ਦਿੱਲੀ-NCR ''ਚ ਹਵਾ ਗੁਣਵੱਤਾ ਦਾ ਪੱਧਰ ''ਗੰਭੀਰ'', 2 ਦਿਨਾਂ ਤੱਕ ਸੁਧਾਰ ਹੋਣ ਦਾ ਅਨੁਮਾਨ

Friday, Dec 24, 2021 - 05:12 PM (IST)

ਦਿੱਲੀ-NCR ''ਚ ਹਵਾ ਗੁਣਵੱਤਾ ਦਾ ਪੱਧਰ ''ਗੰਭੀਰ'', 2 ਦਿਨਾਂ ਤੱਕ ਸੁਧਾਰ ਹੋਣ ਦਾ ਅਨੁਮਾਨ

ਨਵੀਂ ਦਿੱਲੀ (ਵਾਰਤਾ)- ਰਾਸ਼ਟਰੀ ਰਾਜਧਾਨੀ 'ਚ ਤਾਪਮਾਨ 'ਚ ਕਮੀ ਆਉਣ ਦੇ ਨਾਲ ਹੀ ਸ਼ੁੱਕਰਵਾਰ ਨੂੰ ਹਵਾ ਗੁਣਵੱਤਾ ਸੂਚਕਾਂਕ 'ਗੰਭੀਰ' ਸ਼੍ਰੇਣੀ 'ਚ ਪਹੁੰਚ ਗਿਆ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਕਿਹਾ ਕਿ ਅਗਲੇ 2 ਦਿਨਾਂ 'ਚ ਹਵਾ ਗੁਣਵੱਤਾ ਦੇ ਪੱਧਰ 'ਚ ਸੁਧਾਰ ਹੋਣ ਦੇ ਆਸਾਰ ਹਨ। ਉਨ੍ਹਾਂ ਕਿਹਾ,''ਦਿੱਲੀ ' ਚ ਦੱਖਣੀ ਪੂਰਬ/ਪੂਰਬ ਵੱਲੋਂ ਹਵਾਵਾਂ ਚਲਣ ਨਾਲ 25 ਤੋਂ 26 ਦਸੰਬਰ ਨੂੰ ਹਵਾ ਗੁਣਵੱਤਾ ਦੇ ਪੱਧਰ 'ਚ ਸੁਧਾਰ ਹੋਣ ਦਾ ਅਨੁਮਾਨ ਹੈ।''

ਇਹ ਵੀ ਪੜ੍ਹੋ : ਕੀ 31 ਦਸੰਬਰ ਤੱਕ ਭਾਰਤ ਬੰਦ ਦਾ ਕੀਤਾ ਗਿਆ ਹੈ ਐਲਾਨ? ਜਾਣੋ ਇਸ ਵਾਇਰਲ ਸੰਦੇਸ਼ ਦੀ ਪੂਰੀ ਸੱਚਾਈ

ਸਿਸਟਮ ਆਫ਼ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (ਸਫ਼ਰ) ਅਨੁਸਾਰ, ਪੀ.ਐੱਮ. 2.5 ਅਤੇ ਪੀ.ਐੱਮ. 10 ਦੀ ਦ੍ਰਿਸ਼ਤਾ 261 'ਗੰਭੀਰ' ਅਤੇ 423 'ਬਹੁਤ ਖ਼ਰਾਬ' ਸ਼੍ਰੇਣੀ 'ਚ ਰਹੀ। ਰਾਜਧਾਨੀ 'ਚ ਐੱਨ.ਸੀ.ਆਰ. ਦੇ ਗੁਆਂਢੀ ਸ਼ਹਿਰ ਨੋਇਡਾ ਅਤੇ ਗੁਰੂਗ੍ਰਾਮ 'ਚ ਹਵਾ ਗੁਣਵੱਤਾ ਦਾ ਪੱਧਰ 'ਬੇਹੱਦ ਖ਼ਰਾਬ' ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਹਵਾ ਗੁਣਵੱਤਾ ਦਾ ਪੱਧਰ ਫਰੀਦਾਬਾਦ 'ਚ 406, ਗੁਰੂਗ੍ਰਾਮ 'ਚ 325, ਗਾਜ਼ੀਆਬਾਦ 'ਚ 370 ਅਤੇ ਨੋਇਡਾ ਸੈਕਟਰ 62 'ਚ 427 ਦਰਜ ਕੀਤਾ। ਇਸ ਵਿਚ ਆਈ.ਐੱਮ.ਡੀ. ਅਨੁਸਾਰ ਦਿੱਲੀ 'ਚ ਘੱਟੋ-ਘੱਟ ਤਾਪਮਾਨ ਆਮ ਤੋਂ ਇਕ ਡਿਗਰੀ ਘੱਟ 6.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਦਿਨ 'ਚ 'ਮੱਧਮ ਧੁੰਦ' ਰਹਿਣ ਦਾ ਅਨੁਮਾਨ ਹੈ ਅਤੇ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਰਹਿਣ ਦੇ ਆਸਾਰ ਹਨ। ਦਿੱਲੀ 'ਚ ਵੀਰਵਾਰ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 23.1 ਡਿਗਰੀ ਸੈਲੀਅਸ ਦਰਜ ਕੀਤਾ ਗਿਆ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News