ਹੁਣ ਏਅਰਪੋਰਟ ''ਤੇ ਵੀ ਮਿਲੇਗਾ ਸਸਤਾ ਖਾਣਾ, ਜਾਣੋ ਕਿੰਨੀਆਂ ਘਟੀਆਂ ਕੀਮਤਾਂ
Sunday, Nov 10, 2024 - 12:06 PM (IST)
ਨੈਸ਼ਨਲ ਡੈਸਕ- ਏਅਰਪੋਰਟ 'ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਸਸਤੀਆਂ ਮਿਲਣਗੀਆਂ। ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਇਸ ਲਈ ਹਵਾਈ ਅੱਡਿਆਂ 'ਤੇ ਕਿਫਾਇਤੀ ਜ਼ੋਨ ਜ਼ਰੂਰੀ ਕਰਨ ਜਾ ਰਹੀ ਹੈ। ਯਾਨੀ ਹਰ ਏਅਰਪੋਰਟ 'ਤੇ ਕੁਝ ਸਥਾਨ ਕਿਫਾਇਤੀ ਜ਼ੋਨ ਵਜੋਂ ਰਾਖਵੇਂ ਹੋਣਗੇ, ਜਿੱਥੇ ਯਾਤਰੀ ਸਸਤੇ 'ਚ ਖਾਣ-ਪੀਣ ਦਾ ਸਾਮਾਨ ਖਰੀਦ ਸਕਣਗੇ। ਏਏਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਆਊਟਲੇਟਸ 'ਤੇ ਖਾਣ-ਪੀਣ ਦਾ ਸਾਮਾਨ ਲਗਭਗ 60-70 ਫ਼ੀਸਦੀ ਤੱਕ ਸਸਤਾ ਮਿਲੇਗਾ। ਅਜੇ ਏਅਰਪੋਰਟ 'ਤੇ ਇਕ ਚਾਹ ਲਗਭਗ 125-200 ਰੁਪਏ ਤੱਕ ਮਿਲਦੀ ਹੈ ਪਰ ਕਿਫਾਇਤੀ ਜ਼ੋਨ 'ਚ ਇਹ 50-60 ਰੁਪਏ ਦੀ ਮਿਲ ਸਕੇਗੀ। ਇੰਨਾ ਜ਼ਰੂਰ ਹੈ ਕਿ ਮਹਿੰਗੇ ਰੈਸਟੋਰੈਂਟ ਦੀ ਤਰ੍ਹਾਂ ਸਰਵਿਸ ਅਤੇ ਕਵਾਂਟਿਟੀ ਦਾ ਅੰਤਰ ਹੋਵੇਗਾ। ਯਾਨੀ ਬੈਠਣ ਦੀ ਜਗ੍ਹਾ ਸਟੈਂਡਿੰਗ ਟੇਬਲ ਲੱਗੀ ਹੋਵੇਗੀ। ਛੋਟੇ ਕੱਪ ਜਾਂ ਗਿਲਾਸ 'ਚ ਚਾਹ ਦਿੱਤੀ ਜਾਵੇਗੀ। ਫੁੱਲ ਮੂਲ ਦੀ ਜਗ੍ਹਾ ਕਾਮਪੈਕਟ ਮੀਲ ਹੋਵੇਗਾ। ਪੈਕਿੰਗ ਦੀ ਬੇਸਿਕ ਕੁਆਲਿਟੀ 'ਚ ਸਾਮਾਨ ਉਪਲੱਬਧ ਹੋਵੇਗਾ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਯਾਤਰੀ ਅਤੇ ਹਰ ਰਾਜ ਦੇ ਜਨਪ੍ਰਤੀਨਿਧੀ ਸ਼ਿਕਾਇਤ ਕਰਦੇ ਆ ਰਹੇ ਹਨ ਕਿ ਹਵਾਈ ਅੱਡੇ 'ਤੇ ਖਾਣ-ਪੀਣ ਦੀਆਂ ਚੀਜ਼ਾਂ ਇੰਨੀਆਂ ਮਹਿੰਗੀਆਂ ਹਨ ਕਿ ਆਮ ਯਾਤਰੀ ਇਨ੍ਹਾਂ ਨੂੰ ਖਰੀਦਣ ਤੋਂ ਅਸਮਰੱਥ ਹਨ। ਇਕ ਆਮ ਯਾਤਰੀ ਨੂੰ ਘਰ ਤੋਂ ਹਵਾਈ ਅੱਡੇ 'ਤੇ ਪਹੁੰਚਣ ਅਤੇ ਫਿਰ ਸਫ਼ਰ ਪੂਰਾ ਕਰਕੇ ਮੰਜ਼ਿਲ 'ਤੇ ਪਹੁੰਚਣ ਲਈ ਔਸਤਨ 6 ਤੋਂ 7 ਘੰਟੇ ਲੱਗ ਜਾਂਦੇ ਹਨ। ਕਿਉਂਕਿ ਹਵਾਈ ਅੱਡਾ ਅਤੇ ਜਹਾਜ਼ ਦੋਵੇਂ ਹੀ ਜਗ੍ਹਾ ਅਜਿਹੀਆਂ ਹਨ, ਜਿੱਥੇ ਯਾਤਰੀ ਚਾਹ-ਪਾਣੀ ਜਾਂ ਭੋਜਨ ਕਰ ਸਕਦਾ ਹੈ ਪਰ ਕੀਮਤਾਂ ਇੰਨੀਆਂ ਜ਼ਿਆਦਾ ਹਨ ਕਿ ਲੋਕ ਕੁਝ ਵੀ ਖਾਣ-ਪੀਣ ਨਾਲੋਂ ਭੁੱਖੇ ਰਹਿਣਾ ਹੀ ਬਿਹਤਰ ਸਮਝਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਮੁੰਬਈ, ਦਿੱਲੀ, ਬੈਂਗਲੁਰੂ ਅਤੇ ਕੋਚੀ ਹਵਾਈ ਅੱਡਿਆਂ 'ਤੇ ਘਰੇਲੂ ਉਡਾਣਾਂ ਦੇ ਰਵਾਨਗੀ ਵਾਲੇ ਖੇਤਰਾਂ ਵਿਚ ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਗਈ ਹੈ। ਇੱਥੇ ਸਸਤੀਆਂ ਦਰਾਂ 'ਤੇ 6-8 ਫੂਡ ਆਊਟਲੈੱਟ ਖੁੱਲ੍ਹਣਗੇ। ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ ਨੇ ਪਿਛਲੇ 2 ਮਹੀਨਿਆਂ ਵਿਚ ਇਸ ਸਮੱਸਿਆ ਦੇ ਹੱਲ ਲਈ 3 ਮੀਟਿੰਗਾਂ ਕੀਤੀਆਂ। ਇਨ੍ਹਾਂ ਵਿਚ ਏਏਆਈ, ਏਅਰਪੋਰਟ ਓਪਰੇਟਿੰਗ ਕੰਪਨੀ (ਡੀਆਈਏਐਲ) ਅਤੇ ਏਅਰਪੋਰਟ 'ਤੇ ਫੂਡ ਆਊਟਲੈਟਸ ਚਲਾਉਣ ਵਾਲੀਆਂ ਕੰਪਨੀਆਂ ਦੇ ਨੁਮਾਇੰਦੇ ਸ਼ਾਮਲ ਸਨ। ਦਸੰਬਰ ਤੱਕ ਦੇਸ਼ ਦੇ ਤਿੰਨ ਏਅਰਪੋਰਟ 'ਤੇ ਇਹ ਸਹੂਲਤ ਸ਼ੁਰੂ ਹੋਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8