CAA ਵਿਰੋਧੀ ਰੈਲੀ ''ਚ ਸ਼ਾਮਲ ਹੋਈ ਅਖਿਲੇਸ਼ ਦੀ ਬੇਟੀ ਟੀਨਾ

Tuesday, Jan 21, 2020 - 06:02 PM (IST)

CAA ਵਿਰੋਧੀ ਰੈਲੀ ''ਚ ਸ਼ਾਮਲ ਹੋਈ ਅਖਿਲੇਸ਼ ਦੀ ਬੇਟੀ ਟੀਨਾ

ਲਖਨਊ— ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੀ 14 ਸਾਲ ਦੀ ਬੇਟੀ ਟੀਨਾ ਯਾਦਵ ਨੂੰ ਇਥੇ ਹੋਈ ਸੀ. ਏ. ਏ. ਵਿਰੋਧੀ ਰੈਲੀ 'ਚ ਹਿੱਸਾ ਲੈਂਦਿਆਂ ਵੇਖਿਆ ਗਿਆ। ਇਕ ਦਿਨ ਪਹਿਲਾਂ ਸਥਾਨਕ ਘੰਟਾਘਰ ਖੇਤਰ 'ਚ ਸੈਂਕੜੇ ਔਰਤਾਂ ਉਕਤ ਰੈਲੀ 'ਚ ਮੌਜੂਦ ਸਨ। ਟੀਨਾ ਵੀ ਉੱਥੇ ਪਹੁੰਚੀ ਹੋਈ ਸੀ। ਇਸ ਸਮੇਂ ਕਿਉਂਕਿ ਟੀਨਾ ਦੀ ਕੋਈ ਵੱਡੀ ਪੱਧਰ 'ਤੇ ਪਛਾਣ ਨਹੀਂ ਹੈ, ਇਸ ਲਈ ਕਿਸੇ ਨੇ ਵੀ ਉਸ ਦੀ ਮੌਜੂਦਗੀ ਵੱਲ ਧਿਆਨ ਨਹੀਂ ਦਿੱਤਾ।

PunjabKesariਮੰਗਲਵਾਰ ਜਦੋਂ ਟੀਨਾ ਦੀ ਰੈਲੀ ਵਾਲੀ ਫੋਟੋ ਵਾਇਰਲ ਹੋਈ ਤਾਂ ਉਹ ਇਕਦਮ ਸਟਾਰ ਬਣ ਗਈ। ਸੂਤਰਾਂ ਨੇ ਦੱਸਿਆ ਕਿ ਟੀਨਾ ਦੇ ਕੁਝ ਦੋਸਤ ਉਕਤ ਰੈਲੀ ਦਾ ਹਿੱਸਾ ਸਨ ਅਤੇ ਉਹ ਵੀ ਉਨ੍ਹਾਂ ਨੂੰ ਮਿਲਣ ਲਈ ਉੱਥੇ ਚਲੀ ਗਈ। ਅਜਿਹਾ ਪਹਿਲੀ ਵਾਰ ਹੈ, ਜਦੋਂ ਕਿਸੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਦੀ ਬੇਟੀ ਨੇ ਕਿਸੇ ਸਿਆਸੀ ਪ੍ਰੋਗਰਾਮ 'ਚ ਹਿੱਸਾ ਲਿਆ ਹੋਵੇ ਅਤੇ ਉਹ ਵੀ ਆਪਣੀ ਮਰਜ਼ੀ ਨਾਲ।


author

DIsha

Content Editor

Related News