ਖ਼ਰਾਬ ਮੌਸਮ ''ਚ ਫਸਿਆ ਮੁੰਬਈ ਤੋਂ ਉੱਡਿਆ ਹਵਾਈ ਜਹਾਜ਼, ਯਾਤਰੀਆਂ ਦੇ ਸੁੱਕੇ ਸਾਹ

Friday, Sep 13, 2024 - 03:47 PM (IST)

ਖ਼ਰਾਬ ਮੌਸਮ ''ਚ ਫਸਿਆ ਮੁੰਬਈ ਤੋਂ ਉੱਡਿਆ ਹਵਾਈ ਜਹਾਜ਼, ਯਾਤਰੀਆਂ ਦੇ ਸੁੱਕੇ ਸਾਹ

ਨਵੀਂ ਦਿੱਲੀ : ਇੰਡੀਗੋ ਦੀ ਮੁੰਬਈ ਤੋਂ ਅੱਜ ਫੁਕੇਟ ਲਈ ਰਵਾਨਾ ਹੋਈ ਫਲਾਈਟ ਨੂੰ ਖ਼ਰਾਬ ਮੌਸਮ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਸੈਂਕੜੇ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਜਾਣਕਾਰੀ ਮੁਤਾਬਕ, ਜਿਵੇਂ ਹੀ ਇਹ ਫਲਾਈਟ ਫੁਕੇਟ ਲਈ ਰਵਾਨਾ ਹੋਈ ਤਾਂ ਅਚਾਨਕ ਰਾਹ ਵਿਚ ਮੌਸਮ ਬਦਲ ਗਿਆ। ਇਹ ਫਲਾਈਟ ਹਾਲੇ ਮਲੇਸ਼ੀਆ ਦੇ ਉਪਰੋਂ ਥਾਈਲੈਂਡ ਲਈ ਲੰਘ ਰਹੀ ਸੀ, ਇਸੇ ਦੌਰਾਨ ਖ਼ਰਾਬ ਹੋਈ ਮੌਸਮ ਕਾਰਨ ਨੇੜਲੇ ਹਵਾਈ ਅੱਡੇ 'ਤੇ ਲੈਂਡ ਕਰਵਾਉਣ ਦੀ ਇਜਾਜ਼ਤ ਮੰਗਣੀ ਪਈ। ਦੱਸਿਆ ਜਾ ਰਿਹਾ ਹੈ ਕਿ ਮੌਸਮ ਇੰਨਾ ਖਰਾਬ ਹੋਇਆ ਕਿ ਫਲਾਈਟ ਨੂੰ ਅੱਗੇ ਲਿਜਾਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਏਅਰਲਾਈਨ ਵਲੋਂ ਇਸ ਫਲਾਈਟ ਨੂੰ ਥਾਈਲੈਂਡ ਪੇਂਗਾਂਗ ਹਵਾਈ ਅੱਡੇ ਵੱਲ ਮੋੜਨਾ ਪਿਆ। 

ਦਾਅਵਾ ਕੀਤਾ ਜਾ ਰਿਹਾ ਹੈ ਕਿ ਫਲਾਈਟ ਦੇ ਬਦਲਵੇਂ ਰੂਟਾਂ 'ਤੇ ਖਰਾਬ ਮੌਸਮ ਬਾਰੇ ਯਾਤਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ। ਯਾਤਰੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਵੇ, ਇਸ ਰਿਫਰੈੱਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਖਰਾਬ ਮੌਸਮ ਅਤੇ ਬਦਲਵੇਂ ਰੂਟ ਕਾਰਨ ਯਾਤਰੀਆਂ ਦੇ ਸਾਹ ਸੁੱਕ ਗਏ। 

ਉਧਰ ਦੂਜੇ ਪਾਸੇ ਇੰਡੀਗੋ ਏਅਰਾਲੀਨਜ਼ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ, ''ਫੁਕੇਟ ਵਿਚ ਖ਼ਰਾਬ ਮੌਸਮ ਕਾਰਨ ਮੁੰਬਈ ਤੋਂ ਫੁਕੇਟ ਜਾ ਰਹੀ ਉਡਾਣ 6ਈ 1701 ਨੂੰ ਮਲੇਸ਼ੀਆ ਦੇ ਪੇਨਾਂਗ ਹਵਾਈ ਅੱਡੇ ਵੱਲ ਮੋੜਿਆ ਗਿਆ ਹੈ।'' ਏਅਰਲਾਈਨ ਨੇ ਕਿਹਾ ਕਿ ਫੂਕੇਟ (ਥਾਈਲੈਂਡ) ਲਈ ਉਡਾਣਾਂ ਚਲਾਉਣ ਲਈ ਲੋੜੀਂਦੀ ਇਜਾਜ਼ਤ ਲੈਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ।

ਜਹਾਜ਼ 'ਚ ਸਵਾਰ ਯਾਤਰੀਆਂ ਦੀ ਗਿਣਤੀ ਬਾਰੇ ਤੁਰੰਤ ਜਾਣਕਾਰੀ ਨਹੀਂ ਮਿਲ ਸਕੀ ਹੈ। ਫਲਾਈਟ ਟ੍ਰੈਕਿੰਗ ਵੈੱਬਸਾਈਟ Flightradar24 'ਤੇ ਉਪਲੱਬਧ ਜਾਣਕਾਰੀ ਦੇ ਮੁਤਾਬਕ, ਫਲਾਈਟ ਨੂੰ A320 ਕਲਾਸ ਏਅਰਕ੍ਰਾਫਟ ਦੁਆਰਾ ਚਲਾਇਆ ਜਾ ਰਿਹਾ ਸੀ। ਇੰਡੀਗੋ ਨੇ ਕਿਹਾ ਕਿ ਏਅਰਲਾਈਨ ਨਾਲ ਕੋਈ ਸਿੱਧਾ ਲਿੰਕ ਨਾ ਹੋਣ ਦੇ ਬਾਵਜੂਦ, ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਸਾਵਧਾਨੀ ਵਜੋਂ ਫਲਾਈਟ ਨੂੰ ਪੇਨਾਂਗ ਵੱਲ ਮੋੜ ਦਿੱਤਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News