ਪੰਜਾਬ ’ਚ ਪਰਾਲੀ ਸਾੜਨ ਕਾਰਨ ਜ਼ਹਿਰੀਲੀ ਹੋਈ ਦਿੱਲੀ ਦੀ ਆਬੋ- ਹਵਾ, ਤਸਵੀਰਾਂ ਨੂੰ ਵੇਖੋ ਹਾਲਾਤ
Tuesday, Nov 01, 2022 - 03:34 PM (IST)
ਨਵੀਂ ਦਿੱਲੀ- ਪੰਜਾਬ ’ਚ ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਦਰਮਿਆਨ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ’ਚ ਆਉਣ ਕਾਰਨ ਦਿੱਲੀ ਦੀ ਆਬੋ-ਹਵਾ ਵਿਗੜ ਗਈ। ਮੰਗਲਵਾਰ ਨੂੰ ਦਿੱਲੀ ਵਿਚ ਧੁੰਦ ਅਤੇ ਧੂੰਏਂ ਦੀ ਪਰਤ ਛਾਈ ਰਹੀ। ਅਮਰੀਕੀ ਪੁਲਾੜ ਏਜੰਸੀ 'ਨਾਸਾ' ਵੱਲੋਂ ਲਈਆਂ ਗਈਆਂ ਸੈਟੇਲਾਈਟ ਤਸਵੀਰਾਂ 'ਚ ਕਈ ਲਾਲ ਨਿਸ਼ਾਨ ਹਨ, ਜੋ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ 'ਚ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਦਰਸਾਉਂਦੇ ਹਨ। ਪੂਰਬੀ ਪਾਕਿਸਤਾਨ ਤੋਂ ਪੂਰਬੀ ਉੱਤਰ ਪ੍ਰਦੇਸ਼ ਤੱਕ ਸਿੰਧੂ-ਗੰਗਾ ਦੇ ਮੈਦਾਨਾਂ ਦੇ ਵਿਸ਼ਾਲ ਖੇਤਰਾਂ ’ਤੇ ਧੁੰਦ ਦੀ ਇਕ ਪਰਤ ਦਿਖਾਈ ਦਿੰਦੀ ਹੈ।
ਇਹ ਵੀ ਪੜ੍ਹੋ- ਦਿੱਲੀ ਦੀ ਆਬੋ-ਹਵਾ ਹੋਈ ‘ਜ਼ਹਿਰੀਲੀ’, ਸਰਕਾਰ ਨੇ ਪ੍ਰਦੂਸ਼ਣ ਰੋਕਣ ਲਈ ਚੁੱਕਿਆ ਵੱਡਾ ਕਦਮ
ਪਰਾਲੀ ਸਾੜਨ ਨਾਲ ਹਵਾ ਹੋਈ ਜ਼ਹਿਰੀਲੀ-
ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) ਮੰਗਲਵਾਰ ਨੂੰ ਸਵੇਰੇ 10 ਵਜੇ 429 ਸੀ, ਜਦੋਂ ਕਿ ਸੋਮਵਾਰ ਸ਼ਾਮ 4 ਵਜੇ 352 ਸੀ। ਜੇਕਰ AQI 400 ਤੋਂ ਵੱਧ ਹੁੰਦਾ ਹੈ, ਤਾਂ ਇਸ ਨੂੰ "ਗੰਭੀਰ" ਸ਼੍ਰੇਣੀ ਵਿਚ ਮੰਨਿਆ ਜਾਂਦਾ ਹੈ। ਇਸ ਕਾਰਨ ਲੋਕਾਂ ਦੀ ਸਿਹਤ ’ਤੇ ਗੰਭੀਰ ਸਿਹਤ ਅਸਰ ਪੈ ਸਕਦਾ ਹੈ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਵਿਸ਼ਲੇਸ਼ਣ ਮੁਤਾਬਕ 1 ਨਵੰਬਰ ਤੋਂ 15 ਨਵੰਬਰ ਵਿਚਕਾਰ ਪਰਾਲੀ ਸਾੜਨ ਦੇ ਮਾਮਲੇ ਸਿਖਰ 'ਤੇ ਹੁੰਦੇ ਹਨ, ਤਾਂ ਰਾਜਧਾਨੀ ਦੇ ਲੋਕ ਜ਼ਹਿਰੀਲੀ ਹਵਾ ਵਿਚ ਸਾਹ ਲੈਂਦੇ ਹਨ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਪੁੱਜਾ ਮੋਰਬੀ ਪੁਲ ਹਾਦਸੇ ਦਾ ਮਾਮਲਾ; 134 ਲੋਕਾਂ ਦੀ ਗਈ ਜਾਨ, ਹੁਣ ਤੱਕ 9 ਲੋਕ ਗ੍ਰਿਫ਼ਤਾਰ
ਦਿੱਲੀ ਦੇ ਕਈ ਇਲਾਕਿਆਂ ’ਚ AQI ‘ਗੰਭੀਰ’
ਬੁਰਾੜੀ ਕਰਾਸਿੰਗ (AQI 477), ਬਵਾਨਾ (465), ਵਜ਼ੀਰਪੁਰ (467), ਨਰੇਲਾ (465), ਵਿਵੇਕ ਵਿਹਾਰ (457), ਰੋਹਿਣੀ (462), ਜਹਾਂਗੀਰਪੁਰੀ (475), ਸੋਨੀਆ ਵਿਹਾਰ (469) ਅਤੇ ਅਸ਼ੋਕ ਵਿਹਾਰ (465) ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ’ਚ ਰਹੀ।
ਇਹ ਵੀ ਪੜ੍ਹੋ- ਮੋਰਬੀ ਪੁਲ ਹਾਦਸਾ; PM ਮੋਦੀ ਦੇ ਦੌਰੇ ਤੋਂ ਪਹਿਲਾਂ ਰਾਤੋ-ਰਾਤ ਚਮਕਾਇਆ ਗਿਆ ਸਰਕਾਰੀ ਹਸਪਤਾਲ
ਯੂਨੀਵਰਸਿਟੀ ਆਫ ਸ਼ਿਕਾਗੋ ਨੇ ਕੀਤਾ ਇਹ ਦਾਅਵਾ-
ਯੂਨੀਵਰਸਿਟੀ ਆਫ ਸ਼ਿਕਾਗੋ (EPIC) ਦੇ ਐਨਰਜੀ ਪਾਲਿਸੀ ਇੰਸਟੀਚਿਊਟ ਵੱਲੋਂ ਜੂਨ ਵਿਚ ਜਾਰੀ ਏਅਰ ਕੁਆਲਿਟੀ ਲਾਈਫ ਇੰਡੈਕਸ (AQLI) ਮੁਤਾਬਕ ਖਰਾਬ ਹਵਾ ਦੀ ਗੁਣਵੱਤਾ ਕਾਰਨ ਦਿੱਲੀ ਵਾਸੀਆਂ ਦੀ
ਜੀਵਨ ਸੰਭਾਵਨਾ 10 ਸਾਲ ਤੱਕ ਘੱਟ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਸੁਰਖੀਆਂ ’ਚ ਮੇਰਠ ਦਾ ‘ਬਾਹੂਬਲੀ ਸਮੋਮਾ’; 8 ਕਿਲੋ ਵਜ਼ਨ, 3 ਕਾਰੀਗਰਾਂ ਨੇ 5 ਘੰਟਿਆ ’ਚ ਬਣਾਇਆ
AQI ਦਾ ਪੱਧਰ-
0 ਅਤੇ 50 ਦੇ ਵਿਚਕਾਰ AQI 'ਚੰਗਾ', 51 ਅਤੇ 100 ਵਿਚਕਾਰ 'ਤਸੱਲੀਬਖਸ਼', 101 ਅਤੇ 200 ਵਿਚਕਾਰ 'ਮੱਧਮ', 201 ਅਤੇ 300 ਵਿਚਕਾਰ 'ਖ਼ਰਾਬ', 301 ਅਤੇ 400 ਵਿਚਕਾਰ 'ਬਹੁਤ ਖਰਾਬ', ਅਤੇ 401 ਅਤੇ 500 ਵਿਚਕਾਰ ਨੂੰ 'ਗੰਭੀਰ' ਸ਼੍ਰੇਣੀ ਵਿਚ ਮੰਨਿਆ ਜਾਂਦਾ ਹੈ।