AirIndia ਦੀ ਫਲਾਈਟ 'ਚ ਟਾਇਲਟ ਹੋਇਆ ਜਾਮ, ਯਾਤਰੀਆਂ 'ਚ ਮਚਿਆ ਹੜਕੰਪ

Monday, Mar 10, 2025 - 02:40 PM (IST)

AirIndia ਦੀ ਫਲਾਈਟ 'ਚ ਟਾਇਲਟ ਹੋਇਆ ਜਾਮ, ਯਾਤਰੀਆਂ 'ਚ ਮਚਿਆ ਹੜਕੰਪ

ਨਵੀਂ ਦਿੱਲੀ - ਸ਼ਿਕਾਗੋ ਤੋਂ ਦਿੱਲੀ ਆ ਰਿਹਾ ਏਅਰ ਇੰਡੀਆ ਦਾ ਜਹਾਜ਼ ਦਸ ਘੰਟੇ ਤੋਂ ਵੱਧ ਦੀ ਉਡਾਣ ਤੋਂ ਬਾਅਦ ਵੀਰਵਾਰ ਨੂੰ ਅਮਰੀਕੀ ਸ਼ਹਿਰ ਵਾਪਸ ਪਰਤ ਗਿਆ। ਏਅਰਲਾਈਨ ਨੇ ਕਿਹਾ ਕਿ ਜਹਾਜ਼ ਨੂੰ ਤਕਨੀਕੀ ਕਾਰਨਾਂ ਕਰਕੇ ਵਾਪਸ ਪਰਤਣਾ ਪਿਆ। ਹਾਲਾਂਕਿ ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਕਈ ਟਾਇਲਟ ਜਾਮ ਹੋਣ ਕਾਰਨ ਜਹਾਜ਼ ਨੂੰ ਵਾਪਸ ਪਰਤਣਾ ਪਿਆ।

ਇਹ ਵੀ ਪੜ੍ਹੋ :     SIM Card ਨਾਲ ਜੁੜੀ ਵੱਡੀ ਖ਼ਬਰ, ਮੁਸੀਬਤ 'ਚ ਫਸ ਸਕਦੇ ਹੋ ਤੁਸੀਂ, ਜਾਣੋ ਟੈਲੀਕਾਮ ਦੇ ਨਵੇਂ ਨਿਯਮ 

10 ਘੰਟੇ ਬਾਅਦ ਹਵਾਈ ਅੱਡੇ 'ਤੇ ਵਾਪਸ ਪਰਤਿਆ

ਉਪਲਬਧ ਜਾਣਕਾਰੀ ਮੁਤਾਬਕ ਇਹ ਉਡਾਣ ਬੋਇੰਗ 777-337 ਈਆਰ ਜਹਾਜ਼ ਦੁਆਰਾ ਚਲਾਈ ਗਈ ਸੀ। ਦਸ ਘੰਟਿਆਂ ਤੋਂ ਵੱਧ ਦੀ ਉਡਾਣ ਤੋਂ ਬਾਅਦ, ਜਹਾਜ਼ ਸ਼ਿਕਾਗੋ ਦੇ ਓਆਰਡੀ ਹਵਾਈ ਅੱਡੇ 'ਤੇ ਵਾਪਸ ਪਰਤਿਆ। ਸੂਤਰ ਨੇ ਕਿਹਾ ਕਿ ਏਅਰ ਇੰਡੀਆ ਦੁਆਰਾ ਸੰਚਾਲਿਤ ਬੋਇੰਗ 777-300 ਈਆਰ ਜਹਾਜ਼ ਵਿੱਚ ਕੁੱਲ 10 ਪਖਾਨੇ ਹਨ, ਜਿਨ੍ਹਾਂ ਵਿੱਚ ਦੋ ਪਹਿਲੀ ਸ਼੍ਰੇਣੀ ਦੇ ਯਾਤਰੀਆਂ ਲਈ ਹਨ। ਇਸ ਵਿੱਚ ਪਹਿਲੀ, ਬਿਜ਼ਨਸ ਅਤੇ ਇਕਾਨਮੀ ਕਲਾਸ ਦੀਆਂ ਸੀਟਾਂ ਸਮੇਤ 340 ਤੋਂ ਵੱਧ ਸੀਟਾਂ ਹਨ।

ਇਹ ਵੀ ਪੜ੍ਹੋ :     Elon Musk ਨੇ ਕਾਰਾਂ ਦੀ ਵਿਕਰੀ ਵਧਾਉਣ ਲਈ ਦਿੱਤੇ ਸਸਤੀ ਫਾਇਨਾਂਸਿੰਗ ਤੇ ਫਰੀ ਚਾਰਜਿੰਗ ਦੇ ਆਫ਼ਰ

ਜਹਾਜ਼ ਵਿੱਚ ਟਾਇਲਟ ਬਣਿਆ ਵੱਡੀ ਸਮੱਸਿਆ

ਸੂਤਰ ਨੇ ਇਹ ਵੀ ਕਿਹਾ ਕਿ ਸਿਰਫ ਇਕ ਟਾਇਲਟ ਕੰਮ ਕਰ ਰਿਹਾ ਸੀ। ਟਿੱਪਣੀ ਲਈ ਸੰਪਰਕ ਕਰਨ 'ਤੇ, ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ 6 ਮਾਰਚ ਨੂੰ ਸ਼ਿਕਾਗੋ ਤੋਂ ਦਿੱਲੀ ਜਾਣ ਵਾਲੀ ਫਲਾਈਟ AI126 ਤਕਨੀਕੀ ਕਾਰਨਾਂ ਕਰਕੇ ਸ਼ਿਕਾਗੋ ਪਰਤ ਗਈ ਸੀ। ਬੁਲਾਰੇ ਨੇ ਇਕ ਬਿਆਨ ਵਿਚ ਕਿਹਾ, “ਸ਼ਿਕਾਗੋ ਵਿਚ ਉਤਰਨ ਤੋਂ ਬਾਅਦ, ਸਾਰੇ ਯਾਤਰੀ ਅਤੇ ਚਾਲਕ ਦਲ ਆਮ ਤੌਰ 'ਤੇ ਉਤਰ ਗਏ। ਉਨ੍ਹਾਂ ਦੀ ਅਸੁਵਿਧਾ ਨੂੰ ਘੱਟ ਕਰਨ ਲਈ ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਸੀ। ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਸਨ।'' ਬੁਲਾਰੇ ਨੇ ਇਹ ਵੀ ਕਿਹਾ ਕਿ ਟਿਕਟਾਂ ਰੱਦ ਹੋਣ 'ਤੇ ਯਾਤਰੀਆਂ ਨੂੰ ਪੂਰਾ ਰਿਫੰਡ ਦਿੱਤਾ ਜਾਵੇਗਾ। ਜੇਕਰ ਯਾਤਰੀ ਚਾਹੁਣ ਤਾਂ ਬਿਨਾਂ ਕਿਸੇ ਵਾਧੂ ਖਰਚੇ ਦੇ ਦੁਬਾਰਾ ਯਾਤਰਾ ਕਰ ਸਕਦੇ ਹਨ।

ਇਹ ਵੀ ਪੜ੍ਹੋ :     ਜਾਣੋ EPF ਬੈਲੇਂਸ ਚੈੱਕ ਕਰਨ ਦੇ ਆਸਾਨ ਤਰੀਕੇ, ਨਹੀਂ ਹੋਵੇਗੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ
ਇਹ ਵੀ ਪੜ੍ਹੋ :     Ford ਤੋਂ ਬਾਅਦ Volkswagen ਵੀ ਕਰ ਸਕਦੀ ਹੈ ਭਾਰਤ ਤੋਂ ਵਾਪਸੀ, ਜਾਣੋ ਕੀ ਹੈ ਪੂਰਾ ਮਾਮਲਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News