ਏਅਰਟੈੱਲ ਗਾਹਕਾਂ ਨੂੰ CEO ਦੀ ਚਿਤਾਵਨੀ! ਅਜਿਹੀ ਕਾਲ ਤੇ ਮੈਸੇਜ ਤੋਂ ਰਹੋ ਦੂਰ
Saturday, May 22, 2021 - 12:38 PM (IST)
ਗੈਜੇਟ ਡੈਸਕ– ਕੋਰੋਨਾ ਦੀ ਸ਼ੁਰੂਆਤ ਤੋਂ ਹੀ ਸਾਈਬਰ ਫਰਾਡ ਦੇ ਮਾਮਲਿਆਂ ’ਚ ਕਾਫ਼ੀ ਵਾਧਾ ਵੇਖਣ ਨੂੰ ਮਿਲਿਆ ਹੈ। ਆਏ ਦਿਨ ਸੋਸ਼ਲ ਮੀਡੀਆ ਜਾਂ ਕਿਸੇ ਹੋਰ ਤਰੀਕੇ ਨਾਲ ਲੋਕਾਂ ਨੂੰ ਸਾਈਬਰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਵਿਚਕਾਰ ਏਅਰਟੈੱਲ ਦੇ ਸੀ.ਈ.ਓ. ਗੋਪਾਲ ਵਿੱਤਲ ਨੇ ਆਪਣੇ ਗਾਹਕਾਂ ਨੂੰ ਸਾਈਬਰ ਫਰਾਡ ਨੂੰ ਲੈ ਕੇ ਸਾਵਧਾਨ ਰਹਿਣ ਲਈ ਕਿਹਾ ਹੈ। ਉਨ੍ਹਾਂ ਆਪਣੇ ਗਾਹਕਾਂ ਨੂੰ ਇਕ ਈ-ਮੇਲ ਰਾਹੀਂ ਸਾਈਬਰ ਫਰਾਡ ਨੂੰ ਲੈ ਕੇ ਸਾਵਧਾਨ ਕੀਤਾ ਹੈ।
ਇਹ ਵੀ ਪੜ੍ਹੋ– ਸਾਵਧਾਨ! ਹਵਾ ’ਚ 10 ਮੀਟਰ ਅੱਗੇ ਤਕ ਫੈਲ ਸਕਦੈ ਕੋਰੋਨਾ, ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਗੋਪਾਲ ਵਿੱਤਲ ਨੇ ਕਿਹਾ ਹੈ ਕਿ ਸਾਈਬਰ ਠੱਗ ਲੋਕਾਂ ਨੂੰ ਫੋਨ ਕਰਕੇ ਦੱਸਦੇ ਹਨ ਕਿ ਉਹ ਏਅਰਟੈੱਲ ਵਲੋਂ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਕਿਹਾ ਹੈ ਕਿ ਇਹ ਠੱਗ ਉਨ੍ਹਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਸ਼ਿਕਾਰ ਬਣਾ ਰਹੇ ਹਨ ਜੋ ਡਿਜੀਟਲ ਪੇਮੈਂਟ ਦਾ ਇਸਤੇਮਾਲ ਕਰ ਰਹੇ ਹਨ। ਇਹ ਠੱਗ ਏਅਰਟੈੱਲ ਦਾ ਕਰਮਚਾਰੀ ਬਣ ਕੇ ਲੋਕਾਂ ਨੂੰ ਫੋਨ ਕਰਕੇ ਕੇ.ਵਾਈ.ਸੀ. ਫਾਰਮ ਭਰਨ ਲਈ ਬੋਲ ਰਹੇ ਹਨ। ਇਹ ਠੱਗ ਲੋਕਾਂ ਨੂੰ ‘ਏਅਰਟੈੱਲ ਕੁਇੱਕ ਸੁਪੋਰਟ’ ਨਾਂ ਦੇ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਫੋਨ ’ਚ ਡਾਊਨਲੋਡ ਕਰਨ ਲਈ ਕਹਿ ਰਹੇ ਹਨ, ਜਦਕਿ ਸਚਾਈ ਇਹ ਹੈ ਕਿ ਇਹ ਐਪ ਪਲੇਅ ਸਟੋਰ ’ਤੇ ਹੈ ਹੀ ਨਹੀਂ।
ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ
ਜਦੋਂ ਗਾਹਕ ਨੂੰ ਇਹ ਐਪ ਪਲੇਅ ਸਟੋਰ ’ਤੇ ਨਹੀਂ ਮਿਲਦਾ ਤਾਂ ਠੱਕ ਉਨ੍ਹਾਂ ਨੂੰ ‘ਟੀਮ ਵਿਊਅਰ ਕੁਇੱਕ ਸੁਪੋਰਟ’ ਐਪ ਡਾਊਨਲੋਡ ਕਰਨ ਲਈ ਕਹਿੰਦੇ ਹਨ। ਇਸ ਐਪ ਰਾਹੀਂ ਸਾਈਬਰ ਠੱਗ ਲੋਕਾਂ ਦੇ ਫੋਨ ਦਾ ਰਿਮੋਟ ਐਕਸੈਸ ਲੈਂਦੇ ਹਨ ਅਤੇ ਉਨ੍ਹਾਂ ਦੇ ਫੋਨ ’ਚੋਂ ਡਾਟਾ ਚੋਰੀ ਕਰਦੇ ਹਨ ਅਤੇ ਫੋਨ ’ਚ ਸੇਵ ਪਾਸਵਰਡ ਦਾ ਵੀ ਪਤਾ ਲਗਾਉਂਦੇ ਹਨ।
ਇਹ ਵੀ ਪੜ੍ਹੋ– WHO ਦੀ ਪ੍ਰਮੁੱਖ ਵਿਗਿਆਨੀ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਦਿੱਤੀ ਨਵੀਂ ਚਿਤਾਵਨੀ
ਇਹ ਠੱਗ ਲੋਕਾਂ ਨਾਲ ਵੀ.ਆਈ.ਪੀ. ਮੈਂਬਰਸ਼ਿਪ ਦੇਣ ਦਾ ਵਾਅਦਾ ਕਰਦੇ ਹਨ। ਜਿਵੇਂ ਹੀ ਕੋਈ ਗਾਹਕ ਇਸ ਲਈ ਰਾਜ਼ੀ ਹੁੰਦਾ ਹੈ ਤਾਂ ਇਨ੍ਹਾਂ ਦੀ ਖੇਡ ਸ਼ੁਰੂ ਹੁੰਦੀ ਹੈ। ਗੋਪਾਲ ਵਿੱਤਲ ਨੇ ਕਿਹਾ ਹੈ ਕਿ ਏਅਰਟੈੱਲ ਵੀ.ਆਈ.ਵੀ. ਮੈਂਬਰਸ਼ਿਪ ਨਾਂ ਦੀ ਕੋਈ ਸੇਵਾ ਨਹੀਂ ਦਿੰਦੀ ਅਤੇ ਨਾ ਹੀ ਆਪਣੇ ਗਾਹਕਾਂ ਨੂੰ ਕਿਸੇ ਥਰਡ ਪਾਰਟੀ ਐਪ ਨੂੰ ਫੋਨ ’ਚ ਡਾਊਨਲੋਡ ਕਰਨ ਲਈ ਕਹਿੰਦੀ ਹੈ। ਅਜਿਹੇ ’ਚ ਇਸ ਤਰ੍ਹਾਂ ਦੇ ਕਿਸੇ ਵੀ ਮੈਸੇਜ ਅਤੇ ਫੋਨ ਕਾਲ ਤੋਂ ਸਾਵਧਾਨ ਰਹਿਣ ’ਚ ਹੀ ਭਲਾਈ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਫਰਾਡ ਦੇ ਸ਼ਿਕਾਰ ਹੋਣ ’ਤੇ ਤੁਰੰਤ 121 ’ਤੇ ਸ਼ਿਕਾਇਤ ਕਰੋ।