''ਸਰਾਬ'' ਤੇ ''ਸ਼ਰਾਬ'' ਦਾ ਅੰਤਰ ਨਫ਼ਰਤ ਵਧਾਉਣ ਵਾਲੇ ਨਹੀਂ ਜਾਣਦੇ : ਅਖਿਲੇਸ਼
Thursday, Mar 28, 2019 - 04:53 PM (IST)

ਲਖਨਊ— ਸਮਾਜਵਾਦੀ ਪਾਰਟੀ (ਸਪਾ) ਮੁਖੀ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਇਹ ਕਹਿੰਦੇ ਹੋਏ ਨਿਸ਼ਾਨਾ ਸਾਧਿਆ ਹੈ ਕਿ ਨਫ਼ਰਤ ਨੂੰ ਉਤਸ਼ਾਹ ਦੇਣ ਵਾਲੇ 'ਸਰਾਬ' ਅਤੇ 'ਸ਼ਰਾਬ' 'ਚ ਅੰਤਰ ਨਹੀਂ ਜਾਣਦੇ ਹਨ। ਅਖਿਲੇਸ਼ ਨੇ ਵੀਰਵਾਰ ਨੂੰ ਟਵੀਟ ਕੀਤਾ,''ਅੱਜ ਟੇਲੀ-ਪ੍ਰਾਮਪਟਰ ਨੇ ਇਹ ਪੋਲ ਖੋਲ੍ਹ ਦਿੱਤੀ ਕਿ ਸਰਾਬ ਅਤੇ ਸ਼ਰਾਬ ਦਾ ਅੰਤਰ ਉਹ ਲੋਕ ਨਹੀਂ ਜਾਣਦੇ ਜੋ ਨਫ਼ਰਤ ਦੇ ਨਸ਼ੇ ਨੂੰ ਉਤਸ਼ਾਹ ਦਿੰਦੇ ਹਨ।'ਸਪਾ ਮੁਖੀ ਨੇ ਲਿਖਿਆ,''ਸਰਾਬ ਨੂੰ ਮ੍ਰਿਗਤ੍ਰਿਸ਼ਨਾ ਵੀ ਕਹਿੰਦੇ ਹਨ ਅਤੇ ਇਹ ਉਹ ਧੁੰਦਲਾ ਜਿਹਾ ਸਪਨਾ ਹੈ ਜੋ ਭਾਜਪਾ 5 ਸਾਲਾਂ ਤੋਂ ਦਿਖਾ ਰਹੀ ਹੈ ਪਰ ਜੋ ਕਦੇ ਹਾਸਲ ਨਹੀਂ ਹੁੰਦਾ। ਹੁਣ ਜਦੋਂ ਨਵੀਆਂ ਚੋਣਾਂ ਆ ਗਈਆਂ ਹਨ ਤਾਂ ਉਹ ਨਵਾਂ ਸਰਾਬ ਦਿਖਾ ਰਹੇ ਹਨ।'' ਦੱਸਣਯੋਗ ਹੈ ਕਿ ਸ਼੍ਰੀ ਮੋਦੀ ਨੇ ਮੇਰਠ 'ਚ ਅੱਜ ਯਾਨੀ ਵੀਰਵਾਰ ਨੂੰ ਇਕ ਜਨ ਸਭਾ 'ਚ ਸਪਾ, ਰਾਸ਼ਟਰੀ ਲੋਕਦਲ (ਰਾਲੋਦ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਗਠਜੋੜ ਨੂੰ 'ਸਰਾਬ' ਦੱਸਦੇ ਹੋਏ ਉਸ ਨੂੰ ਸਮਾਜ ਅਤੇ ਦੇਸ਼ ਲਈ ਖਤਰਾ ਦੱਸਿਆ ਸੀ।