ਅਖਿਲੇਸ਼ ਦਾ ਐਲਾਨ- ਮੈਂ ਨਹੀਂ ਲਗਵਾਵਾਂਗਾ ਕੋਰੋਨਾ ਦਾ ਟੀਕਾ, BJP ਦੇ ਟੀਕੇ ’ਤੇ ਕੋਈ ਭਰੋਸਾ ਨਹੀਂ

01/02/2021 4:48:11 PM

ਲਖਨਊ– ਦੇਸ਼ ’ਚ ਕੋਰੋਨਾ ਟੀਕਾਕਰਣ ਦੀਆਂ ਤਿਆਰੀਆਂ ਨੂੰ ਪਰਖਣ ਲਈ ਅਭਿਆਸ ਕੀਤਾ ਜਾ ਰਿਹਾ ਹੈ। ਲਖਨਊ ’ਚ ਹੀ 6 ਸਥਾਨਾਂ ’ਤੇ ਮਾਹਿਰਾਂ ਦੀ ਨਿਗਰਾਨੀ ’ਚ ਡਾਕਟਰਾਂ ਦਾ ਟੀਕਾਕਰਣ ਕੀਤਾ ਗਿਆ। ਜਲਦ ਹੀ ਪੂਰੇ ਦੇਸ਼ ’ਚ ਟੀਕਾਕਰਣ ਦੀ ਸ਼ੁਰੂਆਤ ਹੋਵੇਗੀ। 

ਇਸ ਵਿਚਕਾਰ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਮੈਂ ਕੋਰੋਨਾ ਦਾ ਟੀਕਾ ਨਹੀਂ ਲਗਵਾਵਾਂਗਾ। ਉਨ੍ਹਾਂ ਕਿਹਾ ਕਿ ਇਹ ਟੀਕਾ ਤਾਂ ਭਾਜਪਾ ਵਾਲਿਆਂ ਦਾ ਹੈ। ਮੈਂ ਇਸ ’ਤੇ ਕਿਵੇਂ ਵਿਸ਼ਵਾਸ ਕਰ ਸਕਦਾ ਹਾਂ, 2022 ’ਚ ਜਦੋਂ ਸਾਡੀ ਸਰਕਾਰ ਆਏਗੀ ਤਾਂ ਸਾਰਿਆਂ ਨੂੰ ਮੁਫ਼ਤ ਕੋਰੋਨਾ ਵੈਕਸੀਨ ਮਿਲੇਗੀ। ਉਨ੍ਹਾਂ ਕਿਹਾ ਕਿ ਅਸੀਂ ਭਾਜਪਾ ਦੀ ਵੈਕਸੀਨ ਨਹੀਂ ਲਗਵਾਵਾਂਗੇ। 

 

I am not going to get vaccinated for now. How can I trust BJP's vaccine, when our government will be formed everyone will get free vaccine. We cannot take BJP's vaccine: Samajwadi Party chief Akhilesh Yadav#COVID19 pic.twitter.com/qnmGENzUBH

— ANI UP (@ANINewsUP) January 2, 2021

ਅਖਿਲੇਸ਼ ਯਾਦਵ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਭਾਜਪਾ ਸਰਕਾਰ ’ਚ ਕੋਰੋਨਾ ਸਿਰਫ ਵਿਰੋਧੀਆਂ ਲਈ ਹੈ। ਕੋਰੋਨਾ ਦੀ ਆੜ ਹੇਠ ਭਾਜਪਾ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਆਪਣੀ ਨਾਕਾਮੀ ਲੁਕਾਉਣਾ ਚਾਹੁੰਦੀ ਹੈ। ਸਪਾ ਸਰਕਾਰ ਬਣਨ ’ਤੇ ਸਾਰਿਆਂ ਨੂੰ ਮੁਫ਼ਤ ਕੋਰੋਨਾ ਟੀਕਾ ਲਗਾਇਆ ਜਾਵੇਗਾ। ਅਖਿਲੇਸ਼ ਯਾਦਵ ਸ਼ਨੀਵਾਰ ਨੂੰ ਅਯੁੱਧਿਆ ਤੋਂ ਆਏ ਸੰਤਾਂ, ਸਿੱਖ ਸਮਾਜ ਦੇ ਲੋਕਾਂ ਅਤੇ ਮੌਲਾਨਾਵਾਂ ਤੋਂ ਆਸ਼ੀਰਵਾਦ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਪਾ ਸਰਕਾਰ ਬਣਨ ’ਤੇ ਅਯੁੱਧਿਆ ’ਚ ਧਾਰਮਿਕ ਸਥਾਨਾਂ ਅਤੇ ਆਮ ਲੋਕਾਂ ਕੋਲੋਂ ਵਸੂਲਿਆ ਜਾਣ ਵਾਲਾ ਟੈਕਸ ਮਾਫ਼ ਕਰ ਦਿੱਤਾ ਜਾਵੇਗਾ। ਰਾਮ ਦੀ ਨਗਰੀ ਟੈਕਸ ਮੁਕਤ ਹੋਵੇਗੀ। ਅਯੁੱਧਿਆ ਤੋਂ ਆਏ ਸੰਤਾਂ ਨੇ ਅਖਿਲੇਸ਼ ਦੇ ਦੁਬਾਰਾ ਮੁੱਖ ਮੰਤਰੀ ਬਣਨ ਦੀ ਭਵਿੱਖਬਾਣੀ ਕੀਤੀ ਅਯੁੱਧਿਆ ਤੋਂ ਆਏ ਕਈ ਸੰਤਾਂ ਨੇ ਅਖਿਲੇਸ਼ ਦੇ 2022 ’ਚ ਮੁੱਖ ਮੰਤਰੀ ਬਣਨ ਦੀ ਭਵਿੱਖਬਾਣੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ’ਚ ਖੂਬ ਵਿਕਾਸ ਹੋਇਆ ਹੈ। ਅਖਿਲੇਸ਼ ਦੀ ਅਗਵਾਈ ’ਚ ਪ੍ਰਦੇਸ਼ ਇਕ ਵਾਰ ਫਿਰ ਵਿਕਾਸ ਦੇ ਰਸਤੇ ’ਤੇ ਚੱਲੇਗਾ। ਉਥੇ ਹੀ ਅਖਿਲੇਸ਼ ਯਾਦਵ ਦੀ ਮੌਜੂਦਗੀ ’ਚ ਜੌਨਪੁਰ ਦੀ ਮੁੰਗਰਾ ਬਾਦਸ਼ਾਹਪੁਰ ਸੀਟ ਤੋਂ ਬਸਪਾ ਵਿਧਾਇਕ ਸੁਸ਼ਮਾ ਪਟੇਲ ਦੇ ਪਤੀ ਰਣਜੀਤ ਸਿੰਘ ਪਟੇਲ ਸ਼ਨੀਵਾਰ ਨੂੰ ਸਪਾ ’ਚ ਸ਼ਾਮਲ ਹੋ ਗਏ, ਸੁਸ਼ਮਾ ਦੇ ਮਾਤਾ-ਪਿਤਾ ਵੀ ਵਿਧਾਇਕ ਰਹਿ ਚੁੱਕੇ ਹਨ।


Rakesh

Content Editor

Related News