ਦਿੱਲੀ ''ਚ ਹਵਾ ਗੁਣਵੱਤਾ ''ਗੰਭੀਰ'' ਸ਼੍ਰੇਣੀ ''ਚ, ਘੱਟੋ-ਘੱਟ ਤਾਪਮਾਨ 16.6 ਡਿਗਰੀ ਸੈਲੀਅਸ ਦਰਜ

Saturday, Nov 04, 2023 - 01:09 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਕਈ ਇਲਾਕਿਆਂ 'ਚ ਸ਼ਨੀਵਾਰ ਸਵੇਰੇ ਹਵਾ ਗੁਣਵੱਤਾ 'ਗੰਭੀਰ' ਸ਼੍ਰੇਣੀ 'ਚ ਦਰਜ ਕੀਤੀ ਗਈ, ਜਦੋਂ ਕਿ ਰਾਸ਼ਟਰੀ ਰਾਜਧਾਨੀ 'ਚ ਘੱਟੋ-ਘੱਟ ਤਾਪਮਾਨ ਇਕ ਡਿਗਰੀ ਤੋਂ ਵੱਧ 16.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਸਵੇਰੇ 9 ਵਜੇ 407 'ਤੇ ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਅਨੁਸਾਰ, ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਅਤੇ ਸ਼ਾਦੀਪੁਰ 'ਚ ਏ.ਕਿਊ.ਆਈ. 453 ਦਰਜ ਕੀਤਾ ਗਿਆ।

PunjabKesari

ਆਨੰਦ ਵਿਹਾਰ 'ਚ 448, ਵਜ਼ੀਰਪੁਰ 'ਚ 442, ਪੰਜਾਬੀ ਬਾਗ 'ਚ 435, ਬਵਾਨਾ 'ਚ 434, ਓਖਲਾ 'ਚ 432 ਅਤੇ ਆਰ.ਕੇ. ਪੁਰਮ 'ਚ 431 ਏ.ਕਿਊ.ਆਈ. ਦਰਜ ਕੀਤਾ ਗਿਆ। ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਦੇ ਹੋਰ ਹਿੱਸਿਆਂ 'ਚ ਹਵਾ ਗੁਣਵੱਤਾ ਦਿੱਲੀ ਵਰਗੀ ਰਹੀ। ਗਾਜ਼ੀਆਬਾਦ 'ਚ ਏ.ਕਿਊ.ਆਈ. 377, ਗ੍ਰੇਟਰ ਨੋਇਡਾ 'ਚ 490, ਫਰੀਦਾਬਾਦ 'ਚ 449 ਅਤੇ ਗੁਰੂਗ੍ਰਾਮ 'ਚ 392 ਦਰਜ ਕੀਤਾ ਗਿਆ। ਏ.ਕਿਊ.ਆਈ. ਜ਼ੀਰੋ ਤੋਂ 50 ਦਰਮਿਆਨ 'ਚੰਗਾ', 51 ਤੋਂ 100 ਦਰਮਿਆਨ 'ਸੰਤੋਸ਼ਜਨਕ', 101 ਤੋਂ 200 ਦਰਮਿਆਨ 'ਮੱਧਮ', 201 ਤੋਂ 300 ਦਰਮਿਆਨ 'ਖ਼ਰਾਬ', 301 ਤੋਂ 400 ਦਰਮਿਆਨ 'ਬਹੁਤ ਖ਼ਰਾਬ' ਅਤੇ 401 ਤੋਂ 500 ਦਰਮਿਆਨ 'ਗੰਭੀਰ' ਮੰਨਿਆ ਜਾਂਦਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਅੱਜ ਹਲਕੀ ਧੁੰਦ ਦਾ ਅਨੁਮਾਨ ਜਤਾਇਆ ਹੈ। ਜ਼ਿਆਦਾ ਤਾਪਮਾਨ 30 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਰਹਿ ਸਕਦਾ ਹੈ। ਸਵੇਰੇ 8.30 ਵਜੇ ਦ੍ਰਿਸ਼ਤਾ 88 ਫ਼ੀਸਦੀ ਦਰਜ ਕੀਤੀ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News