ਗੋਰਖਪੁਰ ਤੋਂ ਉਡਾਣ ਭਰਨਗੇ ਅਕਾਸਾ ਏਅਰ ਲਾਈਨ ਦੇ ਜਹਾਜ਼, ਇਨ੍ਹਾਂ ਸ਼ਹਿਰਾਂ ਲਈ ਸ਼ੁਰੂ ਹੋਣਗੀਆਂ ਉਡਾਣਾਂ
Wednesday, May 08, 2024 - 06:14 AM (IST)
ਨੈਸ਼ਨਲ ਡੈਸਕ - ਪ੍ਰਾਈਵੇਟ ਏਅਰਲਾਈਨ ਅਕਾਸਾ ਏਅਰ (Akasa Air) 29 ਮਈ ਤੋਂ ਦਿੱਲੀ ਅਤੇ ਬੈਂਗਲੁਰੂ ਤੋਂ ਉੱਤਰ ਪ੍ਰਦੇਸ਼ ਦੇ ਗੋਰਖਪੁਰ ਲਈ ਉਡਾਣ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਡਿਊਲ ਲਈ ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਟਿਕਟਾਂ ਦੀ ਆਨਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਸਬੰਧ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਕਾਸਾ ਏਅਰ ਦੀਆਂ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਗੋਰਖਪੁਰ ਤੋਂ ਦਿੱਲੀ ਦੀ ਦੂਰੀ ਸਿਰਫ਼ 1 ਘੰਟੇ 15 ਮਿੰਟਾਂ ਵਿੱਚ ਪੂਰੀ ਹੋ ਜਾਵੇਗੀ। ਜਦੋਂ ਕਿ ਗੋਰਖਪੁਰ ਤੋਂ ਬੈਂਗਲੁਰੂ ਦੀ ਦੂਰੀ 2 ਘੰਟੇ 35 ਮਿੰਟਾਂ 'ਚ ਪੂਰੀ ਹੋਵੇਗੀ।
ਇਹ ਵੀ ਪੜ੍ਹੋ- ਰੇਲ ਰੋਕੋ ਅੰਦੋਲਨ: ਰੇਲਵੇ ਵਿਭਾਗ ਨੇ 10 ਮਈ ਤੱਕ ਰੱਦ ਕੀਤੀਆਂ 69 ਰੇਲਗੱਡੀਆਂ
ਗੋਰਖਪੁਰ ਤੋਂ ਫਲਾਈਟ ਦਾ ਸਮਾਂ
ਜਾਣਕਾਰੀ ਅਨੁਸਾਰ ਗੋਰਖਪੁਰ ਤੋਂ ਦਿੱਲੀ ਲਈ ਪਹਿਲੀ ਫਲਾਈਟ 29 ਮਈ ਨੂੰ ਦੁਪਹਿਰ 2:45 ਵਜੇ ਉਡਾਣ ਭਰੇਗੀ ਅਤੇ ਸ਼ਾਮ 4:00 ਵਜੇ ਦਿੱਲੀ ਪਹੁੰਚੇਗੀ। ਦਿੱਲੀ ਤੋਂ ਗੋਰਖਪੁਰ ਲਈ ਫਲਾਈਟ ਸ਼ਾਮ 4:55 'ਤੇ ਰਵਾਨਾ ਹੋਵੇਗੀ ਅਤੇ ਸ਼ਾਮ 6:45 'ਤੇ ਗੋਰਖਪੁਰ ਏਅਰਪੋਰਟ ਪਹੁੰਚੇਗੀ। ਇਸੇ ਤਰ੍ਹਾਂ ਬੈਂਗਲੁਰੂ ਲਈ ਵੀ ਉਡਾਣਾਂ 29 ਮਈ ਤੋਂ ਸ਼ੁਰੂ ਹੋਣਗੀਆਂ। ਬੈਂਗਲੁਰੂ ਤੋਂ ਅਕਾਸਾ ਫਲਾਈਟ ਸਵੇਰੇ 11:15 ਵਜੇ ਉਡਾਣ ਭਰੇਗੀ ਅਤੇ ਦੁਪਹਿਰ 2:05 ਵਜੇ ਗੋਰਖਪੁਰ ਪਹੁੰਚੇਗੀ। ਜਦੋਂ ਕਿ ਗੋਰਖਪੁਰ ਤੋਂ ਬੈਂਗਲੁਰੂ ਲਈ ਉਡਾਣ ਸ਼ਾਮ 7:20 'ਤੇ ਰਵਾਨਾ ਹੋਵੇਗੀ ਅਤੇ ਰਾਤ 9:55 'ਤੇ ਬੈਂਗਲੁਰੂ ਉਤਰੇਗੀ।
ਇਹ ਵੀ ਪੜ੍ਹੋ- ਐਪਲ ਨੇ M4 ਚਿੱਪ ਤੇ OLED ਡਿਸਪਲੇ ਵਾਲਾ ਸਭ ਤੋਂ ਪਤਲਾ ਆਈਪੈਡ ਪ੍ਰੋ ਕੀਤਾ ਲਾਂਚ, ਜਾਣੋ ਕੀਮਤ
ਅਕਾਸਾ ਏਅਰ ਦੀ ਆਨਲਾਈਨ ਬੁਕਿੰਗ ਸ਼ੁਰੂ
ਤੁਹਾਨੂੰ ਦੱਸ ਦੇਈਏ ਕਿ 29 ਮਈ ਤੋਂ ਗੋਰਖਪੁਰ ਦੇ ਨਾਲ-ਨਾਲ ਦਿੱਲੀ ਅਤੇ ਬੈਂਗਲੁਰੂ ਵਿਚਕਾਰ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਦੇ ਮੱਦੇਨਜ਼ਰ, ਅਕਾਸਾ ਏਅਰ ਨੇ ਟਿਕਟਾਂ ਦੀ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਅਲਾਇੰਸ ਏਅਰ ਅਤੇ ਇੰਡੀਗੋ ਪਹਿਲਾਂ ਹੀ ਇਸ ਰੂਟ 'ਤੇ ਉਡਾਣਾਂ ਚਲਾ ਰਹੀਆਂ ਹਨ। ਅਕਾਸਾ ਦੀ ਛੇਤੀ ਹੀ ਮੁੰਬਈ ਫਲਾਈਟ ਸੇਵਾ ਸ਼ੁਰੂ ਹੋਣ ਬਾਰੇ ਵੀ ਉਮੀਦਾਂ ਹਨ। ਇਸ ਤੋਂ ਇਲਾਵਾ, ਇੰਡੀਗੋ ਅਗਲੇ ਦੋ ਮਹੀਨਿਆਂ ਵਿੱਚ ਗੋਰਖਪੁਰ ਅਤੇ ਬੈਂਗਲੁਰੂ ਵਿਚਕਾਰ ਉਡਾਣਾਂ ਸ਼ੁਰੂ ਕਰਨ ਦੀ ਵੀ ਤਿਆਰੀ ਕਰ ਰਹੀ ਹੈ।
ਹਵਾਈ ਸੇਵਾਵਾਂ ਵਿੱਚ ਵਾਧੇ ਨੇ ਗੋਰਖਪੁਰ ਨੂੰ ਦਿੱਲੀ, ਮੁੰਬਈ, ਕੋਲਕਾਤਾ, ਹੈਦਰਾਬਾਦ ਅਤੇ ਬੈਂਗਲੁਰੂ ਵਰਗੇ ਸ਼ਹਿਰਾਂ ਦੇ ਨੇੜੇ ਲਿਆ ਦਿੱਤਾ ਹੈ। ਇਹ ਜ਼ਰੂਰੀ ਉਦੇਸ਼ਾਂ ਲਈ ਹੋਵੇ ਜਾਂ ਮਨੋਰੰਜਨ ਯਾਤਰਾਵਾਂ, ਇਹਨਾਂ ਸ਼ਹਿਰਾਂ ਦੀ ਦੂਰੀ ਕੁਝ ਘੰਟਿਆਂ ਵਿੱਚ ਪੂਰੀ ਹੋ ਜਾਂਦੀ ਹੈ। ਰਿਲੀਜ਼ 'ਚ ਕਿਹਾ ਗਿਆ ਹੈ ਕਿ ਪਹਿਲਾਂ ਇਨ੍ਹਾਂ ਸ਼ਹਿਰਾਂ ਦੀ ਯਾਤਰਾ ਦਾ ਸਮਾਂ 16 ਤੋਂ 36 ਘੰਟੇ ਲੱਗਦਾ ਸੀ।
ਇਹ ਵੀ ਪੜ੍ਹੋ- ਹੈਵਾਨੀਅਤ ਦੀਆਂ ਹੱਦਾਂ ਪਾਰ:ਨਾਬਾਲਗ ਦੀ ਕੁੱਟਮਾਰ ਤੋਂ ਬਾਅਦ ਪ੍ਰਾਈਵੇਟ ਪਾਰਟ ਨਾਲ ਇੱਟ ਬੰਨ੍ਹ ਬਣਾਈ ਵੀਡੀਓ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e