ਭਾਜਪਾ ਲੋਕਾਂ ਨੂੰ ਡਰਾਉਣ ਦੀ ਕਰ ਰਹੀ ਹੈ ਕੋਸ਼ਿਸ਼ : ਅਖਿਲੇਸ਼ ਯਾਦਵ

Saturday, May 11, 2019 - 12:22 PM (IST)

ਭਾਜਪਾ ਲੋਕਾਂ ਨੂੰ ਡਰਾਉਣ ਦੀ ਕਰ ਰਹੀ ਹੈ ਕੋਸ਼ਿਸ਼ : ਅਖਿਲੇਸ਼ ਯਾਦਵ

ਲਖਨਊ— ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਜਪਾ ਅਤੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਹੈ। ਅਖਿਲੇਸ਼ ਯਾਦਵ ਨੇ ਕਿਹਾ ਕਿ 6ਵੇਂ ਗੇੜ ਦੀਆਂ ਚੋਣਾਂ 'ਚ ਭਾਜਪਾ ਅਤੇ ਕਾਂਗਰਸ ਜ਼ੀਰੋ ਸੀਟਾਂ ਜਿੱਤਣਗੀਆਂ। 7ਵੇਂ ਗੇੜ 'ਚ ਭਾਜਪਾ ਸਿਰਫ ਇਕ ਸੀਟ ਜਿੱਤੇਗੀ। ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਰੈੱਡ ਕਾਰਡ ਰਾਹੀਂ ਜਿੱਤਣਾ ਚਾਹੁੰਦੀ ਹੈ। ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਸਪਾ ਨੂੰ ਵਧ ਤੋਂ ਵਧ ਰੈੱਡ ਕਾਰਡ ਜਾਰੀ ਕਰੇ। ਸਪਾ-ਬਸਪਾ ਵਰਰਕਾਂ ਨੂੰ ਰੈੱਡ ਕਾਰਡ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਵੋਟ ਪਾਉਣ ਤੋਂ ਰੋਕਿਆ ਜਾ ਰਿਹਾ ਹੈ। ਅਸੀਂ ਪਿਛਲੀ ਵਾਰ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ, ਤੁਹਾਡੇ ਮਾਧਿਅਮ ਨਾਲ ਮੈਂ ਅੱਜ ਵੀ ਕਰ ਰਿਹਾ ਹਾਂ।

ਲੋਕਾਂ ਨੂੰ ਡਰਾਉਣ ਦੀ ਕਰ ਰਹੀ ਹੈ ਕੋਸ਼ਿਸ਼
ਅਖਿਲੇਸ਼ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਕੀ ਲਾਲ ਕਾਰਡ ਸਪਾ-ਬਸਪਾ ਨੂੰ ਹੀ ਜਾਰੀ ਕੀਤੇ ਜਾਣਗੇ? ਕੀ ਭਾਜਪਾ 'ਚ ਹਰ ਕੋਈ ਸਾਫ਼ ਹੈ, ਕੀ ਕੋਈ ਅਜਿਹਾ ਅਪਰਾਧੀ ਪਿੱਠਭੂਮੀ ਵਾਲਾ ਨਹੀਂ ਹੈ, ਜਿਸ ਨੂੰ ਰੈੱਡ ਕਾਰਡ ਜਾਰੀ ਕੀਤਾ ਗਿਆ ਹੋਵੇ, ਭਾਜਪਾ ਲੋਕਾਂ ਨੂੰ ਡਰਾਉਣ ਦੀ ਸਾਜਿਸ਼ ਕਰ ਰਹੀ ਹੈ ਤਾਂ ਕਿ ਉਹ ਆਪਣਾ ਵੋਟ ਨਾ ਪਾਏ।

ਭਾਜਪਾ ਸਰਕਾਰ ਨਫ਼ਰਤ 'ਤੇ ਆਧਾਰਤ
ਅਖਿਲੇਸ਼ ਨੇ ਕਿਹਾ ਕਿ ਪੀ.ਐੱਮ. ਅਤੇ ਭਾਜਪਾ ਦੂਜਿਆਂ ਨੂੰ ਉਨ੍ਹਾਂ ਚੀਜ਼ਾਂ ਲਈ ਦੋਸ਼ੀ ਠਹਿਰਾਉਂਦੇ ਹਨ, ਜੋ ਕਰਦੇ ਹਨ ਜਾਂ ਕਰਨਾ ਚਾਹੁੰਦੇ ਹਨ। ਭਾਜਪਾ ਜਾਤੀ ਆਧਾਰਤ ਰਾਜਨੀਤੀ ਕਰ ਰਹੀ ਹੈ। ਵੱਖ-ਵੱਖ ਜਾਤੀਆਂ ਅਤੇ ਧਰਮਾਂ ਦਰਮਿਆਨ ਨਫ਼ਰਤ ਫੈਲਾਉਣ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਦੀ ਸਰਕਾਰ ਝੂਠ ਅਤੇ ਨਫ਼ਰਤ 'ਤੇ ਆਧਾਰਤ ਹੈ। ਗਠਜੋੜ ਨੇ ਉਸ ਸਰਕਾਰ ਨੂੰ ਨਸ਼ਟ ਕਰਨ ਦਾ ਫੈਸਲਾ ਕਰ ਲਿਆ ਹੈ ਜੋ ਨਫ਼ਰਤ 'ਤੇ ਬਣੀ ਸੀ।


author

DIsha

Content Editor

Related News