ਦਿੱਲੀ ''ਚ ਸ਼ੁਰੂ ਹੋਵੇਗੀ ਏਅਰ ਟੈਕਸੀ ਸੇਵਾ

Sunday, Nov 05, 2017 - 12:57 PM (IST)

ਦਿੱਲੀ ''ਚ ਸ਼ੁਰੂ ਹੋਵੇਗੀ ਏਅਰ ਟੈਕਸੀ ਸੇਵਾ

ਨਵੀਂ ਦਿੱਲੀ—ਕੇਂਦਰ ਸਰਕਾਰ ਦਿੱਲੀ ਹਵਾਈ ਅੱਡੇ ਤੋਂ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਦੇ ਵੱਖ-ਵੱਖ ਇਲਾਕਿਆਂ ਲਈ ਏਅਰ ਟੈਕਸੀ ਸੇਵਾ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੀ ਹੈ।   ਸ਼ਹਿਰੀ ਹਵਾਬਾਜ਼ੀ ਸਕੱਤਰ ਰਾਜੀਵ ਨਯਨ ਚੌਬੇ ਨੇ ਸਰਕਾਰੀ ਹੈਲੀਕਾਪਟਰ ਸੇਵਾ ਕੰਪਨੀ ਪਵਨਹੰਸ ਲਿਮਟਿਡ ਵੱਲੋਂ ਅੱਜ ਇੱਥੇ ਰੋਹਿਣੀ ਹੈਲੀ ਪੋਰਟ 'ਤੇ ਆਯੋਜਿਤ ਪਹਿਲੇ 'ਹੈਲੀ ਐਕਸਪੋ ਇੰਡੀਆ' ਦੇ ਉਦਘਾਟਨ ਮੌਕੇ ਇਹ ਗੱਲ ਕਹੀ। ਉਨ੍ਹਾਂ ਦੱਸਿਆ ਕਿ ਦਿੱਲੀ ਹਵਾਈ ਅੱਡੇ 'ਤੇ ਉਤਰਨ ਵਾਲੇ ਜਾਂ ਫਲਾਈਟ ਫੜਨ ਲਈ ਉਥੇ ਜਾਣ ਵਾਲੇ ਕਈ ਯਾਤਰੀ ਸਮੇਂ ਦੀ ਬੱਚਤ ਨੂੰ ਵੇਖਦਿਆਂ ਖੁਸ਼ੀ-ਖੁਸ਼ੀ ਏਅਰ ਟੈਕਸੀ ਸੇਵਾ ਲਈ ਪੈਸਾ ਖਰਚ ਕਰ ਸਕਦੇ ਹਨ। 
ਇਸ ਸੇਵਾ ਲਈ ਡਾਇਲ ਅਤੇ ਏਅਰਪੋਰਟ ਅਥਾਰਟੀ ਉਨ੍ਹਾਂ ਇਲਾਕਿਆਂ ਦੀ ਪਛਾਣ ਕਰਨਗੇ, ਜਿੱਥੋਂ ਜ਼ਿਆਦਾ ਗਿਣਤੀ 'ਚ ਯਾਤਰੀ ਹਵਾਈ ਅੱਡੇ 'ਤੇ ਆਉਂਦੇ-ਜਾਂਦੇ ਹਨ ਤਾਂ ਕਿ ਏਅਰ ਟੈਕਸੀ ਸੇਵਾ ਯਾਤਰੀਆਂ ਲਈ ਬਹੁਤ ਜ਼ਿਆਦਾ ਮਹਿੰਗੀ ਅਤੇ ਸੰਚਾਲਕ ਕੰਪਨੀਆਂ ਲਈ ਘਾਟੇ ਦਾ ਸੌਦਾ ਨਾ ਹੋਵੇ। ਨਾਲ ਹੀ ਉਨ੍ਹਾਂ ਇਲਾਕਿਆਂ 'ਚ ਹੈਲੀਪੈਡ ਬਣਾਉਣ ਲਈ ਜਗ੍ਹਾ ਦੀ ਪਛਾਣ ਵੀ ਕੀਤੀ ਜਾਵੇਗੀ।


Related News