਕੁਮਾਰ ਮੁੜ ਹੋਏ ਕੋਰੋਨਾ ਪਾਜ਼ੇਟਿਵ, ਫ਼ਿਲਮ ਫੈਸਟਿਵਲ 'ਚ ਨਹੀਂ ਕਰਨਗੇ ਸ਼ਿਰਕਤ

05/15/2022 12:08:23 AM

ਮੁੰਬਈ-ਅਦਾਕਾਰ ਅਕਸ਼ੈ ਕੁਮਾਰ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਉਹ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ ਹਨ। ਕੁਮਾਰ (54) ਨੇ ਕਿਹਾ ਕਿ ਉਨ੍ਹਾਂ ਨੇ ਇਸ ਕਾਰਨ ਆਗਾਮੀ ਕਾਨ ਫ਼ਿਲਮ ਫੈਸਟੀਵਲ 'ਚ ਇੰਡੀਆ ਪੈਵੇਲੀਅਨ ਦੌਰਾ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ :-ਭੇਤਭਰੀ ਹਾਲਤ ਵਿਚ ਨੌਜਵਾਨ ਦੀ ਮੌਤ ,ਪਰਿਵਾਰ ਨੂੰ ਕਤਲ ਦਾ ਸ਼ੱਕ

PunjabKesari

ਉਨ੍ਹਾਂ ਟਵੀਟ ਕੀਤਾ ਕਿ ਮੈਂ ਅਸਲ 'ਚ ਕਾਨ-2022 'ਚ ਇੰਡੀਆ ਪੈਵੇਲੀਅਨ 'ਚ ਆਪਣੇ ਸਿਨੇਮਾ ਨੂੰ ਲੈ ਕੇ ਉਤਸੁਕ ਸੀ ਪਰ ਅਫਸੋਸ ਹੈ ਕਿ ਮੈਂ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਿਆ ਹਾਂ। ਅਨੁਰਾਗ ਠਾਕੁਰ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਮੈਂ ਅਸਲ 'ਚ ਉਥੇ ਨਾ ਜਾਣ 'ਤੇ ਕਮੀ ਮਹਿਸੂਸ ਕਰਾਂਗਾ। ਜ਼ਿਕਰਯੋਗ ਹੈ ਕਿ ਅਕਸ਼ੈ ਕੁਮਾਰ ਪਿਛਲੇ ਸਾਲ ਅਪ੍ਰੈਲ 'ਚ ਵੀ ਕੋਰੋਨਾ ਵਾਇਰਸ ਤੋਂ ਪੀੜਤ ਹੋ ਗਏ ਸਨ।

ਇਹ ਵੀ ਪੜ੍ਹੋ :- ਮਿਸਰ 'ਚ ਹੋਏ ਹਮਲੇ ਦੀ ISIS ਨੇ ਲਈ ਜ਼ਿੰਮੇਵਾਰੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News